ਜਿਲ੍ਹਾ ਫਾਜ਼ਿਲਕਾ (ਪੰਜਾਬ) ਦੇ ਬਲੇਲ ਵਿਚ ਇਕ ਵਿਅਕਤੀ ਵਲੋਂ ਸਹੁਰੇ ਪਰਿਵਾਰ ਤੋਂ ਤੰ-ਗ ਆ ਕੇ ਖੁ-ਦ-ਕੁ-ਸ਼ੀ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਅਮੀਰ ਖਾਸ ਦੀ ਪੁਲਿਸ ਨੇ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦੇ ਆਰੋਪ ਵਿਚ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਉਮਰ 29 ਸਾਲ ਦਾ ਵਿਆਹ ਕਰੀਬ 6 ਸਾਲ ਪਹਿਲਾਂ ਮਨਪ੍ਰੀਤ ਕੌਰ ਵਾਸੀ ਅਮੀਰਖਾਸ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਉਨ੍ਹਾਂ ਦੇ ਘਰ ਔਲਾਦ ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਉਸ ਦਾ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਹੋਇਆ ਸੀ। ਜਿਸ ਤੋਂ ਬਾਅਦ ਮਨਪ੍ਰੀਤ ਕੌਰ ਦਾ ਪੇਕੇ ਪਰਿਵਾਰ ਉਸ ਨੂੰ ਆਪਣੇ ਨਾਲ ਲੈ ਗਿਆ।
ਝ-ਗ-ੜਾ ਤਲਾਕ ਤੱਕ ਪਹੁੰਚਿਆ
ਇਸ ਤੋਂ ਬਾਅਦ ਉਨ੍ਹਾਂ ਵਿਚ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਤਲਾਕ ਤੱਕ ਪਹੁੰਚ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਅਤੇ ਉਸ ਦੇ ਪਰਿਵਾਰ ਉਤੇ ਤਲਾਕ ਦੇ ਬਦਲੇ 10 ਲੱ-ਖ ਰੁਪਏ ਦੀ ਮੰਗ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਲਾਕ ਅਤੇ ਵਿਆਹ ਉਤੇ ਖਰਚ ਕੀਤੇ ਪੈਸੇ ਵਾਪਸ ਕਰਨ ਬਾਰੇ ਕਹਿੰਦੇ ਸਨ। ਇਸ ਤੋਂ ਤੰ-ਗ ਆ ਕੇ ਅਮਨਦੀਪ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ।
ਪਸ਼ੂਆਂ ਦੇ ਸ਼ੈੱਡ ਵਿੱਚ ਗਾਡਰ ਨਾਲ ਨਾਲ ਲਾਇਆ ਫਾ-ਹਾ
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਸਵਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਨੇ 29 ਦਸੰਬਰ ਨੂੰ ਜਿਸ ਕਮਰੇ ਵਿੱਚ ਪਸ਼ੂ ਰੱਖੇ ਹੋਏ ਸਨ, ਛੱਤ ਦੇ ਗਾਡਰ ਨਾਲ ਰੱਸਾ ਬੰਨ੍ਹ ਕੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਹਰੀ ਚੰਦ ਵਾਸੀ ਬਲੇਲ ਦੀ ਸ਼ਿਕਾਇਤ ਉਤੇ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ, ਉਸ ਦੇ ਪਰਿਵਾਰਕ ਮੈਂਬਰਾਂ ਓਮਪ੍ਰਕਾਸ਼, ਪਵਨ ਕੁਮਾਰ, ਸੁੱਖਾ, ਪੁਨੀਤ ਕੌਰ ਅਤੇ ਦੇਸ ਰਾਜ ਵਾਸੀ ਅਮੀਰ ਖਾਸ ਦੇ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।