ਕਾਰ ਸਵਾਰ ਪੁਲਿਸ ਕਰਮੀ ਨਾਲ ਵਾਪਰਿਆ ਦੁ-ਖ-ਦ ਹਾਦਸਾ, ਮੌਕੇ ਉਤੇ ਤਿਆਗੇ ਪ੍ਰਾਣ, ਦੋ ਜੁਆਕਾਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਛਾਇਆ

Punjab

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਬੰਗਾ ਰੋਡ ਉਤੇ ਦੇਰ ਰਾਤ ਨੂੰ ਹੋਏ ਇਕ ਸੜਕ ਹਾਦਸੇ ਵਿੱਚ ਇੱਕ ਪੁਲਿਸ ਕਰਮੀ ਦੀ ਮੌ-ਤ ਹੋ ਗਈ। ਪੁਲਿਸ ਕਰਮਚਾਰੀ ਮਾਰੂਤੀ ਆਲਟੋ ਕਾਰ ਵਿੱਚ ਸਵਾਰ ਹੋ ਕੇ ਗੜ੍ਹਸ਼ੰਕਰ ਵਾਲੇ ਪਾਸੇ ਤੋਂ ਆਪਣੇ ਪਿੰਡ ਚੌਹੜਾ ਨੂੰ ਜਾ ਰਿਹਾ ਸੀ। ਇਸ ਦੌਰਾਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ। ਕਾਰ ਸੜਕ ਦੇ ਦੂਜੇ ਪਾਸੇ ਇਕ ਦਰੱਖਤ ਨਾਲ ਜਾ ਕੇ ਟਕਰਾ ਗਈ। ਇਸ ਹਾਦਸੇ ਵਿਚ ਪੁਲਿਸ ਕਰਮੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸੰਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕੋਟ ਰਾਮ ਦਾਸ, ਚੁਗਿੱਟੀ, ਜਲੰਧਰ ਮਾਰੂਤੀ ਆਲਟੋ ਕਾਰ ਵਿਚ ਸਵਾਰ ਹੋ ਕੇ ਗੜ੍ਹਸ਼ੰਕਰ ਵਾਲੀ ਤਰਫ ਤੋਂ ਆਪਣੇ ਪਿੰਡ ਚੌਹੜਾ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਦੇ ਡੇਰੋਂ ਨੇੜੇ ਪਹੁੰਚਿਆ ਤਾਂ ਉਸ ਦੀ ਕਾਰ ਬੇਕਾਬੂ ਹੋ ਗਈ। ਬੇਕਾਬੂ ਹੋਈ ਕਾਰ ਸੜਕ ਦੇ ਦੂਜੇ ਪਾਸੇ ਜਾ ਕੇ ਇੱਕ ਦਰੱਖਤ ਨਾਲ ਟਕਰਾ ਕੇ ਪਲਟੀ ਖਾ ਗਈ।

ਪੁਲਿਸ ਕਰਮੀ ਦੀ ਮੌਕੇ ਉਤੇ ਹੀ ਹੋਈ ਮੌ-ਤ

ਇਸ ਹਾਦਸੇ ਦੌਰਾਨ ਕਾਰ ਡਰਾਈਵਰ ਸੰਦੀਪ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਕਾਰ ਇੰਨੀ ਬੁਰੀ ਤਰ੍ਹਾਂ ਨੁਕ-ਸਾਨੀ ਗਈ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਨੂੰ ਕਾਰ ਵਿਚੋਂ ਬਾਹਰ ਕੱਢਿਆ ਜਾ ਸਕਿਆ। ਮ੍ਰਿਤਕ ਪੁਲਿਸ ਕਰਮੀ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਬੇਟੀ ਨੂੰ ਛੱਡ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਮੋਰਚਰੀ ਵਿਚ ਰਖਵਾਇਆ।

Leave a Reply

Your email address will not be published. Required fields are marked *