ਦੋ ਮਹੀਨੇ ਬਾਅਦ, UK ਤੋਂ ਪੰਜਾਬ ਆਈ ਵਿਆ-ਹੁਤਾ ਲੜਕੀ ਦੀ ਦੇਹ, ਅੰਮ੍ਰਿਤਸਰ ਏਅਰਪੋਰਟ ਉਤੇ ਪਹੁੰਚਿਆ ਪਰਿਵਾਰ

Punjab

ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਮਹਿਕ ਸ਼ਰਮਾ ਦੀ ਦੇਹ ਅੰਮ੍ਰਿਤਸਰ ਦੇ ਏਅਰਪੋਰਟ ਉਤੇ ਪਹੁੰਚੀ। ਦੋ ਮਹੀਨੇ ਪਹਿਲਾਂ ਮਹਿਕ ਦਾ ਉਸ ਦੇ ਪਤੀ ਨੇ ਹੀ ਚਾ-ਕੂ ਦਾ ਵਾਰ ਕਰਕੇ ਕ-ਤ-ਲ ਕਰ ਦਿੱਤਾ ਸੀ। ਮਹਿਕ ਸ਼ਰਮਾ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ। ਮਹਿਕ ਸ਼ਰਮਾ 7 ਮਹੀਨਿਆਂ ਬਾਅਦ ਹੀ ਆਪਣੇ ਪਤੀ ਦੇ ਕੋਲ ਯੂ. ਕੇ. ਚਲੀ ਗਈ ਸੀ।

ਮ੍ਰਿਤਕ ਮਹਿਕ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰ-ਗ ਕਰਦਾ ਸੀ ਅਤੇ ਮਹਿਕ ਨਾਲ ਕੁੱਟ-ਮਾਰ ਕੀਤੀ ਜਾਂਦੀ ਸੀ।

50 ਲੱ-ਖ ਰੁਪਏ ਮੰ-ਗ ਰਹੇ ਸਨ ਸਹੁਰੇ ਪਰਿਵਾਰ ਵਾਲੇ

ਜਾਣਕਾਰੀ ਦਿੰਦੇ ਹੋਏ ਮਹਿਕ ਦੀ ਮਾਂ ਮਧੂ ਬਾਲਾ ਨੇ ਦੱਸਿਆ ਕਿ ਲੜਕਾ ਕੋਈ ਕੰਮ ਨਹੀਂ ਕਰਦਾ ਸੀ ਅਤੇ ਹਮੇਸ਼ਾ ਉਸ ਦੀ ਧੀ ਨੂੰ ਹੀ ਕੰਮ ਕਰਨ ਲਈ ਕਹਿੰਦਾ ਸੀ। ਉਸ ਦਾ ਕਹਿਣਾ ਸੀ ਕਿ ਯੂ. ਕੇ. ਜਾਣ ਦਾ ਸਾਰਾ ਖਰਚਾ ਉਸ ਦੇ ਮਾਤਾ-ਪਿਤਾ ਨੇ ਚੁੱਕਿਆ ਹੈ, ਇਸ ਕਰਕੇ ਉਹ ਇਸ ਤਰ੍ਹਾਂ ਹੀ ਰਹੇਗਾ। ਇਸ ਸਬੰਧ ਵਿਚ ਲੜਕੀ ਦੀ ਮਾਂ ਨੇ ਲੜਕੇ ਦੇ ਪਰਿਵਾਰ ਵਾਲਿਆਂ ਨਾਲ ਵੀ ਗੱਲ ਕੀਤੀ, ਪਰ ਉਨ੍ਹਾਂ ਨੇ ਵੀ ਇਹੋ ਕਿਹਾ ਕਿ ਖਰਚੇ ਗਏ 50 ਲੱਖ ਰੁਪਏ ਵਾਪਸ ਦੇ ਦਿਓ ਅਤੇ ਆਪਣੀ ਧੀ ਨੂੰ ਵਾਪਸ ਬੁਲਾ ਲਓ।

ਝ-ਗ-ੜੇ ਤੋਂ ਬਾਅਦ ਚਾ-ਕੂ ਨਾਲ ਕੀਤਾ ਵਾਰ

ਲੜਕੀ ਦੀ ਮਾਂ ਨੇ ਦੱਸਿਆ ਕਿ ਦੋਵਾਂ ਵਿਚਾਲੇ ਅਕਸਰ ਹੀ ਝ-ਗ-ੜਾ ਰਹਿੰਦਾ ਸੀ। ਕ-ਤ-ਲ ਵਾਲੇ ਦਿਨ ਵੀ ਉਹ ਆਪਣੀ ਧੀ ਨਾਲ ਗੱਲ ਕਰ ਰਹੀ ਸੀ। ਜਦੋਂ ਉਹ ਘਰ ਪਹੁੰਚੀ ਤਾਂ ਜਵਾਈ ਨੇ ਝ-ਗ-ੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫ਼ੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਨਹੀਂ ਕੀ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਦਾ ਯੂ. ਕੇ. ਤੋਂ ਫੋਨ ਆਇਆ ਕਿ ਉਨ੍ਹਾਂ ਦੀ ਧੀ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਉਥੋਂ ਦੀ ਪੁਲਿਸ ਨੇ ਲੜਕੇ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਸਹੁਰੇ ਪਰਿਵਾਰ ਵਾਲਿਆਂ ਉਤੇ ਵੀ ਕੀਤੀ ਕਾਰਵਾਈ ਦੀ ਮੰਗ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਲੜਕੀ ਨੇ ਦੋ ਵਾਰ ਪੁਲਿਸ ਨੂੰ ਸ਼ਿਕਾ-ਇਤ ਕੀਤੀ ਸੀ ਪਰ ਹਰ ਵਾਰ ਉਹ ਘਰੋਂ ਭੱਜ ਜਾਂਦਾ ਸੀ। ਕ-ਤ-ਲ ਤੋਂ ਬਾਅਦ ਸਹੁਰੇ ਵਾਲੇ ਵੀ ਕੇਸ ਵਾਪਸ ਲੈਣ ਦੇ ਲਈ ਧ-ਮ-ਕੀ-ਆਂ ਦੇ ਰਹੇ ਹਨ।

ਕਾਂਗਰਸ ਦੀ ਮਦਦ ਨਾਲ ਪਹੁੰਚੀ ਦੇਹ

ਮ੍ਰਿਤਕ ਮਹਿਕ ਦੀ ਦੇਹ ਲੈਣ ਉਸ ਦੀ ਮਾਂ ਦੇ ਨਾਲ ਸਾਬਕਾ ਕੌਂਸਲਰ ਵਿਕਾਸ ਸੋਨੀ ਵੀ ਪਹੁੰਚੇ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਦੀ ਮਦਦ ਕੀਤੀ ਅਤੇ ਅੰਬੈਸੀ ਨਾਲ ਗੱਲ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ 2 ਮਹੀਨੇ ਦੇ ਬਾਅਦ ਸਰਕਾਰੀ ਖਰਚੇ ਉਤੇ ਭਾਰਤ (ਪੰਜਾਬ) ਲਿਆਂਦਾ ਜਾ ਸਕਿਆ ਹੈ।

Leave a Reply

Your email address will not be published. Required fields are marked *