ਪੰਜਾਬ ਵਿਚ ਸੁਨਾਮ ਤੋਂ ਪਟਿਆਲਾ ਮੁੱਖ ਮਾਰਗ ਉਪਰ ਪੈਂਦੇ ਪਿੰਡ ਮਰਦਖੇੜਾ ਨੇੜੇ ਵੀਰਵਾਰ ਨੂੰ ਸਵੇਰੇ ਵਾਪਰੇ ਇੱਕ ਦੁਖ-ਦਾਈ ਸੜਕ ਹਾਦਸੇ ਵਿੱਚ ਇੱਕ ਜੁਆਕ ਸਮੇਤ 6 ਲੋਕਾਂ ਦੀ ਮੌ-ਤ ਹੋ ਗਈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਸੰਗਰੂਰ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਦੇ ਨਾਲ ਹੀ ਸਾਰੀਆਂ ਦੇਹਾਂ ਨੂੰ ਪੋਸਟ ਮਾਰਟਮ ਦੇ ਲਈ ਸਰਕਾਰੀ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ ਹੈ।
ਧਾਰਮਿਕ ਸਥਾਨ ਤੋਂ ਪਰਤ ਰਹੇ ਸਨ
ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਮਾਰਕਿਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ ਰਾਤ ਸੁਨਾਮ ਦੇ ਨੀਰਜ ਸਿੰਗਲਾ ਸਮੇਤ ਉਸ ਦੇ ਹੋਰ ਸਾਥੀ ਮਾਰੂਤੀ 800 ਕਾਰ ਵਿਚ ਸਵਾਰ ਹੋ ਕੇ ਮਾਲੇਰਕੋਟਲਾ ਸਥਿਤ ਬਾਬਾ ਹੈਦਰ ਸ਼ੇਖ ਦੀ ਦਰਗਾਹ ਉਤੇ ਮੱਥਾ ਟੇਕ ਕੇ ਵਾਪਸ ਸੁਨਾਮ ਨੂੰ ਆ ਰਹੇ ਸਨ।
ਰਾਤ 1.30 ਵਜੇ ਹੋਇਆ ਹਾਦਸਾ
ਇਹ ਹਾਦਸਾ ਬੁੱਧਵਾਰ ਦੇਰ ਰਾਤ ਨੂੰ ਕਰੀਬ 1.30 ਵਜੇ ਵਾਪਰਿਆ ਹੈ। ਲੋਕਾਂ ਅਨੁਸਾਰ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਅਤੇ ਟ੍ਰਾਲੇ ਵਿਚਕਾਰ ਆਹਮੋ-ਸਾਹਮਣੇ ਟੱ-ਕ-ਰ ਹੋ ਗਈ। ਇਸ ਦੌਰਾਨ ਕਾਰ ਦੋਵਾਂ ਵਾਹਨਾਂ ਦੇ ਵਿਚਕਾਰ ਫਸ ਗਈ। ਇਸ ਵਿੱਚ ਸੁਨਾਮ ਵਾਸੀ ਨੀਰਜ ਸਿੰਗਲਾ ਉਮਰ 37 ਸਾਲ ਉਸ ਦਾ 4 ਸਾਲ ਦਾ ਪੁੱਤਰ ਮਾਧਵ ਸਿੰਗਲਾ, ਲਲਿਤ ਬਾਂਸਲ ਉਮਰ 45 ਸਾਲ, ਦਵੇਸ਼ ਜਿੰਦਲ ਉਮਰ 33 ਸਾਲ, ਦੀਪਕ ਜਿੰਦਲ ਉਮਰ 30 ਸਾਲ ਅਤੇ ਵਿਜੇ ਕੁਮਾਰ ਉਮਰ 50 ਸਾਲ ਦੀ ਮੌ-ਤ ਹੋ ਗਈ।
ਇਸ ਹਾਦਸੇ ਦੌਰਾਨ ਕਾਰ ਬੁ-ਰੀ ਤਰ੍ਹਾਂ ਨਾਲ ਚਿਪਕ ਗਈ। ਇਸ ਵਿੱਚ ਸਵਾਰ ਲੋਕ ਅੰਦਰ ਹੀ ਫਸ ਗਏ। ਹਾਦਸੇ ਤੋਂ ਬਾਅਦ ਕਾਰ ਦੇ ਪਾਰਟਸ ਕੱ-ਟ ਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਇਸ ਘ-ਟ-ਨਾ ਵਿਚ ਕਾਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਸੋਗ ਵਿਚ ਡੁੱ-ਬਿ-ਆ ਸੁਨਾਮ
ਇਸ ਹਾਦਸੇ ਦੀ ਖਬਰ ਮਿਲਦੇ ਹੀ ਸੁਨਾਮ ਵਿਚ ਸੋਗ ਦੀ ਲਹਿਰ ਛਾ ਗਈ। ਮ੍ਰਿਤਕ ਦੇ ਰਿਸ਼ਤੇਦਾਰ ਨਿਰਾਸ਼ਾ ਵਿੱਚ ਹਾਦਸੇ ਵਾਲੀ ਥਾਂ ਵੱਲ ਤੁਰ ਪਏ। ਘਰਾਂ ਵਿੱਚ ਲੋਕਾਂ ਦੀ ਭੀੜ ਲੱਗ ਗਈ। ਸਾਰੇ ਦੁਖੀ ਪਰਿਵਾਰ ਦੇ ਮੈਂਬਰਾਂ ਨੂੰ ਦਿਲਾਸਾ ਦਿੰਦੇ ਹੋਏ ਨਜ਼ਰ ਆਏ।