ਜਾਇਦਾਦ ਦੇ ਕਲੇਸ਼ ਕਾਰਨ, ਪੁੱਤ ਨੇ ਬਜੁਰਗ ਮਾਂ ਉਤੇ ਕੀਤੇ ਵਾਰ, ਮਾਤਾ ਨੇ ਇਲਾਜ ਦੌਰਾਨ ਤੋੜਿਆ ਦਮ, ਦੂਜੇ ਪੁੱਤਰ ਨੇ ਦਿੱਤੇ ਇਹ ਬਿਆਨ

Punjab

ਪੰਜਾਬ ਦੇ ਖੰਨਾ ਵਿਚ ਜਾਇਦਾਦ ਦੇ ਝ-ਗ-ੜੇ ਕਾਰਨ ਬੇਟੇ ਨੇ ਆਪਣੀ ਮਾਂ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ। ਦੋਸ਼ੀ ਪੁੱਤ ਨੇ ਬਜ਼ੁਰਗ ਮਾਂ ਦੇ ਪੇਟ ਵਿੱਚ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ। ਜਿਸ ਕਾਰਨ ਜ਼ਖਮਾਂ ਦੀ ਤਾ-ਬ ਨਾ ਝੱਲਦਿਆਂ ਹੋਇਆਂ ਬਜ਼ੁਰਗ ਮਾਤਾ ਦੀ ਮੌ-ਤ ਹੋ ਗਈ। ਇੰਨਾ ਹੀ ਨਹੀਂ ਦੋਸ਼ੀ ਨੇ ਆਪਣੇ ਭਰਾ ਉਤੇ ਵੀ ਜਾਨ-ਲੇਵਾ ਵਾਰ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਣ ਬਲਜੀਤ ਕੌਰ ਉਮਰ 77 ਸਾਲ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਮਾਤਾ ਬਲਜੀਤ ਕੌਰ ਦੇ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਿੰਡ ਵਿੱਚ ਕਿਰਤ ਵੈਸ਼ਨੋ ਢਾਬੇ ਦੇ ਨਾਂ ਹੇਠ ਕੰਮਕਾਜ ਕਰ ਰਿਹਾ ਹੈ। ਉਹ ਆਪਣੀ ਮਾਂ ਦੇ ਨਾਲ ਢਾਬੇ ਉਤੇ ਮੌਜੂਦ ਸੀ ਅਤੇ ਇਸੇ ਦੌਰਾਨ ਉਸ ਦਾ ਭਰਾ ਪਰਮਿੰਦਰ ਸਿੰਘ ਆ ਗਿਆ। ਜਿਸ ਨੇ ਆ ਕੇ ਗਾ-ਲ੍ਹਾਂ ਕੱਢ-ਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਸ ਨੇ ਇਤਰਾਜ ਜਤਾਇਆ ਤਾਂ ਉਸ ਨੇ ਢਾਬੇ ਦੀ ਬਿਜਲੀ ਬੰਦ ਕਰ ਦਿੱਤੀ।

ਮਾਂ ਹਟਾਉਣ ਲਈ ਆਈ ਤਾਂ ਗੁੱਸੇ ਵਿਚ ਆ ਕੇ ਮਾਂ ਉਤੇ ਕੀਤਾ ਵਾਰ

ਜਦੋਂ ਉਸ ਨੇ ਵਿਰੋਧ ਕੀਤਾ ਤਾਂ ਪਰਮਿੰਦਰ ਸਿੰਘ ਨੇ ਹੱਥੋ-ਪਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਉਸ ਦੀ ਮਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿਚ ਆਏ ਪਰਮਿੰਦਰ ਸਿੰਘ ਨੇ ਆਪਣੀ ਮਾਂ ਦੇ ਪੇਟ ਵਿਚ ਚਾ-ਕੂ ਨਾਲ ਕਈ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਦੋਂ ਜੰਗ ਸਿੰਘ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਉਤੇ ਵੀ ਕਈ ਵਾਰ ਹ-ਮ-ਲਾ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਖੰਨਾ ਤੋਂ ਰੈਫਰ, ਚੰਡੀਗੜ੍ਹ ਵਿਖੇ ਹੋਈ ਮੌ-ਤ

ਬਜ਼ੁਰਗ ਮਾਤਾ ਬਲਜੀਤ ਕੌਰ ਦਾ ਹਾਲ ਕਾਫੀ ਗੰਭੀਰ ਸੀ। ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਵਿਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੈਕਟਰ 32 ਹਸਪਤਾਲ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਬਜ਼ੁਰਗ ਮਾਤਾ ਦੀ ਮੌ-ਤ ਹੋ ਗਈ।

ਕ-ਤ-ਲ ਦਾ ਮਾਮਲਾ ਹੋਇਆ ਦਰਜ, ਦੋਸ਼ੀ ਦੀ ਭਾਲ ਜਾਰੀ

ਇਸ ਮਾਮਲੇ ਸਬੰਧੀ ਡੀ. ਐਸ. ਪੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਜ਼ਖ਼ਮੀ ਜੰਗ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਪਰਮਿੰਦਰ ਸਿੰਘ ਖ਼ਿਲਾਫ਼ ਕ-ਤ-ਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਕ-ਤ-ਲ ਅਤੇ ਇਰਾਦਾ ਕ-ਤ-ਲ ਦੀਆਂ ਦੋਵੇਂ ਧਾਰਾਵਾਂ ਲਾਈਆਂ ਗਈਆਂ ਹਨ। ਦੋਸ਼ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *