ਆਏ ਦਿਨ ਹੀ ਵਿਦੇਸ਼ਾਂ ਤੋਂ ਪੰਜਾਬ ਨਾਲ ਸਬੰਧਤ ਨੌਜਵਾਨਾਂ ਦੀ ਮੌ-ਤ ਦੇ ਸਮਾਚਾਰ ਸਾਹਮਣੇ ਆ ਰਹੇ ਹਨ। ਹੁਣ ਅਜਿਹਾ ਹੀ ਇੱਕ ਸਮਾਚਾਰ ਮਨੀਲਾ ਤੋਂ ਪ੍ਰਾਪਤ ਹੋਇਆ ਹੈ। ਉਥੇ ਪੰਜਾਬੀ ਨੌਜਵਾਨ ਦੀ ਮੌ-ਤ ਹੋ ਗਈ ਹੈ। ਇਸ ਮਾਮਲੇ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਵਿਚ ਪੰਜਾਬ ਦੇ ਜਿਲ੍ਹਾ ਮੋਗਾ ਦੇ ਰਹਿਣ ਵਾਲੇ ਨੌਜਵਾਨ ਦਾ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਚੈਨ ਸਿੰਘ ਉਰਫ਼ ਚੈਨਾ ਉਮਰ 30 ਸਾਲ ਵਾਸੀ ਪਿੰਡ ਲੰਡੇ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਮਾਲ ਵਿਚ ਘੁੰਮਣ ਦੇ ਲਈ ਗਿਆ ਸੀ। ਜਿੱਥੇ ਕੁਝ ਅਣ-ਪਛਾਤੇ ਦੋਸ਼ੀਆਂ ਦੇ ਵੱਲੋਂ ਇਸ ਘ-ਟ-ਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਸੁਖਚੈਨ ਸਿੰਘ ਉਰਫ ਚੈਨਾ 6 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਮਨੀਲਾ ਗਿਆ ਸੀ। ਉਸ ਦੀ ਇੱਕ 4 ਸਾਲ ਦੀ ਧੀ ਹੈ। ਉਸ ਦੀ ਪਤਨੀ ਕੁਝ ਦਿਨ ਪਹਿਲਾਂ ਆਪਣੀ ਲੜਕੀ ਨਾਲ ਸਹੁਰੇ ਪਿੰਡ ਆਈ ਸੀ। ਸੂਚਨਾ ਮਿਲੀ ਕਿ ਸੁਖਚੈਨ ਸਿੰਘ ਆਪਣੇ ਦੋਸਤ ਨਾਲ ਮਾਲ ਵਿਚ ਗਿਆ ਹੋਇਆ ਸੀ।
ਉਥੇ ਅਣ-ਪਛਾਤੇ ਵਿਅਕਤੀਆਂ ਨੇ ਉਸ ਦੇ ਸਿ-ਰ ਵਿਚ ਗੋ-ਲੀ ਮਾ-ਰ ਕੇ ਉਸ ਦਾ ਕ-ਤ-ਲ ਕਰ ਦਿੱਤਾ ਅਤੇ ਇਸ ਦੌਰਾਨ ਉਸ ਦਾ ਦੋਸਤ ਜ਼ਖਮੀ ਹੋ ਗਿਆ। ਸੁਖਚੈਨ ਸਿੰਘ ਅਪਾਹਜ ਸੀ। ਸੁਖਚੈਨ ਸਿੰਘ ਦੀ ਮੌ-ਤ ਦੀ ਸੂਚਨਾ ਪਿੰਡ ਪਹੁੰਚਦੇ ਹੀ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ।