ਪੁੱਤ ਨੇ ਜਾਇਦਾਦ ਨੂੰ ਲੈ ਕੇ, ਮਾਂ-ਪਿਓ ਅਤੇ ਭਰਾ ਉਤੇ ਚਲਾਈਆਂ ਗੋ-ਲੀ-ਆਂ, ਤਿੰਨਾਂ ਨੇ ਤਿਆਗੇ ਪ੍ਰਾਣ, ਮੁੱਢਲੀ ਜਾਂਚ ਵਿਚ ਸਾਹਮਣੇ ਆਈਆਂ ਇਹ ਗੱਲਾਂ

Punjab

ਪੰਜਾਬ ਸੂਬੇ ਵਿਚ ਜਲੰਧਰ ਦੇ ਟਾਵਰ ਇਨਕਲੇਵ ਫੇਜ਼-3 ਵਿਚ ਜਾਇਦਾਦ ਦੇ ਕਲੇਸ਼ ਨੂੰ ਲੈ ਕੇ ਵੀਰਵਾਰ ਨੂੰ 30 ਸਾਲ ਉਮਰ ਦੇ ਪੁੱਤ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਨੂੰ 7 ਗੋ-ਲੀ-ਆਂ ਮਾ-ਰ ਕੇ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਪਿਤਾ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਜਿਸ ਕਾਰਨ ਉਸ ਕੋਲ 12 ਬੋਰ ਦੀ ਡਬਲ ਅਤੇ ਦੂਜੀ ਸਿੰਗਲ ਬੈਰਲ ਬੰ-ਦੂ-ਕ ਸੀ।

ਮ੍ਰਿਤਕਾਂ ਦੀ ਪਹਿਚਾਣ ਜਗਬੀਰ ਸਿੰਘ (ਪਿਤਾ), ਅੰਮ੍ਰਿਤਪਾਲ ਕੌਰ (ਮਾਂ) ਅਤੇ ਗਗਨਦੀਪ ਸਿੰਘ (ਭਰਾ) ਦੇ ਰੂਪ ਵਜੋਂ ਹੋਈ ਹੈ। ਇਸ ਦੌਰਾਨ ਦੋਸ਼ੀ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਨਾਮ ਵਜੋਂ ਹੋਈ ਹੈ। ਲਾਂਬੜਾ ਥਾਣੇ ਦੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕ-ਤ-ਲ ਅਤੇ ਅਸਲਾ ਐਕਟ ਸਮੇਤ ਵੱਖੋ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਦੁਪਹਿਰ ਵੇਲੇ ਕੀਤੇ ਕ-ਤ-ਲ ਅਤੇ ਫਿਰ ਫਿਲਮ ਦੇਖਣ ਤੋਂ ਬਾਅਦ ਆ ਕੇ ਕੀਤਾ ਆਤਮ ਸਮਰਪਣ

ਕਰਤਾਰਪੁਰ ਦੇ ਡੀ. ਐਸ. ਪੀ. ਬਲਬੀਰ ਸਿੰਘ ਨੇ ਮੀਡੀਆ ਅਧਾਰਾ (ਭਾਸਕਰ) ਨੂੰ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਦੁਪਹਿਰ ਕਰੀਬ 2.30 ਵਜੇ ਇਸ ਵਾ-ਰ-ਦਾ-ਤ ਨੂੰ ਅੰਜਾਮ ਦਿੱਤਾ ਅਤੇ ਇਸ ਤੋਂ ਬਾਅਦ ਉਹ ਇੱਕ ਕਾਮੇਡੀ ਫਿਲਮ ਦੇਖਣ ਲਈ ਥੀਏਟਰ ਚਲਿਆ ਗਿਆ। ਇਸ ਤੋਂ ਬਾਅਦ ਉਸ ਨੇ ਲਾਂਬੜਾ ਥਾਣੇ ਆ ਕੇ ਆਤਮ ਸਮਰਪਣ ਕਰ ਦਿੱਤਾ। ਉਸ ਵਲੋਂ ਪੁਲਿਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ।

ਜਗਬੀਰ ਸਿੰਘ

ਉਸ ਨੇ ਦੱਸਿਆ ਕਿ ਉਹ ਕ-ਤ-ਲ ਕਰਕੇ ਆਇਆ ਹੈ। ਤਿੰਨਾਂ ਦੀਆਂ ਦੇਹਾਂ ਟਾਵਰ ਇਨਕਲੇਵ ਫੇਜ਼-3 ਸਥਿਤ ਉਸ ਦੇ ਘਰ ਵਿੱਚ ਪਈਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿੱਥੋਂ ਪੁਲਿਸ ਨੇ ਤਿੰਨਾਂ ਦੀਆਂ ਬਲੱਡ ਨਾਲ ਭਿੱਜੀਆਂ ਦੇਹਾਂ ਬਰਾਮਦ ਕੀਤੀਆਂ। ਪੁਲਿਸ ਨੇ ਵਾ-ਰ-ਦਾ-ਤ ਵਾਲੀ ਥਾਂ ਤੋਂ ਦੋ ਲਾਇਸੈਂਸੀ ਹ-ਥਿ-ਆ-ਰ ਵੀ ਬਰਾਮਦ ਕੀਤੇ ਹਨ।

ਕਾਫੀ ਸਮੇਂ ਤੋਂ ਜਾਇਦਾਦ ਨੂੰ ਲੈ ਕੇ, ਚੱਲ ਰਿਹਾ ਸੀ ਵਿਵਾਦ

ਮ੍ਰਿਤਕ ਜਗਬੀਰ ਸਿੰਘ ਦੇ ਭਰਾ ਰਘੁਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਪ੍ਰੀਤ ਸਿੰਘ ਦਾ ਕਾਫੀ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਹ ਅਕਸਰ ਉਨ੍ਹਾਂ ਨੂੰ ਗਾ-ਲ੍ਹਾਂ ਕੱਢਦਾ ਰਹਿੰਦਾ ਸੀ। ਕਿਸੇ ਨੂੰ ਕੋਈ ਅੰਦਾਜਾ ਨਹੀਂ ਸੀ ਕਿ ਮਾਮਲਾ ਇਸ ਹੱਦ ਤੱਕ ਵਧ ਜਾਵੇਗਾ। ਉਹ ਘਰ ਉਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਹ ਆਪਣੀ ਪਤਨੀ ਅਤੇ 2 ਜੁਆਕਾਂ ਨਾਲ ਵੱਖ ਰਹਿੰਦਾ ਸੀ। ਜਗਬੀਰ ਸਿੰਘ ਦਾ ਘਰ ਉਸ ਦੇ ਘਰ ਦੇ ਪਿਛਲੇ ਪਾਸੇ ਹੈ। ਪਰ ਉਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਘ-ਟ-ਨਾ ਸਮੇਂ ਗੋ-ਲੀ-ਆਂ ਚਲਾਈਆਂ ਗਈਆਂ ਸਨ।

ਅੰਮ੍ਰਿਤਸਰ ਦੇ ਅਜਨਾਲਾ ਤੋਂ ਜਲੰਧਰ ਹੋਏ ਸ਼ਿਫਟ

ਮ੍ਰਿਤਕ ਦੇ ਭਰਾ ਰਘੁਵੀਰ ਸਿੰਘ ਨੇ ਦੱਸਿਆ ਕਿ ਜਗਬੀਰ ਸਿੰਘ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਅਜਨਾਲਾ ਦੇ ਇੱਕ ਪਿੰਡ ਵਿੱਚ ਰਹਿੰਦਾ ਸੀ। ਪਰ ਦੋਵੇਂ ਭਰਾ ਇਕੱਠੇ ਰਹਿਣਾ ਚਾਹੁੰਦੇ ਸਨ। ਜਿਸ ਕਾਰਨ ਜਗਬੀਰ ਸਿੰਘ ਨੇ ਟਾਵਰ ਇਨਕਲੇਵ ਫੇਜ਼-3 ਵਿੱਚ ਜਗ੍ਹਾ ਲੈ ਕੇ ਮਕਾਨ ਬਣਾ ਲਿਆ ਸੀ। ਇੱਥੇ ਉਹ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।

ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਉਤੇ ਪਹੁੰਚੀ

ਜਦੋਂ ਦੋਸ਼ੀ ਵੱਲੋਂ ਦਿੱਤੀ ਗਈ ਸੂਚਨਾ ਦੀ ਪੁਸ਼ਟੀ ਹੋਈ ਤਾਂ ਪੂਰੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ। ਕਿਉਂਕਿ ਅਮਨ ਸ਼ਾਂਤੀ ਵਾਲੇ ਇਲਾਕੇ ਵਿੱਚ ਤਿੰਨ ਵਿਅਕਤੀਆਂ ਦੇ ਕ-ਤ-ਲ ਕਾਰਨ ਪੂਰੇ ਇਲਾਕੇ ਦੇ ਲੋਕ ਡ-ਰੇ ਹੋਏ ਸਨ। ਮੌਕੇ ਉਤੇ ਪਹੁੰਚੇ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਜਲੰਧਰ ਦੇਹਾਤ ਪੁਲਿਸ ਦੇ ਐਸ. ਐਸ. ਪੀ. ਮੁਖਵਿੰਦਰ ਸਿੰਘ ਭੁੱਲਰ ਜਾਂਚ ਲਈ ਦੇਰ ਰਾਤ ਮੌਕੇ ਉਤੇ ਪਹੁੰਚੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਕਈ ਸੈਂਪਲ ਲਏ ਹਨ। ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਪਿਤਾ ਨੂੰ 5, ਭਰਾ ਅਤੇ ਮਾਂ ਨੂੰ ਇਕ-ਇਕ ਗੋ-ਲੀ ਮਾਰੀ

ਦੋਸ਼ੀ ਹਰਪ੍ਰੀਤ ਸਿੰਘ ਨੇ ਸਿੰਗਲ ਬੈਰਲ 12 ਬੋਰ ਦੀ ਬੰ-ਦੂ-ਕ ਤੋਂ 7 ਗੋ-ਲੀ-ਆਂ ਚਲਾਈਆਂ। ਪਿਤਾ ਉਤੇ 5 ਗੋ-ਲੀ-ਆਂ ਚਲਾਈਆਂ। ਜਿਸ ਵਿਚ ਉਸ ਦੀ ਕਮਰ, ਗਰਦਨ ਅਤੇ ਸਿਰ ਉਤੇ ਗੋ-ਲੀ ਲੱਗੀ ਸੀ। ਇਸ ਦੇ ਨਾਲ ਹੀ ਮਾਂ ਅਤੇ ਭਰਾ ਦੀ ਗਰਦਨ ਉਤੇ ਇਕ-ਇਕ ਗੋ-ਲੀ ਚਲਾਈ ਗਈ। ਇਸ ਘ-ਟ-ਨਾ ਤੋਂ ਬਾਅਦ ਉਹ ਉਨ੍ਹਾਂ ਨੂੰ ਦਰਦ ਵਿੱਚ ਵਿ-ਲ-ਕ-ਦੇ ਉੱਥੇ ਹੀ ਛੱਡ ਕੇ ਭੱਜ ਗਿਆ। ਪੁਲਿਸ ਅਨੁਸਾਰ ਉਨ੍ਹਾਂ ਨੇ ਵਾ-ਰ-ਦਾ-ਤ ਵਾਲੀ ਥਾਂ ਤੋਂ ਡਬਲ ਬੈਰਲ ਅਤੇ ਸਿੰਗਲ ਬੈਰਲ ਦੋ ਬੰ-ਦੂ-ਕਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਰਘੁਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਹਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *