ਪੰਜਾਬ ਦੇ ਖੰਨਾ ਵਿਚ ਦੀਵਾਲੀ ਦੀ ਸ਼ਾਮ ਨੂੰ ਇਕ ਘਰ ਦਾ ਚਿਰਾਗ ਬੁ-ਝ ਗਿਆ। ਦੱਸਿਆ ਜਾ ਰਿਹਾ ਹੈ ਕਿ ਨ-ਸ਼ੇ ਦੇ ਆਦੀ ਇਕ ਨੌਜਵਾਨ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਹਰਿੰਦਰ ਸਿੰਘ ਉਮਰ 25 ਸਾਲ ਵਾਸੀ ਪਿੰਡ ਮੰਡਿਆਲਾ ਦੇ ਰੂਪ ਵਜੋਂ ਹੋਈ ਹੈ। ਦੇਹ ਨੂੰ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਇਸ ਮਾਮਲੇ ਵਿਚ ਸੋਮਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕਰਨ ਤੋਂ ਬਾਅਦ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਸ ਮਾਮਲੇ ਬਾਰੇ ਆਪਣੇ ਛੋਟੇ ਭਰਾ ਮ੍ਰਿਤਕ ਹਰਿੰਦਰ ਸਿੰਘ ਦੀ ਦੇਹ ਨੂੰ ਸਿਵਲ ਹਸਪਤਾਲ ਲੈ ਕੇ ਆਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਿੰਦਰ ਸਿੰਘ ਕਰੀਬ 8 ਸਾਲ ਤੋਂ ਚਿੱ-ਟੇ ਦਾ ਆਦੀ ਸੀ। ਉਹ ਨ-ਸ਼ਾ ਕਰਕੇ ਘਰ ਵਿਚ ਕਲੇਸ਼ ਕਰਦਾ ਰਹਿੰਦਾ ਸੀ। ਦੀਵਾਲੀ ਵਾਲੇ ਦਿਨ ਵੀ ਉਹ ਸਵੇਰ ਤੋਂ ਹੀ ਲ-ੜ ਰਿਹਾ ਸੀ। ਸ਼ਾਮ ਨੂੰ ਜਦੋਂ ਪਰਿਵਾਰਕ ਮੈਂਬਰ ਦੀਵੇ ਜਗਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਹਰਿੰਦਰ ਸਿੰਘ ਨੇ ਘਰ ਵਿਚ ਹੀ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ।
ਸਵੇਰੇ ਵੀ ਕੀਤੀ ਸੀ ਕੋਸ਼ਿਸ਼
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਰਿੰਦਰ ਸਿੰਘ ਨੇ ਦੀਵਾਲੀ ਦੀ ਸਵੇਰ ਤੋਂ ਹੀ ਘਰ ਵਿਚ ਝ-ਗ-ੜਾ ਕਰਦੇ ਹੋਏ ਮ-ਰ-ਨ ਬਾਰੇ ਗੱਲ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਨ-ਸ਼ੇ ਦੀ ਲਤ ਕਾਰਨ ਉਹ ਘਰ ਵਿਚ ਕਲੇਸ਼ ਕਰ ਰਿਹਾ ਸੀ। ਇਕ ਵਾਰ ਸਵੇਰੇ ਵੀ ਹਰਿੰਦਰ ਸਿੰਘ ਨੇ ਖੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾਅ ਹੋ ਗਿਆ। ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਸਾਰਾ ਦਿਨ ਨਿਗਰਾਨੀ ਹੇਠ ਰੱਖਿਆ। ਪਰ ਸ਼ਾਮ ਨੂੰ ਜਦੋਂ ਪਰਿਵਾਰਕ ਮੈਂਬਰ ਦੀਵੇ ਜਗਾਉਣ ਵਿੱਚ ਰੁੱਝੇ ਹੋਏ ਸਨ ਤਾਂ ਹਰਿੰਦਰ ਸਿੰਘ ਨੇ ਅੱਖ ਬਚਾ ਕੇ ਫਾ-ਹਾ ਲਾ ਲਿਆ। ਤੁਰੰਤ ਹੀ ਹਰਿੰਦਰ ਸਿੰਘ ਨੂੰ ਫਾ-ਹੇ ਤੋਂ ਹੇਠਾਂ ਉਤਾਰਿਆ ਗਿਆ ਤਾਂ ਉਸ ਦੇ ਸਾ-ਹ ਚਲ ਰਹੇ ਸੀ। ਜਦੋਂ ਤੱਕ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਦੀ ਮੌ-ਤ ਹੋ ਚੁੱਕੀ ਸੀ।
ਪੁਲਿਸ ਵਲੋਂ ਖੁ-ਦ-ਕੁ-ਸ਼ੀ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ
ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਕੋਟ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਘ-ਟ-ਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖੁ-ਦ-ਕੁ-ਸ਼ੀ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਫਿਰ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।