ਰਾਜਸਥਾਨ ਦੇ ਬੇਵਰ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਬੁੱਧਵਾਰ ਨੂੰ ਨਹਿਰੂ ਗੇਟ ਦੇ ਨੇੜੇ ਪਟਾਕਿਆਂ ਦੇ ਗੋਦਾਮ ਨੂੰ ਅੱ-ਗ ਲੱਗ ਗਈ। ਗੋਦਾਮ ਨੂੰ ਲੱਗੀ ਅੱ-ਗ ਅਤੇ ਪਟਾਕਿਆਂ ਦੇ ਧ-ਮਾ-ਕੇ ਕਾਰਨ ਰਿਹਾਇਸ਼ੀ ਇਲਾਕੇ ਦੇ ਲੋਕਾਂ ਵਿਚ ਭੱਜ-ਨੱਠ ਫੈਲ ਗਈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵਿਭਾਗ ਮੌਕੇ ਉਤੇ ਪਹੁੰਚ ਗਿਆ ਅਤੇ ਅੱ-ਗ ਉਤੇ ਕਾਬੂ ਪਾਇਆ। ਹਾਲਾਂਕਿ ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਬੇਵਰ ਦੇ ਨਹਿਰੂ ਗੇਟ ਕੋਲ ਸਥਿਤ ਇਕ ਘਰ ਵਿਚ ਬਣੇ ਪਟਾਕਿਆਂ ਦੇ ਗੋਦਾਮ ਵਿਚ ਬੁੱਧਵਾਰ ਨੂੰ ਸਵੇਰੇ ਅਚਾ-ਨਕ ਅੱ-ਗ ਲੱਗ ਗਈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਮੌਕੇ ਵਾਲੀ ਥਾਂ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਮੌਕੇ ਉਤੇ ਪਹੁੰਚ ਕੇ ਕਾਫੀ ਮੁਸ਼ੱਕਤ ਨਾਲ ਅੱ-ਗ ਉਤੇ ਕਾਬੂ ਪਾਇਆ। ਪਰ ਉਦੋਂ ਤੱਕ ਗੋਦਾਮ ਵਿੱਚ ਰੱਖੇ ਲੱਖਾਂ ਰੁਪਏ ਦੇ ਪਟਾਕੇ ਸ-ੜ ਕੇ ਸੁਆਹ ਹੋ ਗਏ ਸਨ।
ਇਸ ਘ-ਟ-ਨਾ ਤੋਂ ਬਾਅਦ ਮਕਾਨ ਮਾਲਕ ਅਤੇ ਉਸ ਦੀ ਬੇਟੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬੇਟੀ ਦੀ ਮੌ-ਤ ਹੋ ਗਈ। ਹਾਲਾਂਕਿ ਪਟਾਕਿਆਂ ਦੇ ਗੋਦਾਮ ਵਿਚ ਅੱ-ਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਕਲੈਕਟਰ ਰੋਹਿਤੇਸ਼ਵ ਸਿੰਘ ਤੋਮਰ, ਐੱਸ. ਪੀ. ਨਰਿੰਦਰ ਸਿੰਘ, ਐੱਸ.ਡੀ.ਐੱਮ ਮ੍ਰਿਦੁਲ ਸਿੰਘ ਅਤੇ ਨਗਰ ਕੌਂਸਲ ਸਕੱਤਰ ਵਿਕਾਸ ਕੁਮਾਵਤ ਵੀ ਮੌਕੇ ਉਤੇ ਪਹੁੰਚ ਗਏ ਅਤੇ ਇਸ ਮਾਮਲੇ ਦੀ ਜਾਣਕਾਰੀ ਲਈ।
ਬੇਵਰ ਦੇ ਐੱਸ. ਡੀ. ਐੱਮ. ਮ੍ਰਿਦੁਲ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਨਹਿਰੂ ਗੇਟ ਦੇ ਬਾਹਰ ਇਕ ਘਰ ਵਿੱਚ ਬਣੇ ਪਟਾਕਿਆਂ ਦੇ ਗੋਦਾਮ ਨੂੰ ਅਣ-ਪਛਾਤੇ ਕਾਰਨਾਂ ਕਰਕੇ ਅੱ-ਗ ਲੱਗ ਗਈ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਕਾਬੂ ਪਾਇਆ। ਸਿੰਘ ਨੇ ਦੱਸਿਆ ਕਿ ਅੱ-ਗ ਲੱਗਣ ਦੀ ਇਸ ਘ-ਟ-ਨਾ ਵਿੱਚ ਮਕਾਨ ਮਾਲਕ ਦੀ 26 ਸਾਲਾ ਧੀ ਡਿੰਪਲ ਦੀ ਮੌ-ਤ ਹੋ ਗਈ ਹੈ। ਉਸ ਦੇ ਪਿਤਾ ਰਾਜਿੰਦਰ ਟੁੰਡਵਾਲ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਐਸ. ਡੀ. ਐਮ. ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਟੀਮ ਹੁਣ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ ਕਿ ਸ਼ਹਿਰ ਵਿੱਚ ਹੋਰ ਕਿੰਨੇ ਘਰਾਂ ਵਿੱਚ ਪਟਾਕਿਆਂ ਦੇ ਗੁਦਾਮ ਬਣੇ ਹੋਏ ਹਨ ਅਤੇ ਇਨ੍ਹਾਂ ਪਟਾਕਿਆਂ ਦੇ ਗੋਦਾਮਾਂ ਨੂੰ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਬਣਾਉਣ ਦੀ ਸਖਤ ਹਦਾਇਤ ਦਿੱਤੀ ਜਾਵੇਗੀ।