ਉੱਤਰ ਪ੍ਰਦੇਸ਼ (UP) ਦੇ ਗਾਜ਼ੀਆਬਾਦ ਦੇ ਕੌਸ਼ਾਂਬੀ ਵਿਚ ਪਤਨੀ ਦੇ ਕ-ਤ-ਲ ਦੇ ਦੋਸ਼ ਵਿਚ ਫਰਾਰ ਹੋਏ ਗੁਰੂਗ੍ਰਾਮ ਦੇ ਇਕ ਨੌਜਵਾਨ ਨੇ ਸੋਮਵਾਰ ਨੂੰ ਮੈਟਰੋ ਸਟੇਸ਼ਨ ਤੋਂ ਛਾ-ਲ ਮਾ-ਰ ਕੇ ਕਥਿਤ ਤੌਰ ਉਤੇ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ ਮੈਟਰੋ ਸਟੇਸ਼ਨ ਤੋਂ ਡਿੱਗਦੇ ਹੀ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਉਸ ਦੀ ਪਹਿਚਾਣ ਗੌਰਵ ਸ਼ਰਮਾ ਉਮਰ 30 ਸਾਲ ਵਾਸੀ ਆਗਰਾ ਦੇ ਰੂਪ ਵਜੋਂ ਹੋਈ ਹੈ, ਜੋ ਇਸ ਸਮੇਂ ਗੁਰੂਗ੍ਰਾਮ ਦੇ ਡੀ. ਐਲ. ਐਫ. ਫੇਜ਼-3 ਵਿੱਚ ਰਹਿ ਰਿਹਾ ਸੀ।
ਟਰਾਂਸ ਹਿੰਡਨ ਜ਼ੋਨ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀ. ਸੀ. ਪੀ. ) ਸ਼ੁਭਮ ਪਟੇਲ ਨੇ ਦੱਸਿਆ ਕਿ ਗੌਰਵ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਗਾਜ਼ੀਆਬਾਦ ਪੁਲਿਸ ਨੇ ਉਸ ਦੇ ਟਿਕਾਣੇ ਬਾਰੇ ਜਾਣਨ ਲਈ ਗੁਰੂਗ੍ਰਾਮ ਦੀ ਡੀ. ਐਲ. ਐਫ. ਫੇਜ਼-3 ਪੁਲਿਸ ਨਾਲ ਸੰਪਰਕ ਕੀਤਾ। ਗੁਰੂਗ੍ਰਾਮ ਪੁਲਿਸ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਆਧਾਰ ਉਤੇ ਉਨ੍ਹਾਂ ਦੱਸਿਆ ਕਿ ਗੌਰਵ ਸ਼ਰਮਾ ਨੇ ਆਪਣੀ ਪਤਨੀ ਲਕਸ਼ਮੀ ਉਮਰ 23 ਸਾਲ ਦਾ ਕ-ਤ-ਲ ਕਰ ਦਿੱਤਾ ਸੀ ਅਤੇ ਉਸ ਦੇ ਖਿਲਾਫ ਧਾਰਾ 302 (ਕ-ਤ-ਲ) ਤਹਿਤ ਪਤਨੀ ਦੇ ਕ-ਤ-ਲ ਦੇ ਦੋਸ਼ ਵਿਚ ਐੱਫ. ਆਈ. ਆਰ. ਕੀਤੀ ਗਈ ਸੀ। ਡੀ. ਸੀ. ਪੀ. ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਲਕਸ਼ਮੀ ਆਪਣੇ ਪਤੀ ਗੌਰਵ ਨਾਲ ਰਹਿਣ ਲਈ ਆਗਰਾ ਤੋਂ ਗੁਰੂਗ੍ਰਾਮ ਪਹੁੰਚੀ ਸੀ।
ਗੁਰੂਗ੍ਰਾਮ ਵਿੱਚ ਮਿਲੀ ਸੀ ਪਤਨੀ ਦੀ ਦੇਹ
