ਪੰਜਾਬ ਵਿਚ ਜਿਲ੍ਹਾ ਬਰਨਾਲਾ ਦੇ ਤਪਾ ਮੰਡੀ ਵਿੱਚ ਦੁਸਹਿਰਾ ਮੇਲਾ ਦੇਖਣ ਗਏ ਇੱਕ ਨੌਜਵਾਨ ਨਾਲ ਵੱ-ਡੀ ਘ-ਟ-ਨਾ ਵਾ-ਪ-ਰ ਗਈ। ਅੱਜ ਸਵੇਰੇ ਉਸ ਦੀ ਦੇਹ ਸ਼ਮਸ਼ਾਨ-ਘਾਟ ਵਿੱਚ ਲ-ਟ-ਕ-ਦੀ ਮਿਲੀ। ਮ੍ਰਿਤਕ ਦੀ ਪਹਿਚਾਣ ਮੇਵਾ ਸਿੰਘ ਉਰਫ ਹਨੀ ਉਮਰ 20 ਸਾਲ ਪੁੱਤਰ ਪ੍ਰਗਟ ਸਿੰਘ ਦੇ ਰੂਪ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਮੇਵਾ ਸਿੰਘ ਦੁਸਹਿਰੇ ਦਾ ਮੇਲਾ ਦੇਖਣ ਤਪਾ ਮੰਡੀ ਗਿਆ ਸੀ ਪਰ ਜਦੋਂ ਉਹ ਰਾਤ ਤੱਕ ਵੀ ਘਰ ਵਾਪਸ ਨਹੀਂ ਆਇਆ ਤਾਂ ਪੂਰੇ ਪਰਿਵਾਰ ਨੇ ਰਾਤ ਨੂੰ ਵੀ ਉਸ ਦੀ ਭਾਲ ਕੀਤੀ।
ਫਿਰ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਭਰਾ ਨੂੰ ਮਾ-ਰ ਕੇ ਸ਼ਮਸ਼ਾਨ-ਘਾਟ ਵਿੱਚ ਲ-ਟ-ਕਾ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਮ੍ਰਿਤਕ ਦੀ ਦੇਹ ਸ਼ਮਸ਼ਾਨ-ਘਾਟ ਵਿੱਚ ਲ-ਟ-ਕ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਕ-ਤ-ਲ ਦਾ ਸ਼ੱ-ਕ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੇ ਮੇਵਾ ਸਿੰਘ ਦਾ ਕ-ਤ-ਲ ਕਰਕੇ ਦੇਹ ਨੂੰ ਟੰ-ਗ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਪੁਲਿਸ ਥਾਣਾ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਪੱਖੋ ਕਲਾਂ ਦੇ ਸ਼ਮਸ਼ਾਨ-ਘਾਟ ਵਿੱਚ ਇੱਕ ਨੌਜਵਾਨ ਦੀ ਦੇਹ ਲ-ਟ-ਕ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਉਨ੍ਹਾਂ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।