ਹਰਿਆਣਾ ਦੇ ਪਲਵਲ ਦੇ ਪਿੰਡ ਭੰਡੌਲੀ ਵਿਚ ਇਕ ਨੌਜਵਾਨ ਨੇ ਇਕ-ਤਰਫੇ ਪਿ-ਆ-ਰ ਕਾਰਨ ਆਪਣੇ ਭਰਾ ਦੀ ਸਾਲੀ ਨੂੰ ਜ਼-ਹਿ-ਰ ਦੇ ਕੇ ਕ-ਤ-ਲ ਕਰ ਦਿੱਤਾ। ਦਿਉਰ ਨੇ ਆਪਣੇ ਭਰਾ ਦੀ ਸਾਲੀ ਨਾਲ ਵਿਆਹ ਨਾ ਹੋਣ ਉਤੇ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਭਰਾ ਦੇ ਸਹੁਰੇ ਘਰ ਜਾ ਕੇ ਇਸ ਵਾ-ਰ-ਦਾ-ਤ ਨੂੰ ਅੰਜਾਮ ਦਿੱਤਾ। ਹਸਨਪੁਰ ਥਾਣਾ ਪੁਲਿਸ ਨੇ ਕ-ਤ-ਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਹਸਨਪੁਰ ਦੇ ਥਾਣਾ ਇੰਚਾਰਜ ਰਾਮਚੰਦਰ ਜਾਖੜ ਨੇ ਦੱਸਿਆ ਕਿ ਪਿੰਡ ਭੰਡੌਲੀ ਦੀ ਰਹਿਣ ਵਾਲੀ ਕਾਜਲ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਚੁਕਿਆ ਹੈ। ਉਸ ਦੀਆਂ ਪੰਜ ਭੈਣਾਂ ਅਤੇ ਇੱਕ ਭਰਾ ਹੈ।
ਸਭ ਤੋਂ ਛੋਟੀ ਭੈਣ ਦੇ ਵਿਆਹ ਵਿੱਚ ਇਕੱਠੇ ਹੋਏ ਸਨ ਸਾਰੇ
ਉਸ ਦੀਆਂ ਚਾਰ ਭੈਣਾਂ ਦਾ ਵਿਆਹੀ ਹੋ ਚੁਕਿਆ ਹੈ। ਉਹ ਖੁਦ ਫਰੀਦਾਬਾਦ ਦੇ ਸੈਕਟਰ 17 ਦੇ ਰਹਿਣ ਵਾਲੇ ਅਨਿਲ ਨਾਲ ਵਿਆਹੀ ਹੋਈ ਹੈ। ਉਸ ਦੀ ਭੈਣ ਅੰਜਲੀ ਦੇ ਵਿਆਹ ਨੂੰ ਕਰੀਬ ਦੋ ਸਾਲ ਹੋ ਗਏ ਹਨ। ਅੰਜਲੀ ਦਾ ਵਿਆਹ ਪਿੰਡ ਸਲੋਟੀ ਵਿੱਚ ਹੋਇਆ ਸੀ।
ਉਸ ਦੀ ਛੋਟੀ ਭੈਣ ਆਂਚਲ ਦਾ ਵਿਆਹ 26 ਨਵੰਬਰ ਨੂੰ ਸੀ। ਅੰਜਲੀ ਇਸ ਵਿਆਹ ਲਈ ਪਿੰਡ ਭੰਡੌਲੀ ਆਈ ਹੋਈ ਸੀ। ਕਾਜਲ ਆਪਣੇ ਪਤੀ ਅਨਿਲ ਨਾਲ ਫਰੀਦਾਬਾਦ ਦੇ ਸੈਕਟਰ-17 ਤੋਂ ਵਿਆਹ ਵਿਚ ਸ਼ਾਮਲ ਹੋਣ ਲਈ ਆਈ ਸੀ।
ਇਸ ਤਰ੍ਹਾਂ ਦਿਉਰ ਨੇ ਰਚੀ ਸਾ-ਜ਼ਿ-ਸ਼
ਇਸੇ ਦੌਰਾਨ ਕਾਜਲ ਦੇ ਦਿਉਰ ਸੁਨੀਲ ਨੇ ਅਨਿਲ ਨੂੰ ਫੋਨ ਕਰਕੇ ਦੱਸਿਆ ਕਿ ਉਹ ਜ਼ਖਮੀ ਹੋ ਗਿਆ ਹੈ। ਇੱਕ ਸੜਕ ਹਾਦਸੇ ਦਾ ਬਹਾਨਾ ਬਣਾ ਕੇ ਸੁਨੀਲ ਨੇ ਆਪਣੇ ਭਰਾ ਅਨਿਲ ਨੂੰ ਫਰੀਦਾਬਾਦ ਬੁਲਾ ਲਿਆ।
ਇਸ ਦੌਰਾਨ ਉਸ ਦਾ ਦਿਉਰ ਸੁਨੀਲ ਡਰਾਈਵਰ ਅਸ਼ੋਕ ਨਾਲ ਆਟੋ ਵਿੱਚ ਪਿੰਡ ਭੰਡੌਲੀ ਪਹੁੰਚਿਆ। ਉੱਥੇ ਪਹੁੰਚਦੇ ਹੀ ਦੋਵੇਂ ਨੇ ਕਾਜਲ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ ਅਤੇ ਸੁਨੀਲ ਨੇ ਉਸ ਦੀ ਗ-ਰ-ਦ-ਨ ਉਤੇ ਚਾ-ਕੂ ਰੱਖ ਦਿੱਤਾ।