ਲਕਸ਼ਮੀ ਦੇ ਕ-ਤ-ਲ ਬਾਰੇ ਗੁਰੂਗ੍ਰਾਮ ਪੁਲਿਸ ਨੇ ਕਿਹਾ ਕਿ ਗੌਰਵ ਨੇ ਉਸ ਦਾ ਕ-ਤ-ਲ ਕਿਸੇ ਤਿੱਖੀ ਚੀਜ ਨਾਲ ਕੀਤਾ ਅਤੇ ਫਿਰ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਉਹ ਗੁਰੂਗ੍ਰਾਮ ਤੋਂ ਫਰਾਰ ਹੋ ਗਿਆ ਸੀ। ਪੁਲਿਸ ਅਨੁਸਾਰ ਅੱਜ ਉਹ ਮੈਟਰੋ ਰੇਲ ਰਾਹੀਂ ਗਾਜ਼ੀਆਬਾਦ ਪਹੁੰਚਿਆ ਅਤੇ ਕੌਸ਼ਾਂਬੀ ਵਿਖੇ ਉਤਰ ਕੇ ਪਲੇਟਫਾਰਮ ਨੰਬਰ ਇੱਕ ਤੋਂ ਛਾ-ਲ ਮਾ-ਰ ਦਿੱਤੀ। ਪੁਲਿਸ ਨੇ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਪਟੇਲ ਨੇ ਕਿਹਾ ਕਿ ਮਾਪਿਆਂ ਤੋਂ ਪੁੱਛ ਗਿੱਛ ਕਰਕੇ ਉਸ ਦੀ ਪਤਨੀ ਦੇ ਕ-ਤ-ਲ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।
ਗੁਰੂਗ੍ਰਾਮ ਦੇ ਡੀ. ਐੱਲ. ਐੱਫ. ਫੇਜ਼-3 ਇਲਾਕੇ ਵਿਚ ਸਥਿਤ ਇਕ ਫਲੈਟ ਵਿਚੋਂ 23 ਸਾਲ ਉਮਰ ਦੀ ਔਰਤ ਦੀ ਬਲੱਡ ਨਾਲ ਭਿੱਜੀ ਦੇਹ ਮਿਲੀ ਸੀ। ਪੁਲਿਸ ਮ੍ਰਿਤਕਾ ਦੇ ਪਤੀ ਦੀ ਭਾਲ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਔਰਤ ਦੀ ਦੇਹ ਬਲੱਡ ਨਾਲ ਭਿੱਜੇ ਹਾਲ ਵਿਚ ਮਿਲੀ ਅਤੇ ਉਸ ਦਾ ਦੋ ਸਾਲ ਦਾ ਜੁਆਕ ਨੇੜੇ ਬੈਠਾ ਰੋ ਰਿਹਾ ਸੀ। ਪੁਲਿਸ ਨੇ ਸ਼ੱ-ਕ ਜ਼ਾਹਰ ਕੀਤਾ ਸੀ ਕਿ ਔਰਤ ਦਾ ਕ-ਤ-ਲ ਕਿਸੇ ਤਿੱਖੀ ਚੀਜ ਨਾਲ ਕੀਤਾ ਗਿਆ ਹੈ। ਪੁਲਿਸ ਨੂੰ ਸ਼ੱ-ਕ ਹੈ ਕਿ ਔਰਤ ਦਾ ਪਤੀ ਕ-ਤ-ਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਟੀਮ ਨੂੰ ਘਰ ਬੰਦ ਮਿਲਿਆ ਅਤੇ ਜਦੋਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਔਰਤ ਬਲੱਡ ਨਾਲ ਭਿੱਜੀ ਪਈ ਸੀ ਅਤੇ ਉਸ ਦਾ ਜੁਆਕ ਦੇਹ ਦੇ ਨੇੜੇ ਬੈਠਾ ਰੋ ਰਿਹਾ ਸੀ। ਪੀੜਤ ਲਕਸ਼ਮੀ ਰਾਵਤ ਆਗਰਾ ਦੀ ਰਹਿਣ ਵਾਲੀ ਸੀ ਅਤੇ ਗੌਰਵ ਸ਼ਰਮਾ ਨਾਲ ਵਿਆਹੀ ਹੋਈ ਸੀ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਕਰੀਬ 6 ਮਹੀਨੇ ਪਹਿਲਾਂ ਇਸ ਘਰ ਵਿਚ ਰਹਿਣ ਲਈ ਆਏ ਸਨ।