ਉੱਤਰ ਪ੍ਰਦੇਸ਼ (UP) ਦੇ ਹਮੀਰਪੁਰ ਜ਼ਿਲੇ ਦੇ ਭਰੂਆ ਸੁਮੇਰਪੁਰ ਕੋਤਵਾਲੀ ਇਲਾਕੇ ਵਿਚ ਇਕ ਨੌਜਵਾਨ ਨੇ ਮੋਬਾਇਲ ਫੋਨ ਵਿਚ ਮੌ-ਤ ਦਾ ਆਸਾਨ ਤ-ਰੀ-ਕਾ ਦੇਖ ਕੇ ਕਮਰੇ ਵਿਚ ਲੱਗੀ ਕੁੰਡੀ ਨਾਲ ਫਾ-ਹਾ ਲਾ ਲਿਆ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਉਸ ਨੂੰ ਲ-ਟ-ਕ-ਦਾ ਦੇਖ ਕੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਕ-ਦਮ ਵਾਪਰੀ ਇਸ ਘ-ਟ-ਨਾ ਨਾਲ ਪਰਿਵਾਰ ਵਿਚ ਹਾਹਾ-ਕਾਰ ਫੈਲ ਗਈ। ਕਸਬੇ ਦੇ ਵਾਰਡ ਨੰਬਰ 18 ਰਬਿੰਦਰਨਾਥ ਟੈਗੋਰ ਨਗਰ ਦੇ ਵਸਨੀਕ ਅਵਧੇਸ਼ ਸਾਹੂ ਦਾ ਪੁੱਤਰ ਨਿਖਿਲ ਉਰਫ਼ ਰੱਜੂ ਉਮਰ 11 ਸਾਲ ਕਸਬੇ ਦੇ ਇੱਕ ਪਬਲਿਕ ਸਕੂਲ ਵਿੱਚ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਪਿਤਾ ਨੇ ਦੱਸਿਆ ਕਿ ਸਕੂਲ ਤੋਂ ਪਰਤਣ ਤੋਂ ਬਾਅਦ ਉਹ ਘਰ ਵਿਚ ਕਮਰੇ ਦੇ ਅੰਦਰ ਸੋਫੇ ਉਤੇ ਬੈਠਾ ਮੋਬਾਈਲ ਦੇਖ ਰਿਹਾ ਸੀ।
ਮੋਬਾਈਲ ਉਤੇ ਲੂਣ ਤੋਂ ਜ਼-ਹਿ-ਰ ਬਣਾਉਣ, ਮੌ-ਤ ਦਾ ਆਸਾਨ ਤਰੀਕਾ, ਫਾ-ਹਾ ਲਾ ਮੌ-ਤ ਤੋਂ ਕਿਵੇਂ ਬਚੀਏ, ਵਰਗੀਆਂ ਵੀਡੀਓ ਦੇਖ ਰਿਹਾ ਸੀ। ਇਸ ਤੋਂ ਬਾਅਦ ਉਹ ਕਮਰੇ ਵਿਚ ਹੁੱਕ (ਕੁੰਡੀ) ਉਤੇ ਤੌਲੀਏ ਨਾਲ ਲ-ਟ-ਕ ਕੇ ਬਚਣ ਦਾ ਤਰੀਕਾ ਅਪਣਾਉਣ ਲੱਗਾ। ਤਦ ਉਸ ਦੇ ਗ-ਲੇ ਵਿਚ ਫਾ-ਹਾ ਲੱਗ ਗਿਆ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ।
ਪਰਿਵਾਰਕ ਮੈਂਬਰਾਂ ਹੇਠਾਂ ਉਤਾਰ ਕੇ ਸੀ. ਐੱਚ. ਸੀ. ਲੈ ਕੇ ਆਏ
ਗੁਆਂਢ ਤੋਂ ਵਾਪਸ ਆਈ ਮਾਂ ਰੂਬੀ ਸਾਹੂ ਨੇ ਆਪਣੇ ਪੁੱਤਰ ਨੂੰ ਲ-ਟ-ਕ-ਦੇ ਦੇਖ ਕੇ ਰੌ-ਲਾ ਪਾ ਦਿੱਤਾ। ਰੌਲਾ ਸੁਣ ਕੇ ਪਰਿਵਾਰਕ ਮੈਂਬਰ ਉਸ ਨੂੰ ਉਤਾਰਨ ਲਈ ਦੌੜੇ ਅਤੇ ਮੁੱਢਲੇ ਸਿਹਤ ਕੇਂਦਰ ਲੈ ਗਏ। ਇੱਥੇ ਡਾਕਟਰ ਤਰੁਣ ਪਾਲ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਵਾਲੇ ਪੁਲਿਸ ਨੂੰ ਬਿਨਾਂ ਦੱਸੇ ਦੇਹ ਲੈ ਕੇ ਘਰ ਆ ਗਏ। ਮ੍ਰਿਤਕ ਦੋ ਭਰਾਵਾਂ ਅਤੇ ਇਕ ਭੈਣ ਵਿਚ ਸਭ ਤੋਂ ਵੱਡਾ ਸੀ।
ਟਾਊਨ ਇੰਚਾਰਜ ਨੇ ਦੱਸਿਆ- ਉਨ੍ਹਾਂ ਨੂੰ ਘ-ਟ-ਨਾ ਦੀ ਜਾਣਕਾਰੀ ਨਹੀਂ
ਮ੍ਰਿਤਕ ਦੇ ਪਿਤਾ ਅਵਧੇਸ਼ ਸਾਹੂ, ਮਾਂ ਰੂਬੀ, ਭਰਾ ਗੌਰਵ ਅਤੇ ਭੈਣ ਤਾਨਿਆ ਸਦਮੇ ਵਿਚ ਹਨ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਬਸਪਾ ਆਗੂ ਜੈਕਰਨ ਸਿੰਘ ਨੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਸਕੂਲ ਦੇ ਪ੍ਰਬੰਧਕ ਸ਼ਰਵਣ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਹੋਣਹਾਰ ਸੀ ਅਤੇ ਨੱਬੇ ਤੋਂ ਵੱਧ ਅੰਕ ਪ੍ਰਾਪਤ ਕਰਦਾ ਸੀ। ਟਾਊਨ ਇੰਚਾਰਜ ਪ੍ਰੇਮਚੰਦਰ ਮੌਰਿਆ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਸੋਸ਼ਲ ਮੀਡੀਆ ਸੈੱਲ ਤੋਂ ਜਾਣਕਾਰੀ ਮਿਲੀ ਹੈ।