ਪੰਜਾਬ ਵਿਚ ਰੋਪੜ ਜ਼ਿਲ੍ਹੇ ਦੇ ਕਰਤਾਰਪੁਰ ਵਿੱਚ ਪੁਰਾਣੀ ਰੰ-ਜਿ-ਸ਼ ਦੇ ਕਾਰਨ ਕਾਂਗਰਸ ਦੀ ਬਲਾਕ ਸਮਿਤੀ ਮੈਂਬਰ ਦੇ ਪਤੀ ਅਤੇ ਦਰਾਣੀ ਦਾ ਗੋ-ਲੀ ਮਾ-ਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ 9 ਨਾਮੀ ਅਤੇ 10-15 ਅਣ-ਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਰਾਜ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕਰਮ ਚੰਦ (ਜੋ ਕਿ ਕਮੇਟੀ ਮੈਂਬਰ ਭੋਲੀ ਦੇਵੀ ਦਾ ਪਤੀ ਹੈ) ਨੇ ਉਸ ਨੂੰ 30 ਅਕਤੂਬਰ ਨੂੰ ਦੱਸਿਆ ਕਿ ਉਸ ਦੇ ਲੜਕੇ ਸੰਦੀਪ ਕੁਮਾਰ ਨੂੰ ਰਵੀ ਕੁਮਾਰ ਪੁੱਤਰ ਹਰੀ ਰਾਮ ਵੱਲੋਂ ਫੋਨ ਕਰਕੇ ਜਾ-ਨੋਂ ਮਾ-ਰ-ਨ ਦੀਆਂ ਧਮ-ਕੀਆਂ ਦਿੱਤੀਆਂ ਜਾ ਰਹੀਆਂ ਸਨ।
ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਸਵੇਰੇ ਬੈਠ ਕੇ ਗੱਲ ਕਰਾਂਗੇ। ਘਬਰਾਉਣ ਦੀ ਲੋੜ ਨਹੀਂ ਹੈ। ਕਰੀਬ 10 ਵਜੇ ਉਸ ਦੇ ਵਰਾਂਡੇ ਦੀ ਲਾਈਟ ਜਗ ਰਹੀ ਸੀ ਕਿ ਅਚਾਨਕ ਉਸ ਦੇ ਪਿੰਡ ਦੇ ਰਵੀ ਕੁਮਾਰ, ਕਾਲਾ ਪੁੱਤਰ ਹਰੀਰਾਮ ਉਰਫ ਚੂਹੜੂ, ਜਸਵੰਤ ਸਿੰਘ ਉਰਫ ਬੰਟੂ ਪੁੱਤਰ ਰੱਤੀ ਰਾਮ, ਰੋਹਿਤ ਕੁਮਾਰ ਪੁੱਤਰ ਜੈ ਚੰਦ, ਨੀਰਜ ਕੁਮਾਰ ਪੁੱਤਰ ਜੈ ਚੰਦ, ਐੱਸ. ਪੰਪਾ ਪੁੱਤਰ ਰੌਸ਼ਨ ਲਾਲ, ਲਵਲੀ ਪੁੱਤਰ ਚਮਨ ਲਾਲ, ਧਰਮਪਾਲ ਪੁੱਤਰ ਸਰੂਪ ਰਾਮ ਅਤੇ 10-15 ਅਣ-ਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਰਵੀ ਕੁਮਾਰ ਨੇ ਉਨ੍ਹਾਂ ਨੂੰ ਲਲਕਾਰਿਆ। ਦੋਸ਼ੀਆਂ ਨੇ ਫਾਇਰ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਇਕ ਗੋ-ਲੀ ਉਸ ਦੀ ਭਰਜਾਈ ਗੀਤਾ ਪਤਨੀ ਧਰਮਪਾਲ ਦੇ ਪੇ-ਟ ਵਿਚ ਲੱਗੀ, ਜਦੋਂ ਕਿ ਦੂਸਰੀ ਗੋ-ਲੀ ਉਸ ਦੇ ਭਰਾ ਕਰਮ ਚੰਦ ਦੇ ਲੱਕ ਦੇ ਨੇੜੇ ਲੱਗੀ, ਜਦੋਂ ਕਿ ਇਕ ਹੋਰ ਗੋ-ਲੀ ਉਸ ਦੇ ਭਤੀਜੇ ਸੰਦੀਪ ਕੁਮਾਰ ਦੇ ਮੂੰਹ ਤੇ ਲੱਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੋ-ਲੀ-ਆਂ ਚਲਾਈਆਂ। ਇਸ ਦੌਰਾਨ ਹੋਰ ਅਣ-ਪਛਾਤੇ ਨੌਜਵਾਨ ਵੀ ਉਨ੍ਹਾਂ ਨਾਲ ਸਨ। ਰੌਲਾ ਪੈਣ ਉਤੇ ਸਥਾਨਕ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਦੋਸ਼ੀ ਧਮ-ਕੀਆਂ ਦਿੰਦੇ ਹੋਏ ਮੌਕੇ ਤੋਂ ਦੌੜ ਗਏ।
ਇਸ ਤੋਂ ਬਾਅਦ ਉਹ ਆਪਣੇ ਜ਼ਖਮੀ ਭਰਾ ਕਰਮ ਚੰਦ, ਭਰਜਾਈ ਗੀਤਾ ਦੇਵੀ ਅਤੇ ਭਤੀਜੇ ਸੰਦੀਪ ਕੁਮਾਰ ਨੂੰ ਆਪਣੀ ਗੱਡੀ ਵਿੱਚ ਸਰਕਾਰੀ ਹਸਪਤਾਲ ਸਿੰਘਪੁਰ ਲੈ ਗਿਆ। ਇੱਥੇ ਡਾਕਟਰਾਂ ਨੇ ਉਸ ਦੇ ਭਰਾ ਕਰਮਾ ਚੰਦ ਅਤੇ ਉਸ ਦੀ ਭਰਜਾਈ ਗੀਤਾ ਦੇਵੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਦੇ ਭਤੀਜੇ ਦਾ ਨਾਜ਼ੁਕ ਹਾਲ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ।
ਰਾਜਕੁਮਾਰ ਨੇ ਦੱਸਿਆ ਕਿ ਉਕਤ ਹ-ਮ-ਲਾ ਜੈ ਚੰਦ ਦੇ ਉਕ-ਸਾਉਣ ਉਤੇ ਕੀਤਾ ਗਿਆ ਹੈ ਕਿਉਂਕਿ ਸਾਡੇ ਜੁਆਕਾਂ ਦੀ ਪਹਿਲਾਂ ਵੀ ਰਵੀ ਕੁਮਾਰ ਨਾਲ ਲ-ੜਾ-ਈ ਹੋਈ ਸੀ। ਇਸ ਬਾਰੇ ਪੰਚਾਇਤ ਵਿੱਚ ਸਮਝੌਤਾ ਵੀ ਹੋਇਆ। ਇਸੇ ਰੰ-ਜਿ-ਸ਼ ਕਾਰਨ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਉਤੇ ਹ-ਮ-ਲਾ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ ਉਕਤ ਨੌਜਵਾਨਾਂ ਨੇ ਨਾ ਸਿਰਫ਼ ਘਰ ਉਤੇ ਸਗੋਂ ਪਿੰਡ ਵਿਚ ਵੀ ਕਈ ਫਾਇਰ ਕੀਤੇ, ਜਿਸ ਕਾਰਨ ਪੂਰੇ ਪਿੰਡ ਵਿਚ ਡਰ ਦਾ ਮਾਹੌਲ ਬਣ ਗਿਆ।
ਪੁਲਿਸ ਨੇ ਰਵੀ ਕੁਮਾਰ ਤੇ ਕਾਲਾ, ਜਸਵੰਤ ਸਿੰਘ, ਰੋਹਿਤ ਕੁਮਾਰ ਤੇ ਨੀਰਜ ਕੁਮਾਰ, ਪੰਪਾ, ਲਵਲੀ, ਧਰਮਪਾਲ ਤੇ ਜੈ ਚੰਦ ਸਮੇਤ 10-15 ਅਣ-ਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।