ਵਿਦੇਸ਼ੀ ਧਰਤੀ ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਫਲੋਰੀਡਾ ਦੀ ਅਦਾਲਤ ਨੇ ਇਸ ਕ-ਤ-ਲ ਦੀ ਪਤੀ ਨੂੰ ਉਮਰ ਕੈ-ਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਅਤੇ ਉਸ ਦੀ ਪਤਨੀ ਕੇਰਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਔਰਤ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰ ਰਹੀ ਸੀ। ਦੋਸ਼ੀ ਪਤੀ ਨੇ ਪਹਿਲਾਂ ਆਪਣੀ ਪਤਨੀ ਉਤੇ ਚਾ-ਕੂ ਨਾਲ ਸਤਾਰਾਂ ਵਾ-ਰ ਕੀਤੇ, ਫਿਰ ਉਸ ਦੀ ਦੇਹ ਉਤੇ ਕਾਰ ਚਾੜ੍ਹ ਦਿੱਤੀ। ਕ-ਤ-ਲ ਦਾ ਕਾਰਨ ਵੀ ਸਾਹਮਣੇ ਆਇਆ ਹੈ।
ਇਹ ਘ-ਟ-ਨਾ 2020 ਦੀ ਹੈ। ਦ ਸਨ ਸੈਂਟੀਨੇਲ ਦੇ ਅਨੁਸਾਰ, ਦੋਸ਼ੀ ਫਿਲਿਪ ਮੈਥਿਊ ਨੇ ਆਪਣੀ ਪਤਨੀ ਮੇਰਿਨ ਜਾਇ ਉਮਰ 26 ਸਾਲ ਦੇ 17 ਵਾਰ ਚਾ-ਕੂ ਮਾ-ਰੇ ਅਤੇ ਫਿਰ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਦੀ ਦੇਹ ਉੱਤੇ ਕਾਰ ਚੜ੍ਹਾ ਦਿੱਤੀ। ਇਹ ਘ-ਟ-ਨਾ ਉਦੋਂ ਵਾਪਰੀ ਸੀ ਜਦੋਂ ਕੇਰਲ ਦੇ ਕੋਟਾਯਮ ਦਾ ਰਹਿਣ ਵਾਲੀ ਮੇਰਿਨ ਜਾਇ ਹਸਪਤਾਲ ਤੋਂ ਬਾਹਰ ਆ ਰਹੀ ਸੀ। ਉਹ ਉਸ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ। ਮੈਥਿਊ ਵੀ ਮੂਲ ਰੂਪ ਵਿਚ ਕੇਰਲ ਦਾ ਰਹਿਣ ਵਾਲਾ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਮੇਰਿਨ ਜਾਇ ਨੇ ਮ-ਰ-ਨ ਤੋਂ ਪਹਿਲਾਂ ਦੋਸ਼ੀ ਦੀ ਪਹਿਚਾਣ ਦੱਸ ਦਿੱਤੀ ਸੀ। ਜਿਸ ਤੋਂ ਬਾਅਦ ਉਸ ਦੇ ਪਤੀ ਮੈਥਿਊ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ 3 ਨਵੰਬਰ ਨੂੰ ਮੈਥਿਊ ਨੇ ਆਪਣੀ ਪਤਨੀ ਦਾ ਤਿੱਖੀ ਚੀਜ ਨਾਲ ਕ-ਤ-ਲ ਕਰਨ ਦੀ ਗੱਲ ਕਬੂਲੀ ਹੈ। ਸਾਰੇ ਸਬੂਤ ਉਸ ਦੇ ਖਿਲਾਫ ਮਿਲਣ ਕਰਕੇ ਉਸ ਦੀ ਰਿਹਾਈ ਦੀ ਕੋਈ ਸੰਭਾਵਨਾ ਨਹੀਂ ਸੀ। ਅਦਾਲਤ ਨੇ ਉਸ ਨੂੰ ਕ-ਤ-ਲ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਤੋਂ ਇਲਾਵਾ ਉਸ ਨੂੰ ਗੈਰ-ਕਾਨੂੰਨੀ ਹ-ਥਿ-ਆ-ਰ ਰੱਖਣ ਦੇ ਦੋਸ਼ ਵਿਚ ਪੰਜ ਸਾਲ ਦੀ ਵਾਧੂ ਸਜ਼ਾ ਵੀ ਸੁਣਾਈ ਗਈ ਹੈ। ਦ ਸਨ ਸੈਂਟੀਨੇਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੈਥਿਊ ਨੇ ਆਪਣੇ ਉਤੇ ਲੱਗੇ ਦੋਸ਼ਾਂ ਉਤੇ ਕੋਈ ਸਪੱਸ਼ਟੀ-ਕਰਨ ਨਹੀਂ ਦਿੱਤਾ ਹੈ।
ਰਿਪੋਰਟ ਦੇ ਮੁਤਾਬਕ ਜਾਇ ਆਪਣੇ ਪਤੀ ਮੈਥਿਊ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਸੀ। ਜਿਸ ਕਾਰਨ ਮੈਥਿਊ ਪ੍ਰੇ-ਸ਼ਾ-ਨ ਸੀ। ਮੈਥਿਊ ਨੇ ਤਲਾਕ ਲੈਣ ਤੋਂ ਪਹਿਲਾਂ ਜਾਇ ਦਾ ਕ-ਤ-ਲ ਕਰਨ ਦਾ ਮਨ ਬਣਾਇਆ। ਅਦਾਲਤ ਦੇ ਫੈਸਲੇ ਤੋਂ ਬਾਅਦ, ਜਾਇ ਦੇ ਇੱਕ ਰਿਸ਼ਤੇਦਾਰ ਨੇ ਕਿਹਾ, ਉਸ ਦੀ ਮਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਉਸ ਦੀ ਧੀ ਦਾ ਕਾ-ਤ-ਲ ਸਾਰੀ ਉਮਰ ਜੇਲ੍ਹ ਵਿੱਚ ਗੁਜਰੇਗਾ।