ਦੋ ਮਾਮਿਆਂ ਵਿਚ ਹੋਇਆ ਝ-ਗ-ੜਾ, ਇਕ ਨੇ ਕੀਤਾ ਫਾਇਰ, ਛੁਡਾਉਣ ਆਏ ਭਾਣਜੇ ਦੇ ਲੱਗਿਆ, ਤਿਆਗੇ ਪ੍ਰਾਣ, ਸਾਹਮਣੇ ਆਈ ਇਹ ਵਜ੍ਹਾ

Punjab

ਪੰਜਾਬ ਵਿੱਚ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਇੱਕ ਵੱ-ਡੀ ਘ-ਟ-ਨਾ ਵਾਪਰ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਤੋਂ ਫ਼ਾਜ਼ਿਲਕਾ ਹਾਈਵੇਅ ਉਤੇ ਸਥਿਤ ਗੁਰੂਹਰਸਹਾਏ ਦੇ ਪਿੰਡ ਸੈਦੇ ਕੇ ਮੋਹਣ ਵਿੱਚ 1 ਲੱਖ ਰੁਪਏ ਦੇ ਹਿਸਾਬ-ਕਿਤਾਬ ਨੂੰ ਲੈ ਕੇ ਦੋ ਚਚੇਰੇ ਭਾਈਆਂ ਵਿੱਚ ਲ-ੜਾ-ਈ ਹੋ ਗਈ। ਇਸ ਦੌਰਾਨ ਜਦੋਂ ਭਾਂਣਜਾ ਉਨ੍ਹਾਂ ਨੂੰ ਛੁਡਾਉਣ ਗਿਆ ਤਾਂ ਇਕ ਮਾਮੇ ਨੇ ਗੋ-ਲੀ ਚਲਾ ਦਿੱਤੀ। ਗੋ-ਲੀ ਭਾਂਣਜੇ ਦੀ ਛਾਤੀ ਵਿੱਚ ਲੱਗੀ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੋ-ਲੀ ਕਸਮੀਰ ਸਿੰਘ ਵਲੋਂ ਚਲਾਈ ਗਈ ਹੈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਇਸ ਮਾਮਲੇ ਸਬੰਧੀ ਪੁਲਿਸ ਦੇ ਦੱਸਣ ਅਨੁਸਾਰ ਦੋ ਚਚੇਰੇ ਭਰਾਵਾਂ ਕਸ਼ਮੀਰ ਸਿੰਘ ਅਤੇ ਇੰਦਰਜੀਤ ਸਿੰਘ ਵਿਚਕਾਰ 1 ਲੱਖ ਰੁਪਏ ਦਾ ਲੈਣ-ਦੇਣ ਸੀ। ਇੰਦਰਜੀਤ ਸਿੰਘ ਨੇ ਕਸ਼ਮੀਰ ਸਿੰਘ ਤੋਂ ਇੱਕ ਲੱਖ ਰੁਪਏ ਲੈਣੇ ਸਨ। ਜੋ ਪੈਸੇ ਨਹੀਂ ਦੇ ਰਿਹਾ ਸੀ। ਖੇਤ ਵਿੱਚ ਦੋਵਾਂ ਵਿੱਚ ਲੜਾਈ ਹੋ ਗਈ। ਦੋਵਾਂ ਨੂੰ ਛੁਡਾਉਣ ਲਈ ਭਾਂਣਜਾ, ਕੁਲਬੀਰ ਸਿੰਘ ਵਿੱਕੀ ਉਮਰ 32 ਸਾਲ ਪਹੁੰਚਿਆ। ਇਸ ਦੌਰਾਨ ਇਕ ਮਾਮੇ ਦੇ ਪਾਸਿਓਂ ਗੋ-ਲੀ ਚਲਾ ਦਿੱਤੀ ਗਈ। ਜੋ ਕਿ ਸਿੱਧੀ ਵਿੱਕੀ ਦੀ ਛਾ-ਤੀ ਵਿੱਚ ਜਾ ਲੱਗੀ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਦੋਸ਼ੀ ਮੌਕੇ ਤੋਂ ਹੋਇਆ ਫਰਾਰ

ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿੱਕੀ ਦੀ ਸੱਤ ਸਾਲ ਦੀ ਬੇਟੀ ਹੈ। ਪੁਲਿਸ ਥਾਣਾ ਗੁਰੂਹਰਸਹਾਏ ਨੇ ਪੀ-ੜ-ਤ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *