ਹਰਿਆਣਾ ਦੇ ਕਰਨਾਲ ਤੋਂ ਦੁ-ਖ-ਦ ਸਮਾਚਾਰ ਸਾਹਮਣੇ ਆਇਆ ਹੈ। ਕਰਨਾਲ ਵਿਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਪਰਿਵਾਰ ਦੇ ਇਕ-ਲੌਤੇ ਪੁੱਤ ਦੀ ਇਕ ਸੜਕ ਹਾਦਸੇ ਵਿਚ ਮੌ-ਤ ਹੋ ਗਈ। ਰੇਲਵੇ ਸਟੇਸ਼ਨ ਤੋਂ ਵਾਪਸ ਆਉਂਦੇ ਸਮੇਂ ਉਸ ਦੀ ਕਾਰ ਸੜਕ ਤੇ ਖੜ੍ਹੇ ਕੈਂਟਰ ਦੇ ਪਿੱਛੇ ਟ-ਕ-ਰਾ-ਅ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਕਾਰ ਵਿਚੋਂ ਨੌਜਵਾਨ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਜਦੋਂ ਇਹ ਸੂਚਨਾ ਪਿੰਡ ਵਿਚ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਿਚ ਸੋਗ ਛਾ ਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਘਰੌਂਦਾ ਥਾਣਾ ਏਰੀਏ ਦੇ ਅਲੀਪੁਰ ਵਾਸੀ ਵਰਿੰਦਰ ਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਚਚੇਰਾ ਭਰਾ ਹਰਨੂਰ ਸਿੰਘ ਉਮਰ 19 ਸਾਲ ਆਪਣੀ ਕਾਰ ਕਰਨਾਲ ਰੇਲਵੇ ਸਟੇਸ਼ਨ ਉਤੇ ਪਾਰਕ ਕਰਕੇ ਐਤਵਾਰ ਨੂੰ ਰੇਲ ਗੱਡੀ ਰਾਹੀਂ ਦਿੱਲੀ ਗਿਆ ਸੀ। ਉਸ ਨੇ ਕੈਨੇਡਾ ਜਾਣਾ ਸੀ ਅਤੇ ਇਸ ਸਬੰਧ ਵਿੱਚ ਹੀ ਫਾਈਲ ਲੈ ਕੇ ਦਿੱਲੀ ਗਿਆ ਸੀ। ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਨੌਜਵਾਨ ਦਿੱਲੀ ਤੋਂ ਕਰਨਾਲ ਰੇਲਵੇ ਸਟੇਸ਼ਨ ਉਤੇ ਟਰੇਨ ਤੋਂ ਹੇਠਾਂ ਉਤਰਿਆ। ਸਟੇਸ਼ਨ ਤੋਂ ਕਾਰ ਲੈ ਕੇ ਵਾਪਸ ਪਿੰਡ ਆ ਰਿਹਾ ਸੀ। ਜਿਵੇਂ ਹੀ ਕਾਰ ਵਿਚ ਸਵਾਰ ਨੌਜਵਾਨ ਕੈਥਲ ਰੋਡ ਉਤੇ ਪਿੰਡ ਸਿਰਸੀ ਨੇੜੇ ਪਹੁੰਚਿਆ ਤਾਂ ਉਸ ਦੀ ਕਾਰ ਕੈਂਟਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਨੌਜਵਾਨ ਦੀ ਮੌ-ਤ ਦੇ ਨਾਲ ਹੀ ਵਿਦੇਸ਼ ਜਾਣ ਦਾ ਸੁਪਨਾ ਟੁੱਟ ਗਿਆ
ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਵਰਿੰਦਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹਰਨੂਰ ਨੇ 12ਵੀਂ ਜਮਾਤ ਪਾਸ ਕਰਕੇ ਆਈਲੈਟਸ ਕੀਤਾ ਸੀ। ਜਿਸ ਦੇ ਸਾਢੇ 6 ਬੈਂਡ ਵੀ ਆਏ ਸਨ। ਹੁਣ ਉਸ ਨੇ ਅਗਲੇਰੀ ਪੜ੍ਹਾਈ ਦੇ ਲਈ ਕੈਨੇਡਾ ਜਾਣਾ ਸੀ। ਇਸ ਕਾਰਨ ਉਹ ਫਾਈਲ ਦੇ ਸਿਲਸਿਲੇ ਵਿੱਚ ਦਿੱਲੀ ਗਿਆ ਸੀ।
ਪਰਿਵਾਰ ਦਾ ਸਭ ਤੋਂ ਲਾਡਲਾ ਸੀ ਹਰਨੂਰ
ਪਰਿਵਾਰ ਵਿੱਚ ਹਰ ਕੋਈ ਹਰਨੂਰ ਸਿੰਘ ਨੂੰ ਲਾਡ ਪਿਆਰ ਕਰਦਾ ਸੀ। ਉਹ ਮਾਪਿਆਂ ਦਾ ਇਕ-ਲੌਤਾ ਚਿਰਾਗ ਸੀ। ਉਸ ਦੀ ਪੜ੍ਹਾਈ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਪਰਿਵਾਰ ਦਾ ਸੁਪਨਾ ਸੀ ਕਿ ਬੇਟਾ ਵਿਦੇਸ਼ ਜਾ ਕੇ ਆਪਣਾ ਭਵਿੱਖ ਸੁਧਾਰ ਲਵੇ ਪਰ ਕਿਸੇ ਨੂੰ ਕੀ ਪਤਾ ਸੀ ਕਿ ਨੌਜਵਾਨ ਸੜਕ ਹਾਦਸੇ ਵਿਚ ਆਪਣੀ ਜਾ-ਨ ਗੁਆ ਲਵੇਗਾ। ਨੌਜਵਾਨ ਦੀ ਮੌ-ਤ ਤੋਂ ਬਾਅਦ ਪਰਿਵਾਰ ਨੇ ਆਪਣੇ ਪੁੱਤਰ ਲਈ ਜੋ ਸੁਪਨੇ ਦੇਖੇ ਸਨ, ਉਹ ਸਭ ਅਧੂਰੇ ਹੀ ਰਹਿ ਗਏ।