ਮਹਿਲਾ ਨੇ ਨਵੇਂ ਨਾਲ ਮਿਲ ਕੇ, ਪੁਰਾਣੇ ਦੋਸਤ ਨਾਲ ਕੀਤਾ ਦੁ-ਖ-ਦ ਕਾਰ-ਨਾਮਾ, 19 ਦਿਨਾਂ ਬਾਅਦ, ਪੁਲਿਸ ਨੇ ਸੁਲਝਾਇਆ ਕੇਸ

Punjab

ਜਿਲ੍ਹਾ ਜਲੰਧਰ (ਪੰਜਾਬ) ਗੁਰਾਇਆ ਪੁਲਿਸ ਨੇ 19 ਦਿਨਾਂ ਬਾਅਦ ਇਕ ਨੌਜਵਾਨ ਦੇ ਕ-ਤ-ਲ ਦਾ ਮਾਮਲਾ ਸੁਲਝਾ ਲਿਆ ਹੈ। ਇਸ ਮਾਮਲੇ ਸਬੰਧੀ ਐਸ. ਐਚ. ਓ. ਗੁਰਾਇਆ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ 8 ਨਵੰਬਰ ਨੂੰ ਗੁਰਾਇਆ ਦੀ ਦਿਲਬਾਗ ਕਲੋਨੀ ਦਾ ਰਹਿਣ ਵਾਲਾ ਹਰੀਸ਼ਚੰਦਰ ਸ਼ੱ-ਕੀ ਹਾਲ ਵਿਚ ਗੁੰਮ ਹੋ ਗਿਆ ਸੀ, ਜਿਸ ਦੇ ਜੀਜੇ ਵਲੋਂ 10 ਨਵੰਬਰ ਨੂੰ ਥਾਣਾ ਗੁਰਾਇਆ ਨੂੰ ਸੂਚਿਤ ਕਰਕੇ ਗੁੰਮ-ਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਪੁਲਿਸ ਵੀ ਉਸ ਦੀ ਭਾਲ ਕਰ ਰਹੀ ਸੀ ਪਰ 15 ਨਵੰਬਰ ਨੂੰ ਦਿਲਬਾਗ ਕਲੋਨੀ ਦੇ ਇੱਕ ਖੇਤ ਵਿੱਚ ਪਰਾਲੀ ਦੇ ਥੱਲਿਓਂ ਹਰੀਸ਼ਚੰਦਰ ਦੀ ਦੇਹ ਦੁ-ਖ-ਦ ਹਾਲ ਵਿੱਚ ਮਿਲੀ ਸੀ। ਇਸ ਮਗਰੋਂ ਪੁਲਿਸ ਨੇ ਕ-ਤ-ਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਨੇ ਦੱਸਿਆ ਕਿ ਜਾਂਚ ਕਰਨ ਉਤੇ ਇਹ ਗੱਲ ਸਾਹਮਣੇ ਆਈ ਕਿ ਹਰੀਸ਼ਚੰਦਰ ਦੇ ਗੁਆਂਢਣ ਰੁਪਿੰਦਰ ਉਰਫ ਕਾਟੋ ਨਾਲ ਨ-ਜਾ-ਇ-ਜ਼ ਸਬੰਧ ਸਨ, ਜੋ ਕਿ ਕਾਫੀ ਸਮੇਂ ਤੋਂ ਚੱਲ ਰਹੇ ਸਨ, ਜਿਸ ਤੋਂ ਬਾਅਦ ਰੁਪਿੰਦਰ ਹੁਣ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ, ਕਿਉਂਕਿ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਬਣ ਗਏ ਸਨ। ਪਰ ਹਰੀਸ਼ ਰੁਪਿੰਦਰ ਨੂੰ ਤੰ-ਗ ਪ੍ਰੇ-ਸ਼ਾ-ਨ ਕਰਦਾ ਸੀ। ਇਸ ਤੋਂ ਇਲਾਵਾ ਉਸ ਨੇ ਔਰਤ ਉਤੇ ਤੇ-ਜ਼ਾ-ਬ ਵੀ ਸੁੱ-ਟ ਦਿੱਤਾ ਪਰ ਉਸ ਦਾ ਵਾਲ-ਵਾਲ ਬਚਾਅ ਹੋ ਗਿਆ।

ਇਸ ਤੋਂ ਬਾਅਦ ਰੁਪਿੰਦਰ ਨੇ ਆਪਣੇ ਨਵੇਂ ਆ-ਸ਼-ਕ ਸੰਚਿਤ ਕੁਮਾਰ ਪੁੱਤਰ ਹੀਰਾਲਾਲ ਵਰਮਾ ਵਾਸੀ ਕੇਸ਼ਵਪੁਰ, ਅਮੇਠੀ ਜ਼ਿਲਾ ਸੁਲਤਾਨਪੁਰ (ਯੂ.ਪੀ.) ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਹਰੀਸ਼ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ।

ਇਸ ਤੋਂ ਬਾਅਦ 8 ਨਵੰਬਰ ਨੂੰ ਰੁਪਿੰਦਰ ਨੇ ਸੰਚਿਤ ਅਤੇ ਉਸ ਦੇ ਸਾਥੀ ਸੰਨੀ ਪਟੇਲ ਪੁੱਤਰ ਰਾਮ ਕੁਮਾਰ ਵਾਸੀ ਕੋਟ ਖਾਲਸਾ, ਰਾਮ ਐਵੀਨਿਊ, ਅੰਮ੍ਰਿਤਸਰ, ਵਿਨੋਦ ਕੁਮਾਰ ਪੁੱਤਰ ਅਮਰਨਾਥ ਵਾਸੀ ਪ੍ਰਤਾਪਗੜ੍ਹ ਅਤੇ ਇਕ ਹੋਰ ਦੋਸ਼ੀ ਨਾਲ ਮਿਲ ਕੇ ਖੇਤ ਵਿਚ ਹਰੀਸ਼ ਦਾ ਕ-ਤ-ਲ ਕਰ ਦਿੱਤਾ ਅਤੇ ਫਿਰ ਉਸ ਦੀ ਦੇਹ ਨੂੰ ਖੇਤ ਵਿੱਚ ਪਰਾਲੀ ਦੇ ਹੇਠਾਂ ਦ-ਬਾ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਰੁਪਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਬਾਕੀ ਦੋਸ਼ੀਆਂ ਦੀ ਭਾਲ ਵਿੱਚ ਅੰਮ੍ਰਿਤਸਰ ਅਤੇ ਯੂਪੀ ਵਿੱਚ ਛਾਪੇ ਮਾ-ਰੇ ਗਏ ਹਨ। ਪੁਲਿਸ ਨੇ ਦੋਸ਼ੀ ਰੁਪਿੰਦਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਲਿਆ ਹੈ।

Leave a Reply

Your email address will not be published. Required fields are marked *