ਪੰਜਾਬ ਵਿੱਚ ਇਕ ਪਟਵਾਰੀ ਨੌਜਵਾਨ ਦੀ ਵਿਆਹ ਤੋਂ 2 ਦਿਨ ਬਾਅਦ ਹੀ ਇੱਕ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਇਹ ਹਾਦਸਾ ਬਠਿੰਡਾ ਤੋਂ ਮੁਕਤਸਰ ਰੋਡ ਉਤੇ ਸਥਿਤ ਪਿੰਡ ਭਿਸੀਆਣਾ ਵਿਚ ਵੀਰਵਾਰ ਦੀ ਸ਼ਾਮ ਨੂੰ ਵਾਪਰਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਨਦੀਪ ਸਿੰਘ ਮੁਕਤਸਰ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਭਾਈ ਦੇ ਰਹਿਣ ਵਾਲੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਲਈ ਕਿਰਾਏ ਉਤੇ ਲਈ ਗਈ ਸ਼ੇਰਵਾਨੀ ਵਾਪਸ ਕਰਨ ਲਈ ਉਹ ਬਠਿੰਡੇ ਆਇਆ ਸੀ। ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਪੁਲਿਸ ਦੇ ਦੱਸਣ ਅਨੁਸਾਰ ਮਾਲ ਵਿਭਾਗ ਦਾ ਪਟਵਾਰੀ ਸਨਦੀਪ ਸਿੰਘ ਸਵਿਫਟ ਡਿਜ਼ਾਇਰ ਕਾਰ ਵਿੱਚ ਬਠਿੰਡਾ ਆਇਆ ਸੀ। ਉਹ ਇੱਥੇ ਸ਼ੇਰਵਾਨੀ ਵਾਪਸ ਕਰਨ ਤੋਂ ਬਾਅਦ ਘਰ ਪਰਤ ਰਿਹਾ ਸੀ। ਜਦੋਂ ਉਸ ਦੀ ਕਾਰ ਭਿਸੀਆਣਾ ਨੇੜੇ ਪਹੁੰਚੀ ਤਾਂ ਇੱਕ ਤੇਜ਼ ਸਪੀਡ ਕਾਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕ-ਸਾਨੀ ਗਈ ਅਤੇ ਕਾਰ ਵਿਚ ਸਵਾਰ ਸਨਦੀਪ ਸਿੰਘ ਦੀ ਮੌ-ਤ ਹੋ ਗਈ।
ਅਜੇ ਵਿਆਹ ਦਾ ਟੈਂਟ ਤੱਕ ਵੀ ਨਹੀਂ ਉਤਰਿਆ ਸੀ ਘਰੋਂ
ਨੌਜਵਾਨ ਸਨਦੀਪ ਸਿੰਘ ਦੀ ਮੌ-ਤ ਦੀ ਖ਼ਬਰ ਮਿਲਦੇ ਹੀ ਘਰ ਵਿੱਚ ਹਫੜਾ-ਦਫੜੀ ਦਾ ਮਹੌਲ ਹੋ ਗਿਆ। ਲਾੜੀ 2 ਦਿਨਾਂ ਵਿੱਚ ਹੀ ਵਿਧਵਾ ਹੋ ਗਈ। ਅਜੇ ਸਨਦੀਪ ਸਿੰਘ ਦੇ ਘਰ ਵਿਚੋਂ ਵਿਆਹ ਦੇ ਟੈਂਟ ਤੱਕ ਵੀ ਨਹੀਂ ਉਤਰੇ ਸਨ।
ਪਿਤਾ ਦੀ ਥਾਂ ਮਿਲੀ ਸੀ ਨੌਕਰੀ
ਪ੍ਰਾਪਤ ਜਾਣਕਾਰੀ ਅਨੁਸਾਰ ਸਨਦੀਪ ਸਿੰਘ ਦੇ ਪਿਤਾ ਪੰਜਾਬ ਮਾਲ ਵਿਭਾਗ ਵਿੱਚ ਪਟਵਾਰੀ ਸਨ। ਉਨ੍ਹਾਂ ਦੀ ਡਿਊਟੀ ਦੌਰਾਨ ਮੌ-ਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ ਸਨਦੀਪ ਸਿੰਘ ਨੂੰ ਪਟਵਾਰੀ ਦੀ ਨੌਕਰੀ ਮਿਲ ਗਈ ਸੀ।