ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਦੋਨਾ ਵਿੱਚ ਦੋ ਲੜਕੀਆਂ 11 ਹਜ਼ਾਰ ਵੋਲਟੇਜ ਹਾਈ ਟੈਂਸ਼ਨ ਲਾਈਨ ਦੀ ਲਪੇਟ ਵਿੱਚ ਆ ਗਈਆਂ। ਦੋਵਾਂ ਨੂੰ ਹੀ ਬੁਰੀ ਤਰ੍ਹਾਂ ਨਾਲ ਝੁ-ਲ-ਸੇ ਹਾਲ ਵਿਚ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਕ ਲੜਕੀ ਦੀ ਮੌ-ਤ ਹੋ ਗਈ। ਦੂਜੀ ਲੜਕੀ ਦਾ ਇਲਾਜ ਚੱਲ ਰਿਹਾ ਹੈ। ਉਸ ਦਾ ਹਾਲ ਵੀ ਨਾਜ਼ੁਕ ਬਣਿਆ ਹੋਇਆ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਲੜਕੀਆਂ ਆਪਣੇ ਘਰ ਦੀ ਛੱਤ ਉਤੇ ਖੇਡ ਰਹੀਆਂ ਸਨ। ਇਸ ਦੌਰਾਨ ਉਹ ਉੱਪਰੋਂ ਲੰਘ ਰਹੀ ਹਾਈ ਟੈਂਸ਼ਨ ਬਿਜਲੀ ਦੀ ਲਾਈਨ ਦੀ ਲਪੇਟ ਵਿਚ ਆ ਗਈਆਂ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਲੀਵਾਲ ਦੋਨਾ ਦੇ ਰਹਿਣ ਵਾਲੇ ਧਰਮਪਾਲ ਦੀ 15 ਸਾਲ ਉਮਰ ਦੀ ਪੁੱਤਰੀ ਰਾਜਦੀਪ ਕੌਰ ਆਪਣੀ 8 ਸਾਲ ਉਮਰ ਦੀ ਸਹੇਲੀ ਕੋਮਲਪ੍ਰੀਤ ਕੌਰ ਨਾਲ ਘਰ ਦੀ ਛੱਤ ਉਤੇ ਖੇਡ ਰਹੀ ਸੀ। ਕੋਮਲਪ੍ਰੀਤ ਕੌਰ ਦੇ ਪਿਤਾ ਦਾ ਨਾਮ ਜਸਬੀਰ ਸਿੰਘ ਹੈ ਅਤੇ ਉਹ ਇਸ ਪਿੰਡ ਵਿੱਚ ਹੀ ਰਹਿੰਦਾ ਹੈ।
ਜਿਹੜੇ ਘਰ ਦੀ ਛੱਤ ਉੱਤੇ ਇਹ ਦੋਵੇਂ ਲੜਕੀਆਂ ਖੇਡ ਰਹੀਆਂ ਸਨ। ਉਸ ਘਰ ਦੀ ਛੱਤ ਦੇ ਉਪਰੋਂ ਦੀ 11,000 ਵੋਲਟੇਜ ਹਾਈ ਟੈਂਸ਼ਨ ਲਾਈਨ ਲੰਘ ਰਹੀ ਹੈ। ਖੇਡਦੇ ਸਮੇਂ ਦੋਵੇਂ ਲੜਕੀਆਂ ਨੂੰ ਅਚਾ-ਨਕ ਕ-ਰੰ-ਟ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁ-ਲ-ਸ ਗਈਆਂ। ਦੋਵਾਂ ਦੀਆਂ ਚੀ-ਕਾਂ ਸੁਣ ਕੇ ਪਰਿਵਾਰਕ ਮੈਂਬਰ ਉਨ੍ਹਾਂ ਵੱਲ ਦੌੜੇ ਗਏ।
ਮ੍ਰਿਤਕ ਲੜਕੀ ਦਾ ਪਿਤਾ ਗਿਆ ਹੈ ਵਿਦੇਸ਼
ਪਿੰਡ ਵਾਸੀਆਂ ਨੇ ਤੁਰੰਤ ਦੋਵਾਂ ਲੜਕੀਆਂ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਿਊਟੀ ਉਤੇ ਮੌਜੂਦ ਡਾਕਟਰ ਨਵਦੀਪ ਕੌਰ ਨੇ ਮੁੱਢਲੀ ਜਾਂਚ ਤੋਂ ਬਾਅਦ ਰਾਜਦੀਪ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਕੋਮਲਪ੍ਰੀਤ ਕੌਰ ਦਾ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ਵਿੱਚ ਜਾ-ਨ ਗਵਾਉਣ ਵਾਲੀ ਰਾਜਦੀਪ ਕੌਰ ਦੇ ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ। ਕਪੂਰਥਲਾ ਸਦਰ ਥਾਣਾ ਪੁਲਿਸ ਨੇ ਇਸ ਘ-ਟ-ਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ. ਐਚ. ਓ. ਸੋਨਮਦੀਪ ਕੌਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੀ ਉਡੀਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।