ਲੰਡਨ ਵਿੱਚ ਪਿਛਲੇ ਮਹੀਨੇ ਗੁੰਮ ਹੋਏ ਇੱਕ ਭਾਰਤੀ ਵਿਦਿਆਰਥੀ ਦੀ ਇੱਥੋਂ ਦੀ ਟੇਮਜ਼ ਨਦੀ ਦੇ ਵਿੱਚੋਂ ਦੇਹ ਮਿਲੀ ਹੈ। ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਮੀਤਕੁਮਾਰ ਪਟੇਲ ਉਮਰ 23 ਸਾਲ ਨਾਮ ਦਾ ਵਿਦਿਆਰਥੀ ਸਤੰਬਰ ਵਿਚ ਉੱਚ ਸਿੱਖਿਆ ਲਈ ਬ੍ਰਿਟੇਨ ਵਿਚ ਆਇਆ ਸੀ। ਜਿੱਥੇ ਉਹ 17 ਨਵੰਬਰ ਤੋਂ ਗੁੰਮ ਦੱਸਿਆ ਜਾ ਰਿਹਾ ਸੀ। ਮੈਟਰੋਪੋਲੀਟਨ ਪੁਲਿਸ ਨੂੰ 21 ਨਵੰਬਰ ਨੂੰ ਪੂਰਬੀ ਲੰਡਨ ਦੇ ਕੈਨਰੀ ਵਾਫ਼ ਇਲਾਕੇ ਦੇ ਨੇੜੇ ਟੇਮਜ਼ ਨਦੀ ਦੇ ਵਿੱਚੋਂ ਉਸ ਦੀ ਦੇਹ ਮਿਲੀ ਹੈ।
ਪੁਲਿਸ ਨੇ ਕਿਹਾ ਕਿ ਮਾਮਲੇ ਨੂੰ ਸ਼ੱ-ਕੀ ਨਹੀਂ ਮੰਨਿਆ ਜਾ ਰਿਹਾ ਹੈ। ਮੀਤ ਕੁਮਾਰ ਦੇ ਰਿਸ਼ਤੇਦਾਰ ਪਾਰਥ ਪਟੇਲ ਵਲੋਂ ਉਸ ਦੇ ਪਰਿਵਾਰ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਇੱਕ ਆਨਲਾਈਨ ਮੁਹਿੰਮ ‘ਗੋ ਫੰਡ ਮੀ’ ਸ਼ੁਰੂ ਕੀਤੀ ਗਈ ਹੈ। ਫੰਡ ਇਕੱਠਾ ਕਰਨ ਦੇ ਲਈ ਅਪੀਲ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੀਤਕੁਮਾਰ ਪਟੇਲ ਇੱਕ 23 ਸਾਲ ਉਮਰ ਦਾ ਨੌਜਵਾਨ ਸੀ, ਜੋ 19 ਸਤੰਬਰ 2023 ਨੂੰ ਉਚੇਰੀ ਪੜ੍ਹਾਈ ਲਈ ਬਰਤਾਨੀਆ ਆਇਆ ਸੀ।
ਇੱਕ ਕਿਸਾਨ ਪਰਿਵਾਰ ਵਿਚੋਂ ਸੀ ਮੀਤਕੁਮਾਰ
ਇਸ ਵਿੱਚ ਕਿਹਾ ਗਿਆ ਹੈ ਕਿ ਉਹ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਅਤੇ ਪਿੰਡ ਵਿੱਚ ਰਹਿੰਦਾ ਸੀ। ਉਹ 17 ਨਵੰਬਰ 2023 ਤੋਂ ਗੁੰਮ ਸੀ। ਹੁਣ 21 ਨਵੰਬਰ ਨੂੰ ਪੁਲਿਸ ਨੂੰ ਉਸ ਦੀ ਦੇਹ ਮਿਲੀ ਹੈ। ਇਹ ਸਾਡੇ ਸਾਰਿਆਂ ਲਈ ਦੁੱਖ ਦੀ ਗੱਲ ਹੈ। ਇਸ ਲਈ ਅਸੀਂ ਉਸ ਦੇ ਪਰਿਵਾਰ ਦੀ ਮਦਦ ਲਈ ਫੰਡ ਇਕੱਠਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸ ਦੀ ਦੇਹ ਨੂੰ ਵੀ ਭਾਰਤ ਭੇਜਣ ਦਾ ਫੈਸਲਾ ਕੀਤਾ ਹੈ।
ਇਕੱਠਾ ਕੀਤਾ ਜਾ ਰਿਹਾ ਹੈ ਫੰਡ
ਅਪੀਲ ਵਿਚ ਕਿਹਾ ਗਿਆ ਹੈ ਕਿ ਫੰਡ ਭਾਰਤ ਵਿੱਚ ਮੀਤਕੁਮਾਰ ਦੇ ਪਰਿਵਾਰ ਨੂੰ ਸੁਰੱਖਿਅਤ ਰੂਪ ਨਾਲ ਟਰਾਂਸਫਰ ਕਰ ਦਿੱਤੇ ਜਾਣਗੇ। ‘ਈਵਨਿੰਗ ਸਟੈਂਡਰਡ’ ਅਖਬਾਰ ਨੇ ਦੱਸਿਆ ਕਿ ਵਿਦਿਆਰਥੀ ਨੇ ਸ਼ੈਫੀਲਡ ਹਾਲਮ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਲਈ 20 ਨਵੰਬਰ ਨੂੰ ਸ਼ੈਫੀਲਡ ਜਾਣਾ ਸੀ ਅਤੇ ਐਮਾਜ਼ਾਨ ਉਤੇ ਪਾਰਟ-ਟਾਈਮ ਨੌਕਰੀ ਸ਼ੁਰੂ ਕਰਨੀ ਸੀ। ਰਿਪੋਰਟਾਂ ਮੁਤਾਬਕ ਉਹ ਸਵੇਰ ਦੀ ਸੈਰ ਲਈ ਗਿਆ ਸੀ ਅਤੇ ਜਦੋਂ ਉਹ ਲੰਡਨ ਸਥਿਤ ਆਪਣੇ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਉਸ ਦੇ ਲਾ-ਪ-ਤਾ ਹੋਣ ਦੀ ਸੂਚਨਾ ਦਿੱਤੀ।
ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੀਤ ਨੇ ਲਾਪਤਾ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਇਕ ਆਡੀਓ ਸੰਦੇਸ਼ ਭੇਜਿਆ ਸੀ। ਉਸ ਦਾ ਪਰਿਵਾਰ ਗੁਜਰਾਤ ਦੇ ਪਾਟਨ ਜ਼ਿਲ੍ਹੇ ਦੀ ਚਾਣਸਮਾ ਤਹਿਸੀਲ ਦੇ ਰਣਾਸਨ ਪਿੰਡ ਵਿੱਚ ਰਹਿੰਦਾ ਹੈ। ਮੀਤ ਨੇ ਕਿਹਾ ਸੀ ਕਿ ਉਹ ਮਾਨ-ਸਿਕ ਪ੍ਰੇ-ਸ਼ਾ-ਨੀ ਤੋਂ ਤੰਗ ਆ ਕੇ ਖੁ-ਦ-ਕੁ-ਸ਼ੀ ਦਾ ਰਾਹ ਅਪਣਾ ਰਿਹਾ ਹੈ।