ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਇਕ ਔਰਤ ਨੇ ਆਪਣੇ ਦਿਉਰ ਨਾਲ ਮਿਲ ਕੇ ਆਪਣੇ ਪਤੀ ਦਾ ਤਿੱ-ਖੀ ਚੀਜ ਨਾਲ ਵਾ-ਰ ਕਰਕੇ ਕ-ਤ-ਲ ਕਰ ਦਿੱਤਾ। ਇਹ ਮਾਮਲਾ ਪਿੰਡ ਬੋਪਾਰਾਏ ਖੁਰਦ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿਉਰ ਅਤੇ ਭਰਜਾਈ ਦੇ ਨਾਜਾ-ਇਜ਼ ਸਬੰਧ ਸਨ। ਇਸ ਕਾਰਨ ਪਤਨੀ ਨੇ ਆਪਣੇ ਪਤੀ ਨੂੰ ਰਸਤੇ ਚੋਂ ਹਟਾ-ਉਣ ਦੇ ਲਈ ਉਸ ਦਾ ਕ-ਤ-ਲ ਕਰ ਦਿੱਤਾ।
ਮ੍ਰਿਤਕ ਦੀ ਪਹਿਚਾਣ ਸਵਿੰਦਰ ਸਿੰਘ ਉਮਰ 32 ਸਾਲ ਦੇ ਰੂਪ ਵਜੋਂ ਹੋਈ ਹੈ। ਉਸ ਦੇ ਜੀਜਾ ਨਿਰੰਜਨ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 10 ਸਾਲ ਪਹਿਲਾਂ ਲਖਵਿੰਦਰ ਕੌਰ ਦੇ ਨਾਲ ਹੋਇਆ ਸੀ। ਸਵਿੰਦਰ ਸਿੰਘ ਰਾਜ ਮਿਸਤਰੀ ਦਾ ਕੰਮਕਾਜ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਪਤਾ ਲੱਗਿਆ ਸੀ ਕਿ ਉਸ ਦੀ ਪਤਨੀ ਅਤੇ ਉਸ ਦੇ ਛੋਟੇ ਭਰਾ ਜੰਗ ਸਿੰਘ ਵਿਚ ਨਾਜਾ-ਇਜ਼ ਸਬੰਧ ਹਨ। ਜਿਸ ਕਾਰਨ ਪਤੀ ਅਤੇ ਪਤਨੀ ਵਿਚਾਲੇ ਝ-ਗ-ੜਾ ਰਹਿੰਦਾ ਸੀ।
ਲਖਵਿੰਦਰ ਕੌਰ ਅਤੇ ਜੰਗ ਸਿੰਘ ਸਵਿੰਦਰ ਸਿੰਘ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਸਨ। ਐਤਵਾਰ ਦੀ ਦੇਰ ਰਾਤ ਨੂੰ ਮੌ-ਕਾ ਮਿਲਦੇ ਹੀ ਉਨ੍ਹਾਂ ਨੇ ਕਿਸੀ ਤਿੱ-ਖੀ ਚੀਜ ਨਾਲ ਉਸ ਦਾ ਕ-ਤ-ਲ ਕਰ ਦਿੱਤਾ।
ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫਤਾਰ
ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਵਾਲੀ ਥਾਂ ਉਤੇ ਪਹੁੰਚ ਗਈ। ਸਵਿੰਦਰ ਸਿੰਘ ਦੀ ਦੇਹ ਮੰਜੇ ਉਤੇ ਪਈ ਸੀ ਅਤੇ ਉਸ ਦੇ ਸਿ-ਰ ਉਤੇ ਤਿੱ-ਖੀ ਚੀਜ ਨਾਲ ਵਾਰ ਕੀਤਾ ਗਿਆ ਸੀ। ਪੁਲਿਸ ਨੇ ਸਵਿੰਦਰ ਸਿੰਘ ਦੀ ਭੈਣ ਅਰਵਿੰਦ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਜੰਗ ਸਿੰਘ ਅਤੇ ਲਖਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਵਾਂ ਦੇ ਹਨ ਦੋ-ਦੋ ਜੁਆਕ
ਪ੍ਰਾਪਤ ਜਾਣਕਾਰੀ ਅਨੁਸਾਰ ਜੰਗ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੀ 3 ਸਾਲ ਪਹਿਲਾਂ ਮੌ-ਤ ਹੋ ਗਈ ਸੀ। ਜਿਸ ਤੋਂ ਬਾਅਦ ਹੀ ਉਸ ਨੇ ਆਪਣੀ ਭਰਜਾਈ ਨਾਲ ਨਾਜਾ-ਇਜ਼ ਸਬੰਧ ਬਣਾ ਲਏ ਸਨ। ਜੰਗ ਸਿੰਘ ਅਤੇ ਮਨਪ੍ਰੀਤ ਕੌਰ ਦੇ 2 ਜੁਆਕ ਹਨ। ਸਵਿੰਦਰ ਸਿੰਘ ਅਤੇ ਲਖਵਿੰਦਰ ਕੌਰ ਦੇ ਵੀ 2 ਜੁਆਕ ਹਨ। ਚਾਰੇ ਜੁਆਕਾਂ ਦੀ ਉਮਰ 8 ਤੋਂ 10 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਐਸ. ਐਚ. ਓ. ਤਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਰਿਮਾਂਡ ਉਤੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੇਹ ਨੂੰ ਪੋਸਟ ਮਾਰਟਮ ਦੇ ਲਈ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।