ਕਾਜਲ ਦੇ ਛੋਟੇ ਭਰਾ ਚਿਰਾਗ ਨੇ ਇਹ ਸਾਰੀ ਘ-ਟ-ਨਾ ਆਪਣੀਆਂ ਅੱਖਾਂ ਨਾਲ ਦੇਖੀ। ਇਸ ਦੌਰਾਨ ਸੁਨੀਲ ਅਤੇ ਅਸ਼ੋਕ ਨੇ ਅੰਜਲੀ ਨੂੰ ਨ-ਸ਼ੀ-ਲੀ ਚੀਜ਼ ਸੁੰਘਾ ਕੇ ਉਸ ਨੂੰ ਜ਼-ਹਿ-ਰ ਦੇ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਅੰਜਲੀ ਨੂੰ ਆਟੋ ਵਿੱਚ ਬਿਠਾ ਲਿਆ। ਉਸੇ ਸਮੇਂ ਰਿਸ਼ਤੇਦਾਰਾਂ ਨੇ ਅੰਜਲੀ ਨੂੰ ਆਟੋ ਵਿਚੋਂ ਬਾਹਰ ਕੱਢ ਲਿਆ।
ਰਸਤੇ ਵਿਚ ਅੰਜਲੀ ਨੇ ਤੋੜਿਆ ਦਮ
ਉਹ ਸਾਰੇ ਜਾਣੇ ਗੰਭੀਰ ਹਾਲ ਵਿਚ ਅੰਜਲੀ ਨੂੰ ਹਸਪਤਾਲ ਲੈ ਕੇ ਗਏ। ਉਨ੍ਹਾਂ ਨੇ ਇਸ ਘ-ਟ-ਨਾ ਦੀ ਸੂਚਨਾ 112 ਨੰਬਰ ਉਤੇ ਪੁਲਿਸ ਨੂੰ ਦਿੱਤੀ। ਜਿਸ ਉਤੇ ਪੁਲਿਸ ਨੇ ਕਿਹਾ ਕਿ ਅੰਜਲੀ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ। ਅੰਜਲੀ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ।
ਉਹ ਅੰਜਲੀ ਨੂੰ ਫਰੀਦਾਬਾਦ ਲੈ ਕੇ ਜਾਣ ਲੱਗੇ, ਪਰ ਅੰਜਲੀ ਦੀ ਰਸਤੇ ਵਿਚ ਹੀ ਮੌ-ਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਅੰਜਲੀ ਦੇ ਸਹੁਰੇ ਪਰਿਵਾਰ ਨੂੰ ਪਿੰਡ ਸਲੋਟੀ ਤੋਂ ਬੁਲਾਇਆ ਅਤੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਕਾਜਲ ਨੂੰ ਪਹਿਲਾਂ ਵੀ ਦਿਉਰ ਨੇ ਕਹੀ ਸੀ ਇਹ ਗੱਲ
ਸ਼ਿਕਾਇਤ-ਕਰਤਾ ਦੇ ਦੱਸਣ ਅਨੁਸਾਰ ਉਸ ਦੇ ਦਿਉਰ ਸੁਨੀਲ ਨੇ ਉਸ ਨੂੰ ਕਈ ਕਈ ਵਾਰ ਅੰਜਲੀ ਨਾਲ ਵਿਆਹ ਕਰਵਾਉਣਾ ਲਈ ਕਿਹਾ ਸੀ ਪਰ ਉਸ ਨੇ ਮਨਾ ਕਰ ਦਿੱਤਾ ਸੀ। ਉਸ ਦੇ ਇਨਕਾਰ ਕਰਨ ਉਤੇ ਸੁਨੀਲ ਨੇ ਕਿਹਾ ਸੀ ਕਿ ਜੇਕਰ ਅੰਜਲੀ ਮੇਰੀ ਨਹੀਂ ਹੋਈ ਤਾਂ ਮੈਂ ਕਿਸੇ ਹੋਰ ਦੀ ਵੀ ਨਹੀਂ ਹੋਣ ਦਿਆਂਗਾ। ਇਸ ਕਾਰਨ ਸੁਨੀਲ ਨੇ ਅੰਜਲੀ ਨੂੰ ਜ਼ਹਿਰ ਦੇ ਕੇ ਕ-ਤ-ਲ ਕਰ ਦਿੱਤਾ।