ਪੰਜਾਬ ਦੇ ਜਿਲ੍ਹਾ ਮੋਹਾਲੀ ਵਿੱਚ ਇੱਕ ਟਿੱਪਰ ਡਰਾਈਵਰ ਨੇ ਸਕੂਟਰੀ ਉਤੇ ਸਵਾਰ ਔਰਤ ਅਤੇ ਉਸ ਦੇ ਪਤੀ ਨੂੰ ਦਰੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਦੀ ਹੀ ਮੌਕੇ ਉਤੇ ਮੌ-ਤ ਹੋ ਗਈ। ਇਸ ਹਾਦਸੇ ਤੋਂ ਬਾਅਦ ਟਿੱਪਰ ਡਰਾਈਵਰ ਘ-ਟ-ਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੋਸ਼ੀ ਟਿੱਪਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਦੁਖ-ਦਾਈ ਘ-ਟ-ਨਾ ਮੁਹਾਲੀ ਦੇ ਐਰੋਸਿਟੀ ਵਿੱਚ ਵਾਪਰੀ ਹੈ। ਮ੍ਰਿਤਕਾਂ ਦੀ ਪਹਿਚਾਣ ਰਜਨੀਸ਼ ਗੋਇਲ ਉਮਰ 50 ਸਾਲ ਅਤੇ ਉਸ ਦੀ ਪਤਨੀ ਨਿਸ਼ੂ ਉਮਰ 48 ਸਾਲ ਦੇ ਰੂਪ ਵਜੋਂ ਹੋਈ ਹੈ।
ਜ਼ੀਰਕਪੁਰ ਵਿੱਚ ਰਹਿੰਦਾ ਹੈ, ਪਰਿਵਾਰ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਜਨੀਸ਼ ਗੋਇਲ ਅਤੇ ਨਿਸ਼ੂ ਜ਼ੀਰਕਪੁਰ ਦੇ ਲੱਕੀ ਢਾਬੇ ਦੇ ਨੇੜੇ ਸਥਿਤ ਫਰੈਂਡਜ਼ ਐਨਕਲੇਵ ਵਿੱਚ ਰਹਿੰਦੇ ਸਨ। ਉਹ ਆਪਣੇ ਪਿੱਛੇ 20 ਸਾਲ ਉਮਰ ਦਾ ਪੁੱਤਰ ਅਤੇ 22 ਸਾਲ ਉਮਰ ਦੀ ਧੀ ਛੱਡ ਗਏ ਹਨ। ਪਰਿਵਾਰ ਨੇ ਐਰੋਸਿਟੀ ਦੇ ਸਿਗਨੇਚਰ ਟਾਵਰ ਵਿੱਚ ਆਪਣੀ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਸੀ। ਇਹ ਦੋਵੇਂ ਹਰ ਰੋਜ਼ ਇਸ ਦੁਕਾਨ ਉਤੇ ਆਉਂਦੇ ਸਨ।
ਇਸ ਘ-ਟ-ਨਾ ਤੋਂ ਬਾਅਦ ਮੌਕੇ ਤੋਂ ਲੰਘ ਰਹੇ ਰਾਹਗੀਰ ਲੋਕਾਂ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਵਾਂ ਦੀਆਂ ਦੇਹਾਂ ਮੁਹਾਲੀ ਦੇ ਫੇਜ਼-6 ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤੀਆਂ ਹਨ। ਜਿੱਥੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।