ਪੰਜਾਬ ਵਿਚ ਨਵਾਂਸ਼ਹਿਰ, ਤਹਿਸੀਲ ਬੰਗਾ ਦੇ ਪਿੰਡ ਖਮਾਚੋ ਦੇ ਰਹਿਣ ਵਾਲੇ ਗੁਰਦੀਪ ਸਿੰਘ ਉਰਫ ਸੋਨੂੰ ਉਮਰ 24 ਸਾਲ ਦਾ ਕ-ਤ-ਲ ਕਰਕੇ ਉਸ ਦੀ ਦੇਹ ਜੀ. ਐਨ. ਪੈਲੇਸ ਦੇ ਪਿੱਛੇ ਸੁੱਟ ਦਿੱਤੀ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਘ-ਟ-ਨਾ ਵਾਲੀ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਖੇਤ ਵਿਚੋਂ ਮ੍ਰਿਤਕ ਸੋਨੂੰ ਦਾ ਫੋਨ ਬਰਾਮਦ ਹੋਇਆ। ਇਸ ਦੇ ਨਾਲ ਹੀ ਕਾ-ਤ-ਲ CCTV ਕੈਮਰਿਆਂ ਵਿੱਚ ਕੈਦ ਹੋ ਗਏ। ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਗੁਰਦੀਪ ਸਿੰਘ ਆਪਣੇ ਪਿੰਡ ਵਿੱਚ ਹੀ ਸੈਲੂਨ ਚਲਾਉਂਦਾ ਸੀ। ਕੱਲ੍ਹ ਦੁਪਹਿਰ 2.45 ਵਜੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਦੁਕਾਨ ਉਤੇ ਪਹੁੰਚੇ। ਤਿੰਨੇ ਜਾਣੇ ਮੋਟਰਸਾਈਕਲ ਤੇ ਵਿਚਕਾਰ ਗੁਰਦੀਪ ਸਿੰਘ ਨੂੰ ਬਿਠਾ ਕੇ ਲੈ ਗਏ ਲਿਆ। ਤਿੰਨੋਂ ਦੋਸ਼ੀ ਉੱਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਏ। ਦੱਸ ਦੇਈਏ ਕਿ ਦੋਸ਼ੀਆਂ ਨੇ ਗੁਰਦੀਪ ਸਿੰਘ ਦਾ ਤਿੱਖੀਆਂ ਚੀਜ਼ਾਂ ਨਾਲ ਕ-ਤ-ਲ ਕਰ ਕੇ ਉਸ ਦੀ ਦੇਹ ਜੀ. ਐਨ. ਪੈਲੇਸ ਦੇ ਪਿੱਛੇ ਸੁੱਟ ਦਿੱਤਾ ਸੀ।
ਪਰਿਵਾਰ ਦੇ ਬਿਆਨਾਂ ਉਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਡੌਗ ਸਕੁਐਡ ਟੀਮ ਨੇ ਵੀ ਮੌਕੇ ਉਤੇ ਜਾ ਕੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਖੇਤ ਵਿਚੋਂ ਮ੍ਰਿਤਕ ਦਾ ਫੋਨ ਵੀ ਬਰਾਮਦ ਹੋਇਆ। ਦੂਜੇ ਪਾਸੇ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉਤੇ 3 ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ CCTV ਕੈਮਰਿਆਂ ਦੀ ਫੁਟੇਜ ਦੇ ਆਧਾਰ ਉਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।