ਜਿਲ੍ਹਾ ਲੁਧਿਆਣਾ (ਪੰਜਾਬ) ਦੇ ਪਿੰਡ ਲਲਤੋਂ ਦੇ ਫੁੱਲਾਂਵਾਲ ਚੌਕ ਵਿਖੇ ਇੱਕ ਨੌਜਵਾਨ ਜ਼ਖਮੀ ਹਾਲ ਵਿੱਚ ਪਿਆ ਮਿਲਿਆ। ਜਿਸ ਨੂੰ ਐਨ. ਜੀ. ਓ. ਮੈਂਬਰ ਪਰਮਿੰਦਰ ਸਿੰਘ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਇਸ ਤੋਂ ਬਾਅਦ ਇਹ ਘ-ਟ-ਨਾ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ।
ਮ੍ਰਿਤਕ ਦੀ ਪਹਿਚਾਣ ਰਾਜ ਕੁਮਾਰ ਉਰਫ ਰਾਜੂ ਵਾਸੀ ਸ਼ਿਮਲਪੁਰੀ ਦੇ ਰੂਪ ਵਜੋਂ ਹੋਈ ਹੈ। ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਦੀ ਵੀ ਕਾਫੀ ਸਮਾਂ ਪਹਿਲਾਂ ਮੌ-ਤ ਹੋ ਚੁੱਕੀ ਹੈ। ਫਿਲਹਾਲ ਉਹ ਆਪਣੇ ਤਿੰਨ ਜੁਆਕਾਂ ਅਤੇ ਮਾਂ-ਪਿਓ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ।
ਉਸ ਦੀ ਦੇਹ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਨੌਜਵਾਨ ਦੀਆਂ ਸਾਰੀਆਂ ਹੱਡੀਆਂ ਟੁੱ-ਟੀ-ਆਂ ਹੋਈਆਂ ਸਨ। ਸ਼ੱ-ਕ ਹੈ ਕਿ ਘੱਟੋ-ਘੱਟ 10 ਲੋਕਾਂ ਨੇ ਉਸ ਦੀ ਬੇ-ਰ-ਹਿ-ਮੀ ਨਾਲ ਕੁੱ-ਟ-ਮਾ-ਰ ਕੀਤੀ। ਥਾਣਾ ਸਦਰ ਪੁਲਿਸ ਨੇ ਅਣ-ਪਛਾਤੇ ਦੋਸ਼ੀਆਂ ਖ਼ਿਲਾਫ਼ ਧਾਰਾ 304 ਦੇ ਤਹਿਤ ਕੇਸ ਦਰਜ ਕਰ ਲਿਆ ਹੈ।
22 ਨਵੰਬਰ ਨੂੰ ਦੋਸਤ ਨਾਲ ਗਿਆ ਸੀ
ਜਾਣਕਾਰੀ ਦਿੰਦਿਆਂ ਰਾਜੂ ਦੀ ਮਾਂ ਸੰਤੋਸ਼ ਨੇ ਦੱਸਿਆ ਕਿ ਉਹ 22 ਨਵੰਬਰ ਨੂੰ ਆਪਣੇ ਸਕੂਟਰ ਉਤੇ ਘਰੋਂ ਪੇਮੈਂਟ ਲੈਣ ਜਾਣ ਦੀ ਗੱਲ ਕਹਿ ਕੇ ਗਿਆ ਸੀ। ਪਰ ਉਹ ਵਾਪਸ ਨਹੀਂ ਆਇਆ। ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਸ ਦਾ ਇਕ ਦੋਸਤ ਵੀ ਉਸ ਦੇ ਨਾਲ ਸੀ। ਜਿਸ ਦਾ ਅਜੇ ਤੱਕ ਕੁਝ ਵੀ ਨਹੀਂ ਲੱਗਿਆ ਹੈ।
ਕੁੱਟ-ਮਾਰ ਕਰਕੇ ਕੀਤਾ ਕ-ਤ-ਲ
ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਡਾਬਾ ਥਾਣੇ ਵਿੱਚ ਗੁੰਮ-ਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਸ਼ਨੀਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਉਸ ਦੀ ਦੇਹ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਈ ਹੈ। ਸੰਤੋਸ਼ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਅਣ-ਪਛਾਤੇ ਦੋਸ਼ੀਆਂ ਨੇ ਕੁੱਟ-ਮਾਰ ਕਰ ਕੇ ਮਾ-ਰ ਦਿੱਤਾ ਹੈ।
ਇਸ ਮਾਮਲੇ ਸਬੰਧੀ ਸਦਰ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇੜਲੇ ਏਰੀਏ ਵਿਚ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਉਸ ਦੀ ਮੌ-ਤ ਕਿਵੇਂ ਹੋਈ, ਅਜੇ ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਪਹਿਲੀ ਨਜ਼ਰੇ ਇਹ ਮਾਮਲਾ ਕੁੱਟ-ਮਾਰ ਕਰ ਕੇ ਕ-ਤ-ਲ ਦਾ ਜਾਪਦਾ ਹੈ। ਪਰਮਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਕੁਝ ਲੋਕ ਰਾਜ ਕੁਮਾਰ ਦੀ ਕੁੱਟ-ਮਾਰ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਸ ਨੇ ਖੋ-ਹ ਕੀਤੀ ਹੈ।