ਪੰਜਾਬ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਹਾਜੀਪੁਰ ਦੇ ਪਿੰਡ ਰੈਲੀ ਵਿੱਚ ਬੁੱਧਵਾਰ ਨੂੰ ਇੱਕ ਲੜਕੀ ਨੇ ਆਪਣੇ ਪ੍ਰੇ-ਮੀ ਦੇ ਘਰ ਦੇ ਬਾਹਰ ਜਾ ਕੇ ਕੋਈ ਜ਼-ਹਿ-ਰ ਵਾਲੀ ਚੀਜ ਖਾ ਖੁ-ਦ-ਕੁ-ਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਪੂਜਾ ਵਾਸੀ ਪਿੰਡ ਸ਼੍ਰੀ ਪੰਡਾਇਣ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਪੂਜਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਉਤੇ ਨੌਜਵਾਨ ਅਕਸ਼ੈ ਕੁਮਾਰ ਖਿਲਾਫ ਅਜਿਹਾ ਕਰਨ ਲਈ ਉਕ-ਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿੱਚ ਪੂਜਾ ਦੇ ਭਰਾ ਬੀਰਬਲ ਵਾਸੀ ਪਿੰਡ ਸ੍ਰੀ ਪੰਡਾਇਣ ਥਾਣਾ ਤਲਵਾੜਾ ਨੇ ਦੱਸਿਆ ਕਿ ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਹੈ। ਭੈਣ ਪੂਜਾ ਕੁਝ ਸਮੇਂ ਤੋਂ ਅਕਸ਼ੈ ਕੁਮਾਰ ਨਾਲ ਪ੍ਰੇ-ਮ ਸਬੰਧਾਂ ਵਿੱਚ ਸੀ।
ਪੂਜਾ ਨੇ ਮੈਨੂੰ ਦੱਸਿਆ ਸੀ ਕਿ ਉਸ ਦੀ ਅਕਸ਼ੈ ਨਾਲ ਵਿਆਹ ਨੂੰ ਲੈ ਕੇ ਗੱਲਬਾਤ ਚਲ ਰਹੀ ਹੈ। ਅਕਸ਼ੈ ਕੁਮਾਰ ਨੇ ਵੀ ਉਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਸ ਨਾਲ ਹੀ ਵਿਆਹ ਕਰਵਾਏਗਾ। ਇਸ ਦੌਰਾਨ ਮੇਰੇ ਚਾਚੇ ਦੇ ਲੜਕੇ ਯੋਗੇਸ਼ ਕੁਮਾਰ ਨੂੰ ਪਤਾ ਲੱਗਾ ਕਿ ਅਕਸ਼ੈ ਨੇ ਪੂਜਾ ਨਾਲ ਵਿਆਹ ਕਰਨ ਦੀ ਬਜਾਏ 26 ਅਕਤੂਬਰ ਨੂੰ ਕਿਸੇ ਹੋਰ ਲੜਕੀ ਨਾਲ ਵਿਆਹ ਕਰਾ ਲਿਆ ਹੈ।
ਹਸਪਤਾਲ ਲਿਜਾਂਦੇ ਸਮੇਂ ਤਿਆਗੇ ਪ੍ਰਾਣ
ਇਸ ਗੱਲ ਬਾਰੇ ਜਦੋਂ ਪੂਜਾ ਨੂੰ ਪਤਾ ਲੱਗਿਆ ਤਾਂ ਉਹ ਬੁੱਧਵਾਰ ਸਵੇਰੇ ਘਰੋਂ ਚਲ ਕੇ ਪਿੰਡ ਰੈਲੀ ਪਹੁੰਚ ਗਈ ਅਤੇ ਅਕਸ਼ੈ ਕੁਮਾਰ ਦੇ ਘਰ ਦੇ ਸਾਹਮਣੇ ਜ਼-ਹਿ-ਰ ਖਾ ਲਿਆ। ਜਦੋਂ ਪੂਜਾ ਦਾ ਹਾਲ ਵਿਗੜਨ ਲੱਗਿਆ ਤਾਂ ਆਸ-ਪਾਸ ਦੇ ਲੋਕ ਉਸ ਨੂੰ ਸਿਵਲ ਹਸਪਤਾਲ ਦਸੂਹਾ ਲੈ ਗਏ ਪਰ ਰਸਤੇ ਵਿੱਚ ਨੰਗਲ ਘੋਘਰਾ ਨੇੜੇ ਪੂਜਾ ਦੀ ਮੌ-ਤ ਹੋ ਗਈ।