ਪਰਾਲੀ ਸਾ-ੜ-ਨ ਉਤੇ, ਕਾਰਵਾਈ ਹੋਣ ਤੋਂ ਡ-ਰੇ ਕਿਸਾਨ ਨੇ, ਜਿੰਦਗੀ ਨੂੰ ਆਖੀ ਅਲਵਿਦਾ, ਇਕੱਲਾ ਹੀ ਸੀ, ਪਰਿਵਾਰ ਵਿਚ ਕਮਾਉਣ ਵਾਲਾ

Punjab

ਪੰਜਾਬ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਉਤੇ ਕੀਤੀ ਜਾ ਰਹੀ ਪ੍ਰਸਾਸ਼ਨ ਦੀ ਕਾਰਵਾਈ ਤੋਂ ਡਰਦੇ ਹੋਏ ਬਠਿੰਡੇ ਜਿਲ੍ਹੇ ਵਿਚ ਮੰਗਲਵਾਰ ਨੂੰ ਇਕ ਕਿਸਾਨ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਦੀਪ ਸਿੰਘ ਉਮਰ 35 ਸਾਲ ਦੇ ਰੂਪ ਵਜੋਂ ਹੋਈ ਹੈ, ਜੋ ਕਿ ਬਠਿੰਡਾ ਦੇ ਪਿੰਡ ਕੋਠਾ ਗੁਰੂ ਦਾ ਰਹਿਣ ਵਾਲਾ ਸੀ। ਜਦੋਂ ਗੁਰਦੀਪ ਸਿੰਘ ਆਪਣੇ ਖੇਤਾਂ ਵਿੱਚ ਪਰਾਲੀ ਸਾ-ੜ ਰਿਹਾ ਸੀ ਤਾਂ ਉਸ ਸਮੇਂ ਪੁਲਿਸ ਪ੍ਰਸ਼ਾਸ਼ਨ ਦੀ ਟੀਮ ਨੇ ਉਥੇ ਛਾਪਾ ਮਾਰਿਆ। ਸਰਕਾਰੀ ਅਧਿਕਾਰੀਆਂ ਅਤੇ ਪੁਲਿਸ ਵਾਲਿਆਂ ਨੂੰ ਦੇਖ ਕੇ ਗੁਰਦੀਪ ਸਿੰਘ ਡ-ਰ ਗਿਆ ਅਤੇ ਐਫ. ਆਈ. ਆਰ. ਹੋਣ ਦੇ ਡਰ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ।

ਪੁਲਿਸ ਨੇ ਗੁਰਦੀਪ ਸਿੰਘ ਦੀ ਦੇਹ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਗੁਰਦੀਪ ਸਿੰਘ ਆਪਣੇ ਪਰਿਵਾਰ ਦਾ ਇਕ-ਲੌਤਾ ਕਮਾਉਣ ਵਾਲਾ ਸਹਾਰਾ ਸੀ। ਉਸ ਦੀ ਮੌ-ਤ ਤੋਂ ਬਾਅਦ ਹੁਣ ਪਰਿਵਾਰ ਵਿੱਚ ਸਿਰਫ਼ ਉਸ ਦੀ ਮਾਂ, ਪਤਨੀ ਅਤੇ ਛੇ ਸਾਲ ਦੀ ਧੀ ਹੀ ਬਚੇ ਹਨ। ਗੁਰਦੀਪ ਸਿੰਘ ਦੀ ਮੌ-ਤ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਗਹਿਰੇ ਦੁੱਖ ਅਤੇ ਸੋਗ ਦਾ ਮਹੌਲ ਹੈ।

ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਗੁਰਦੀਪ ਸਿੰਘ ਕੋਲ 6 ਕਨਾਲ ਜ਼ਮੀਨ ਹੈ। ਉਹ ਇਸ ਜ਼ਮੀਨ ਉਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ। ਹਾਲ ਹੀ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਗੁਰਦੀਪ ਸਿੰਘ ਖੇਤਾਂ ਵਿੱਚ ਰਹਿ ਗਈ ਪਰਾਲੀ ਨੂੰ ਨਿਪਟਾਉਣ ਦਾ ਤਰੀਕਾ ਲੱਭ ਰਿਹਾ ਸੀ। ਜਦੋਂ ਉਸ ਨੂੰ ਨੇੜੇ ਦੇ ਇਲਾਕੇ ਵਿੱਚ ਪਰਾਲੀ ਨੂੰ ਸੰਭਾਲਣ ਲਈ ਕੁਝ ਨਾ ਮਿਲਿਆ ਤਾਂ ਗੁਰਦੀਪ ਸਿੰਘ ਨੂੰ ਮਜਬੂਰਨ ਅੱ-ਗ ਲਾਉਣ ਦਾ ਫੈਸਲਾ ਕਰਨਾ ਪਿਆ ਕਿਉਂਕਿ ਕਣਕ ਦੀ ਬਿਜਾਈ ਲਈ ਖੇਤ ਨੂੰ ਜਲਦੀ ਵਿਹਲੇ ਕਰਨਾ ਜ਼ਰੂਰੀ ਸੀ।

ਸੋਮਵਾਰ ਨੂੰ ਸਵੇਰੇ ਜਦੋਂ ਗੁਰਦੀਪ ਸਿੰਘ ਨੇ ਆਪਣੇ ਖੇਤ ਵਿੱਚ ਪਰਾਲੀ ਨੂੰ ਜਲਾ ਰਿਹਾ ਸੀ ਤਾਂ ਉਸ ਟਾਈਮ ਬਠਿੰਡਾ ਦੇ ਏ. ਡੀ. ਸੀ. ਅਤੇ ਪੁਲਿਸ ਟੀਮ ਨੇ ਉਥੇ ਛਾਪਾ ਮਾਰਿਆ। ਸਰਕਾਰੀ ਅਫਸਰਾਂ ਅਤੇ ਪੁਲਿਸ ਵਾਲਿਆਂ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਖੇਤਾਂ ਵਿਚ ਖੜ੍ਹਾ ਗੁਰਦੀਪ ਸਿੰਘ ਘਬਰਾ ਗਿਆ ਅਤੇ ਉਥੋਂ ਭੱ-ਜ ਗਿਆ।

ਐੱਫ. ਆਈ. ਆਰ. ਦੇ ਡਰੋਂ ਪੁੱਟਿਆ ਇਹ ਕਦਮ

ਸਰਕਾਰੀ ਹਦਾਇਤਾਂ ਅਨੁਸਾਰ ਇਨ੍ਹਾਂ ਦਿਨਾਂ ਵਿਚ ਪੁਲਿਸ ਵਲੋਂ ਖੇਤਾਂ ਵਿੱਚ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਐਫ. ਆਈ. ਆਰ. ਦਰਜ ਕੀਤੀ ਜਾ ਰਹੀ ਹੈ। ਅਜਿਹੇ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਪੁਲਿਸ ਨੇ ਕੋਠਾ ਗੁਰੂ ਦੇ ਗੁਰਦੀਪ ਸਿੰਘ ਖ਼ਿਲਾਫ਼ ਵੀ ਐਫ. ਆਈ. ਆਰ. ਦਰਜ ਕਰਨ ਦੀ ਤਿਆਰੀ ਕਰ ਲਈ ਸੀ। ਇਸ ਦੀ ਬਿੜਕ ਲੱਗਦਿਆਂ ਹੀ ਗੁਰਦੀਪ ਸਿੰਘ ਘਬਰਾ ਗਿਆ ਅਤੇ ਗ੍ਰਿਫਤਾਰੀ ਦੇ ਡ-ਰ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ।

ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਆਪਣੇ ਪਰਿਵਾਰ ਵਿਚ ਇਕੱਲਾ ਹੀ ਮਰਦ ਸੀ। ਪਰਿਵਾਰ ਦੇ ਪਾਲਣ-ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਉਸ ਉਤੇ ਹੀ ਸੀ। ਉਸ ਵੱਲੋਂ ਖ਼ੁ-ਦ-ਕੁ-ਸ਼ੀ ਕਰਨ ਤੋਂ ਬਾਅਦ ਹੁਣ ਪਰਿਵਾਰ ਵਿੱਚ ਸਿਰਫ਼ ਉਸ ਦੀ ਮਾਂ, ਪਤਨੀ ਅਤੇ ਛੇ ਸਾਲ ਦੀ ਧੀ ਹੀ ਬਚੀ ਹੈ। ਇਸ ਮੌਕੇ ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਸ ਦਾ ਪਰਿਵਾਰ ਆਪਣੇ ਗੁਜ਼ਾਰੇ ਨੂੰ ਚਲਾ ਸਕੇ।

Leave a Reply

Your email address will not be published. Required fields are marked *