ਸਹੁਰੇ ਪਰਿਵਾਰ ਨੇ, ਕੀਤਾ ਦੁਖਦ ਕਾਰ-ਨਾਮਾ, ਨੂੰਹ ਨੇ ਤਿਆਗੇ ਪ੍ਰਾਣ, ਪਿਤਾ ਨੇ ਪਤੀ, ਸੱਸ ਅਤੇ ਹੋਰਾਂ ਉਤੇ ਲਾਏ ਗੰਭੀਰ ਇਲ-ਜ਼ਾਮ

Punjab

ਹਰਿਆਣਾ ਦੇ ਪਲਵਲ ਵਿਚ ਧੀ ਨੂੰ ਜ-ਨ-ਮ ਦੇਣ ਅਤੇ ਦਾ-ਜ ਦੀ ਮੰਗ ਪੂਰੀ ਨਾ ਕਰਨ ਉਤੇ ਵਿਆਹੁਤਾ ਨੂੰ ਜ਼-ਹਿ-ਰ ਦੇ ਕੇ ਮਾਰ ਦਿੱਤਾ ਗਿਆ। ਪੇਕੇ ਪਰਿਵਾਰ ਨੇ ਮ੍ਰਿਤਕ ਦੀ ਸੱਸ ਅਤੇ ਦੋ ਜੇਠਾਂ ਉਤੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕ-ਤ-ਲ ਮ੍ਰਿਤਕਾ ਦੇ ਪਤੀ ਦੇ ਕਹਿਣ ਉਤੇ ਕੀਤਾ ਗਿਆ। ਦੋਸ਼ ਹੈ ਕਿ ਅੱਠ ਮਹੀਨੇ ਪਹਿਲਾਂ ਸਹੁਰੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੀ ਧੀ ਦਾ ਵੀ ਕ-ਤ-ਲ ਕਰ ਦਿੱਤਾ ਸੀ। ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਉਤੇ ਥਾਣਾ ਚਾਂਦਹਟ ਦੀ ਪੁਲਿਸ ਨੇ ਦੋਸ਼ੀ ਪਤੀ, ਸੱਸ ਅਤੇ ਦੋ ਜੇਠਾਂ ਦੇ ਖਿਲਾਫ ਦਾ-ਜ, ਕ-ਤ-ਲ ਸਮੇਤ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ।

ਇਸ ਮਾਮਲੇ ਬਾਰੇ ਚਾਂਦਹਟ ਥਾਣੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮਹਿੰਦਰ ਸਿੰਘ ਦੇ ਦੱਸਣ ਅਨੁਸਾਰ ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦੇ ਪਿੰਡ ਗੌਦੋਲੀ ਦੇ ਰਹਿਣ ਵਾਲੇ ਭੀਮ ਸੈਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਰੀਬ ਪੰਜ ਸਾਲ ਪਹਿਲਾਂ ਉਸ ਨੇ ਆਪਣੀ ਧੀ ਨਿਸ਼ਾ ਦਾ ਵਿਆਹ ਪਲਵਲ ਦੇ ਪਿੰਡ ਚਾਂਦਹਟ ਦੇ ਰਹਿਣ ਵਾਲੇ ਹਰਕੇਸ਼ ਨਾਲ ਕੀਤਾ ਸੀ। ਵਿਆਹ ਉਤੇ ਕਰੀਬ 15 ਲੱ-ਖ ਰੁਪਏ ਖਰਚ ਕੀਤੇ ਗਏ ਸਨ। ਦਾ-ਜ ਵਿੱਚ ਕਾਰ ਵੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਵੀ ਨਿਸ਼ਾ ਦੇ ਪਤੀ ਹਰਕੇਸ਼, ਸੱਸ ਰਾਜੋ ਦੇਵੀ, ਜੇਠ ਰਾਕੇਸ਼ ਅਤੇ ੜਾਲਚੰਦ ਨੇ ਉਸ ਦੀ ਲੜਕੀ ਨੂੰ ਹੋਰ ਦਾ-ਜ ਦੀ ਮੰਗ ਕਰਦਿਆਂ ਤੰ-ਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਨਿਸ਼ਾ ਨੇ ਧੀ ਨੂੰ ਜਨਮ ਦਿੱਤਾ ਤਾਂ ਉਸ ਦੇ ਸਹੁਰਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਪੁੱਤਰ ਚਾਹੀਦਾ ਹੈ, ਉਹ ਸਿਰਫ ਧੀ ਨੂੰ ਜਨਮ ਦੇ ਸਕਦੀ ਹੈ।

ਦੋਸ਼ੀਆਂ ਨੇ ਉਸ ਦੀ ਲੜਕੀ ਦੀ ਕਈ ਵਾਰ ਕੁੱਟ-ਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ, ਪਰ ਸਮਾਜਿਕ ਦਬਾਅ ਕਾਰਨ ਉਸ ਨੇ ਨਿਸ਼ਾ ਨੂੰ ਫਿਰ ਤੋਂ ਸਹੁਰੇ ਘਰ ਭੇਜ ਦਿੱਤਾ। ਦੋਸ਼ ਹੈ ਕਿ ਅੱਠ ਮਹੀਨੇ ਪਹਿਲਾਂ ਨਿਸ਼ਾ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਸਾਜ਼ਿਸ਼ ਤਹਿਤ ਉਸ ਦੀ ਤਿੰਨ ਸਾਲਾ ਧੀ ਨੂੰ ਵੀ ਮਾ-ਰ ਦਿੱਤਾ। ਉਹ ਨਿਸ਼ਾ ਨੂੰ ਵੀ ਮਾ-ਰ-ਨਾ ਚਾਹੁੰਦੇ ਸਨ ਪਰ ਉਹ ਆਪਣੇ ਪੇਕੇ ਘਰ ਆ ਗਈ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਦੁਬਾਰਾ ਉਸ ਦੇ ਸਹੁਰੇ ਘਰ ਲੈ ਗਏ। ਹੁਣ ਦੋਸ਼ੀ ਨਿਸ਼ਾ ਤੋਂ ਦਾਜ ਵਿੱਚ 3 ਲੱ-ਖ ਰੁਪਏ ਦੀ ਮੰਗ ਕਰ ਰਹੇ ਸਨ। ਦੋਸ਼ ਹੈ ਕਿ ਮੰਗਾਂ ਪੂਰੀਆਂ ਨਾ ਹੋਣ ਉਤੇ ਦੋਸ਼ੀਆਂ ਨੇ ਨਿਸ਼ਾ ਨੂੰ ਜ਼-ਹਿ-ਰ ਦੇ ਕੇ ਮਾ-ਰ ਦਿੱਤਾ।

ਇਸ ਮਾਮਲੇ ਵਿਚ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *