ਪੰਜਾਬ ਦੇ ਜਿਲ੍ਹਾ ਪਟਿਆਲਾ ਵਿੱਚ ਆਰਥਿਕ ਮਾੜੇ ਹਾਲ ਤੋਂ ਤੰਗ ਆ ਕੇ ਇੱ-ਕੋ ਪਰਿਵਾਰ ਦੇ ਚਾਰ ਜੀ-ਆਂ ਨੇ ਭਾਖੜਾ ਨਹਿਰ ਵਿੱਚ ਛਾ-ਲ ਮਾ-ਰ ਦਿੱਤੀ। ਮਾਂ ਅਤੇ ਅੱਠ ਮਹੀਨੇ ਦੀ ਧੀ ਤਾਂ ਰੁੜ ਗਈਆਂ ਪਰ ਰਾਹਗੀਰਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਪਿਤਾ ਅਤੇ ਵੱਡੀ ਧੀ ਨੂੰ ਬਚਾ ਲਿਆ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਖ਼ਬਰ ਦੇ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਵੱਡੀ ਬੇਟੀ ਦਾ ਹਾਲ ਗੰਭੀਰ ਦੱਸਿਆ ਜਾ ਰਿਹਾ ਹੈ। ਉਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਚਰਨਾ ਰਾਮ ਉਮਰ 36 ਸਾਲ ਵਾਸੀ ਪਿੰਡ ਮਰੋੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਟਰੱਕਾਂ ਦੀਆਂ ਬਾਡੀਆਂ ਲਾਉਣ ਦਾ ਕੰਮ ਕਰਦਾ ਹੈ। ਕਾਫੀ ਸਮੇਂ ਤੋਂ ਘਰ ਵਿੱਚ ਪੈਸੇ ਦੀ ਕਮੀ ਸੀ। ਕੁਝ ਸਮਾਂ ਪਹਿਲਾਂ ਸੜਕ ਹਾਦਸੇ ਵਿੱਚ ਉਸ ਦੀ ਬਾਂਹ ਟੁੱ-ਟ ਗਈ ਸੀ। ਡਾਕਟਰਾਂ ਅਨੁਸਾਰ ਉਸ ਦੀ ਬਾਂਹ ਵਿੱਚ ਰਾਡ ਪਾਈ ਜਾਣੀ ਸੀ ਪਰ ਆਰਥਿਕ ਤੰਗੀ ਕਾਰਨ ਉਹ ਇਲਾਜ ਨਹੀਂ ਕਰਵਾ ਸਕਿਆ।
ਇਸ ਤੋਂ ਪ੍ਰੇ-ਸ਼ਾ-ਨ ਹੋ ਕੇ ਉਸ ਨੇ ਆਪਣੇ ਪਰਿਵਾਰ ਸਮੇਤ ਖੁ-ਦ-ਕੁ-ਸ਼ੀ ਕਰਨ ਦਾ ਫੈਸਲਾ ਕੀਤਾ। ਸ਼ੁੱਕਰਵਾਰ ਸ਼ਾਮ ਉਹ ਆਪਣੀ ਪਤਨੀ ਕੈਲੋ ਦੇਵੀ ਉਮਰ 30 ਸਾਲ ਅਤੇ ਬੇਟੀਆਂ ਜੈਸਮੀਨ ਕੌਰ ਉਮਰ 5 ਸਾਲ ਅਤੇ ਜਸਲੀਨ ਕੌਰ ਉਮਰ 8 ਮਹੀਨੇ ਦੇ ਨਾਲ ਮੋਟਰਸਾਈਕਲ ਉਤੇ ਪਿੰਡ ਨਨਹੇੜਾ ਪਹੁੰਚਿਆ। ਮੋਟਰਸਾਈਕਲ ਕੰਢੇ ਖੜ੍ਹਾ ਕਰ ਕੇ ਨਹਿਰ ਵਿਚ ਛਾ-ਲ ਮਾ-ਰ ਦਿੱਤੀ।
ਅੱਗੇ ਚਰਨਾ ਰਾਮ ਨੇ ਦੱਸਿਆ ਕਿ ਉਸ ਦਾ 9 ਸਾਲ ਉਮਰ ਦਾ ਬੇਟਾ ਵੀ ਹੈ, ਜੋ ਉਸ ਸਮੇਂ ਘਰ ਨਹੀਂ ਸੀ। ਇਸ ਲਈ ਉਹ ਉਸ ਨੂੰ ਆਪਣੇ ਨਾਲ ਨਹੀਂ ਲਿਆ ਸਕਿਆ। ਪੁਲਿਸ ਮੁਤਾਬਕ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ।