ਜਿਲ੍ਹਾ ਪਟਿਆਲਾ (ਪੰਜਾਬ) ਦੇ ਰਾਜਪੁਰਾ ਰੋਡ ਸਥਿਤ ਖੇੜੀ ਗੰਡੀਆ ਇਲਾਕੇ ਵਿਚ ਐਤਵਾਰ ਨੂੰ ਬਲੱਡ ਨਾਲ ਭਿੱਜੀ ਦੇਹ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਜਪੁਰਾ ਦੇ ਪਿੰਡ ਭੋਗਲਾ ਦੇ ਰਹਿਣ ਵਾਲੇ ਭਰਪੂਰ ਸਿੰਘ ਉਮਰ 48 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਨੇ ਅਣ-ਪਛਾਤੇ ਲੋਕਾਂ ਉਤੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਜਣਕਾਰੀ ਦਿੰਦਿਆਂ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਘਰ ਤੋਂ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਸੀ। ਉਹ ਬਿਜਲੀ ਦੀ ਦੁਕਾਨ ਚਲਾਉਣ ਤੋਂ ਇਲਾਵਾ ਖੇਤੀਬਾੜੀ ਵੀ ਕਰਦਾ ਸੀ। ਜਦੋਂ ਭਰਪੂਰ ਸਿੰਘ ਘਰ ਵਾਪਸ ਨਾ ਪਰਤਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਦੀ ਦੇਹ ਖੇੜੀ ਗੰਡੀਆ ਇਲਾਕੇ ਵਿਚੋਂ ਮਿਲੀ। ਉਸ ਦੀ ਸਕੂਟਰੀ ਦੇਹ ਦੇ ਕੋਲ ਖੜ੍ਹੀ ਸੀ ਅਤੇ ਜ਼ਮੀਨ ਉਤੇ ਕਾਫੀ ਬਲੱਡ ਖਿਲ-ਰਿਆ ਪਿਆ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਕੀਤੀ।
ਕ-ਤ-ਲ ਦਾ ਮਾਮਲਾ ਹੋਇਆ ਦਰਜ
ਜਣਕਾਰੀ ਦਿੰਦਿਆਂ ਖੇੜੀ ਗੰਡੀਆ ਥਾਣੇ ਦੇ ਐਸ. ਐਚ. ਓ. ਰਾਹੁਲ ਕੌਸ਼ਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਭਰਪੂਰ ਸਿੰਘ ਦੇ ਸਰੀਰ ਉਤੇ ਸਿਰਫ ਇਕ ਥਾਂ ਉਤੇ ਸੱ-ਟ ਦੇ ਨਿਸ਼ਾਨ ਸਨ। ਪੋਸਟ ਮਾਰਟਮ ਤੋਂ ਬਾਅਦ ਮੌ-ਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਅਣ-ਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।