ਜਿਲ੍ਹਾ ਗੁਰਦਾਸਪੁਰ (ਪੰਜਾਬ) ਦੀ ਰਹਿਣ ਵਾਲੀ ਇੱਕ ਲੜਕੀ ਦਾ ਲੰਡਨ ਵਿੱਚ ਉਸ ਦੇ ਹੀ ਪਤੀ ਨੇ ਚਾ-ਕੂ ਮਾ-ਰ ਕੇ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਮਹਿਕ ਸ਼ਰਮਾ ਉਮਰ 19 ਸਾਲ ਵਾਸੀ ਪਿੰਡ ਜੋਗੀ ਚੀਮਾ ਦੇ ਰੂਪ ਵਜੋਂ ਹੋਈ ਹੈ।
ਇਸ ਘ-ਟ-ਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਕ ਦੀ ਮਾਂ ਮਧੂਬਾਲਾ ਨੇ ਦੱਸਿਆ ਕਿ ਉਹ ਵਿਧਵਾ ਹੈ। ਉਸ ਦੀ ਲੜਕੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਉਸ ਦੀ ਬੇਟੀ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ। 20 ਨਵੰਬਰ 2022 ਨੂੰ ਉਹ ਸਟੱਡੀ ਵੀਜ਼ੇ ਉਤੇ ਲੰਡਨ ਗਈ ਸੀ। ਕੁਝ ਮਹੀਨਿਆਂ ਬਾਅਦ ਉਸ ਦਾ ਪਤੀ ਸਾਹਿਲ ਸ਼ਰਮਾ ਸਪਾਊਸ ਵੀਜ਼ੇ ਉਤੇ ਉਸ ਕੋਲ ਲੰਡਨ ਚਲਿਆ ਗਿਆ। ਮਹਿਕ ਸ਼ਰਮਾ ਨੇ ਆਪਣੀ ਪੜ੍ਹਾਈ ਨੂੰ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰ ਲਿਆ ਸੀ। ਇਸ ਸਮੇਂ ਉਹ ਫੈਬੂਲਸ ਹੋਮ ਕੇਅਰ ਲਿਮਟਿਡ ਵਿਚ ਕੇਅਰਟੇਕਰ ਦੇ ਤੌਰ ਉਤੇ ਕੰਮ ਕਰ ਰਹੀ ਸੀ।
ਲੰਡਨ ਜਾਣ ਤੋਂ ਬਾਅਦ ਪਤੀ ਨੇ ਸ਼ੁਰੂ ਕੀਤਾ ਤੰਗ ਕਰਨਾ
ਮਧੂਬਾਲਾ ਨੇ ਦੋਸ਼ ਲਗਾਇਆ ਕਿ ਲੰਡਨ ਜਾਣ ਤੋਂ ਬਾਅਦ ਸਾਹਿਲ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਉਸ ਦੀ ਧੀ ਉਤੇ ਸ਼ੱਕ ਕਰਦਾ ਸੀ ਅਤੇ ਕਈ ਵਾਰ ਉਸ ਨੂੰ ਜਾ-ਨੋਂ ਮਾ-ਰ-ਨ ਦੀਆਂ ਧਮਕੀਆਂ ਵੀ ਦੇ ਚੁੱਕਾ ਸੀ। ਉਹ ਲਗਾਤਾਰ ਆਪਣੀ ਬੇਟੀ ਨੂੰ ਫੋਨ ਕਰ ਰਹੀ ਸੀ ਪਰ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਲੰਡਨ ਤੋਂ ਫੋਨ ਆਇਆ ਕਿ ਉਸ ਦੀ ਧੀ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਲੰਡਨ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 23 ਸਾਲ ਉਮਰ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੇਹ ਨੂੰ ਭਾਰਤ ਲਿਆਉਣ ਦੀ ਕੀਤੀ ਮੰਗ
ਮ੍ਰਿਤਕਾ ਦੀ ਮਾਂ ਮਧੂਬਾਲਾ ਨੇ ਕਿਹਾ ਕਿ ਇਹ ਕ-ਤ-ਲ ਉਸ ਦੇ ਜਵਾਈ ਸਾਹਿਲ ਸ਼ਰਮਾ ਨੇ ਕੀਤਾ ਹੈ। ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਦੇਹ ਭਾਰਤ (ਪੰਜਾਬ) ਲਿਆਉਣ ਲਈ ਪ੍ਰਬੰਧ ਕੀਤੇ ਜਾਣ। ਇਸ ਸਬੰਧੀ ਐਸ. ਐਸ. ਪੀ. ਬਟਾਲਾ ਅਸ਼ਵਨੀ ਗੋਟਿਆਲ ਵਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।