ਜਿਲ੍ਹਾ ਲੁਧਿਆਣਾ (ਪੰਜਾਬ) ਦੇ ਗਾਂਧੀ ਨਗਰ ਮਾਰਕਿਟ ਵਿੱਚ ਇੱਕ ਫੈਕਟਰੀ ਦੀ ਤੀਜੀ ਮੰਜ਼ਿਲ ਤੋਂ ਛਾ-ਲ ਮਾ-ਰ ਕੇ ਇੱਕ ਲੜਕੀ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਮੌਕੇ ਉਤੇ ਰੌਲਾ ਸੁਣ ਕੇ ਨੇੜਲੇ ਲੋਕ ਮੌਕੇ ਤੇ ਪਹੁੰਚ। ਜਿਨ੍ਹਾਂ ਨੇ ਲੜਕੀ ਨੂੰ ਬਲੱਡ ਨਾਲ ਭਿੱਜੇ ਹਾਲ ਵਿਚ ਹਸਪਤਾਲ ਪਹੁੰਚਾਇਆ ਪਰ ਉਸ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਸੀ। ਮ੍ਰਿਤਕਾ ਦੀ ਪਹਿਚਾਣ ਵਿਸ਼ਨੂੰ ਪੁਰੀ ਦੀ ਰਹਿਣ ਵਾਲੀ ਨੇਹਾ ਦੇ ਰੂਪ ਵਜੋਂ ਹੋਈ ਹੈ। ਉਸ ਨੇ ਅਜਿਹਾ ਕ-ਦ-ਮ ਕਿਉਂ ਚੁੱਕਿਆ? ਫਿਲਹਾਲ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਇਸ ਮਾਮਲੇ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚੇ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਲੜਕੀ ਗਲੀ ਨੰਬਰ 14 ਸਥਿਤ ਦੀਪਕ ਗਾਰਮੈਂਟਸ ਫੈਕਟਰੀ ਵਿਚ ਧਾਗਾ ਕੱਟਣ ਦੇ ਕੰਮ ਉਤੇ ਆਈ ਸੀ। 7 ਮਹੀਨੇ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ।
ਲੜਕੀ ਦਾ ਨਹੀਂ ਮਿਲਿਆ, ਮੋਬਾਈਲ
ਇਸ ਮਾਮਲੇ ਤੋਂ ਬਾਅਦ ਨੇਹਾ ਦੇ ਪਿਤਾ ਮਨੀ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀ ਮੌ-ਤ ਤੋਂ ਬਾਅਦ ਉਸ ਦਾ ਮੋਬਾਈਲ ਗਾਇਬ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਨੇਹਾ ਨੇ ਛੱਤ ਤੋਂ ਛਾ-ਲ ਮਾ-ਰ ਦਿੱਤੀ ਹੈ ਤਾਂ ਉਸ ਨੇ ਤੁਰੰਤ ਉਸ ਦੇ ਫੋਨ ਤੇ ਕਾਲ ਕੀਤੀ ਪਰ ਉਸ ਦਾ ਫੋਨ ਬੰਦ ਸੀ। ਉਸ ਨੇ ਆਪਣੀ ਧੀ ਨੂੰ ਕਈ ਵਾਰ ਪੁੱਛਿਆ ਸੀ ਕਿ ਕੀ ਕੋਈ ਲੜਕਾ ਪ੍ਰੇਸ਼ਾਨ ਕਰ ਰਿਹਾ ਹੈ ਜਾਂ ਫੈਕਟਰੀ ਵਿੱਚ ਕੰਮ ਦਾ ਬਹੁਤ ਜ਼ਿਆਦਾ ਦਬਾਅ ਹੈ, ਪਰ ਉਸ ਨੇ ਕਦੇ ਕੁਝ ਵੀ ਨਹੀਂ ਦੱਸਿਆ।
CCTV ਵਿੱਚ ਛਾ-ਲ ਮਾ-ਰ-ਦੀ ਦੇਖੀ ਗਈ
ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਦੀਪਕ ਨੇ ਦੱਸਿਆ ਕਿ ਉਹ ਮਾਤਾ ਜੀ ਦੇ ਦਰਸ਼ਨਾਂ ਲਈ ਚਿੰਤਪੁਰਨੀ ਜਾ ਰਿਹਾ ਸੀ। ਜਦੋਂ ਉਹ ਲਾਡੋਵਾਲ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਤੁਰੰਤ ਪਤਾ ਲੱਗਾ ਕਿ ਨੇਹਾ ਨੇ ਫੈਕਟਰੀ ਤੋਂ ਛਾ-ਲ ਮਾ-ਰ ਦਿੱਤੀ ਹੈ। ਇਹ ਸਾਰੀ ਘਟਨਾ CCTV ਵਿਚ ਕੈਦ ਹੋ ਗਈ, ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਨੇਹਾ ਆਪਣੀ ਮਰਜ਼ੀ ਨਾਲ ਇਕੱਲੀ ਛੱਤ ਉਤੇ ਗਈ ਸੀ। ਛੱਤ ਉਤੇ ਬੈਠ ਕੇ ਉਸ ਨੇ ਸਿਰ ਪਰਨੇ ਛਾ-ਲ ਮਾ-ਰੀ ਹੈ। ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਵੀ ਫੁਟੇਜ ਦੇਖੀ ਗਈ ਹੈ।
ਮੋਬਾਈਲ ਮਿਲਣ ਤੇ ਪਤਾ ਲੱਗੇਗਾ ਕੋਈ ਕਾਰਨ
ਪੁਲਿਸ ਇਨ੍ਹਾਂ ਸਾਰੇ ਐਂਗਲਾਂ ਦੀ ਜਾਂਚ ਕਰ ਰਹੀ ਹੈ ਕਿ ਨੇਹਾ ਨੇ ਛਾ-ਲ ਮਾ-ਰ-ਨ ਤੋਂ ਪਹਿਲਾਂ ਕਿਸ ਵਿਅਕਤੀ ਨਾਲ ਅਤੇ ਕਿੰਨੇ ਮਿੰਟ ਤੱਕ ਗੱਲ ਕੀਤੀ ਸੀ। ਪੁਲਿਸ ਲੜਕੀ ਦਾ ਮੋਬਾਈਲ ਬਰਾਮਦ ਹੋਣ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਕਰ ਸਕੇਗੀ। ਪਿਤਾ ਮਨੀ ਰਾਮ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 14 ਤਰੀਕ ਨੂੰ ਉਹ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਨੇਹਾ ਨੂੰ ਲੈ ਕੇ ਆਏ ਸਨ। ਇਸ ਘ-ਟ-ਨਾ ਦੀ ਜਾਣਕਾਰੀ ਪਿੰਡ ਵਿੱਚ ਦੇ ਦਿੱਤੀ ਹੈ।
ਮਈ ਮਹੀਨੇ ਵਿੱਚ ਹੋਣਾ ਸੀ ਨੇਹਾ ਦਾ ਵਿਆਹ
ਪਿਤਾ ਮਨੀ ਰਾਮ ਨੇ ਦੱਸਿਆ ਕਿ ਨੇਹਾ ਦਾ ਵਿਆਹ ਮਈ ਮਹੀਨੇ ਵਿੱਚ ਹੋਣਾ ਸੀ। ਉਸ ਦੇ ਹੋਣ ਵਾਲੇ ਪਤੀ ਅਤੇ ਸਹੁਰੇ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮਨੀ ਰਾਮ ਨੇ ਦੱਸਿਆ ਕਿ ਉਸ ਦੇ 4 ਜੁਆਕ ਹਨ। ਕੁੜੀਆਂ ਵਿੱਚੋਂ ਨੇਹਾ ਸਭ ਤੋਂ ਛੋਟੀ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।