ਹਰਿਆਣਾ ਸੂਬੇ ਦੇ ਝੱਜਰ ਵਿੱਚ ਘਰੇਲੂ ਕ-ਲੇ-ਸ਼ ਤੋਂ ਦੁਖੀ ਹੋ ਕੇ ਗੁਰੂਗ੍ਰਾਮ ਦੀ ਰਹਿਣ ਵਾਲੀ ਇੱਕ ਵਿਆ-ਹੁਤਾ ਔਰਤ ਨੇ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ। ਜਿਸ ਤੋਂ ਬਾਅਦ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ, ਮਾਂ ਅਤੇ ਚਾਰ ਭੈਣਾਂ ਖ਼ਿਲਾਫ਼ ਖੁ-ਦ-ਕੁ-ਸ਼ੀ ਲਈ ਮਜ-ਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਵਿਚ ਪੁਲਿਸ ਮੁਤਾਬਕ ਸੰਜੂ ਉਮਰ 36 ਸਾਲ ਪੁੱਤਰੀ ਬਸੰਤ ਵਾਸੀ ਭੋਡਸੀ, ਗੁਰੂਗ੍ਰਾਮ ਦਾ ਵਿਆਹ 2012 ਵਿਚ ਝੱਜਰ ਦੇ ਪਿੰਡ ਨਯੋਲਾ ਨਿਵਾਸੀ ਪ੍ਰਦੀਪ ਪੁੱਤਰ ਚੰਦਰਪਾਲ ਦੇ ਨਾਲ ਹੋਇਆ ਸੀ। ਉਸ ਦਾ ਪਤੀ ਪ੍ਰਦੀਪ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਪੁੱਤਰ ਹੋਏ।
ਜਾਣਕਾਰੀ ਦਿੰਦਿਆਂ ਸੁਬਾਣਾ ਚੌਕੀ ਤੋਂ ਆਏ ਜਾਂਂਚ ਅਫਸਰ ਐਸ. ਆਈ. ਭਰਪੂਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਯੋਲਾ ਵਿਖੇ ਇੱਕ ਔਰਤ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ। ਜਦੋਂ ਪੁਲਿਸ ਨੇ ਬੰਦ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਨੂੰ ਸੰਜੂ ਨਾਮ ਦੀ ਔਰਤ ਪੱਖੇ ਨਾਲ ਲ-ਟ-ਕ-ਦੀ ਮਿਲੀ।
ਇਸ ਮਾਮਲੇ ਵਿਚ ਮ੍ਰਿਤਕ ਦੇ ਪਿਤਾ ਬਸੰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਪ੍ਰਦੀਪ ਦੇ ਪਰਿਵਾਰ ਵਾਲੇ ਉਸ ਦੀ ਬੇਟੀ ਸੰਜੂ ਨੂੰ ਵਿਆਹ ਤੋਂ ਬਾਅਦ ਤੰ-ਗ ਕਰਨ ਲੱਗੇ। ਉਸ ਨੂੰ ਵਾਰ-ਵਾਰ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ। ਇਸ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ। ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।