ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਟਾਂਡਾ ਦੇ ਪਿੰਡ ਤਲਵੰਡੀ ਸੱਲਾ ਵਿਚ ਨਗਰ ਕੀਰਤਨ ਵਿੱਚ ਸੇਵਾ ਦੌਰਾਨ ਦੁੱਧ ਦਾ ਲੰਗਰ ਵਰਤਾ ਰਹੇ ਨੌਜਵਾਨ ਦਾ ਰੰ-ਜਿ-ਸ਼ ਕਾਰਨ ਕੁੱ-ਟ-ਮਾ-ਰ ਕਰਕੇ ਕ-ਤ-ਲ ਕਰਨ ਵਾਲੇ 7 ਨੌਜਵਾਨਾਂ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਨੇ ਕ-ਤ-ਲ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਾਹਿਲ ਪੁੱਤਰ ਕਸ਼ਮੀਰਾ ਲਾਲ ਪਿੰਡ ਤਲਵੰਡੀ ਸੱਲਾ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਵਿਚ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਕਸ਼ਮੀਰਾ ਲਾਲ ਪੁੱਤਰ ਬਚਨ ਰਾਮ ਵਾਸੀ ਪੱਟੀ ਤਲਵੰਡੀ ਸੱਲਾ ਦੇ ਬਿਆਨਾਂ ਉਤੇ, ਅਭਿਸ਼ੇਕ ਉਰਫ ਅਭੀ ਪੁੱਤਰ ਰਣਜੀਤ ਸਿੰਘ ਵਾਸੀ ਤਲਵੰਡੀ ਸੱਲਾ, ਅੰਮ੍ਰਿਤਪਾਲ ਸਿੰਘ ਪੁੱਤਰ ਵਿਜੇ ਕੁਮਾਰ, ਆਸ਼ੂ ਉਰਫ ਅਸ਼ੀਸ਼ ਪੁੱਤਰ ਵਿਜੇ ਕੁਮਾਰ ਵਾਸੀ ਮਾਨਪੁਰ, ਲਾਡੀ ਪੁੱਤਰ ਕੁਲਦੀਪ ਵਾਸੀ ਤਲਵੰਡੀ ਸੱਲਾ, ਸ਼ਿਵ ਚਰਨਜੀਤ ਪੁੱਤਰ ਸਰਬਜੀਤ ਸਿੰਘ ਵਾਸੀ ਮਾਨਪੁਰ, ਦੀਪੂ ਉਰਫ਼ ਦੀਪ ਵਾਸੀ ਮਾਨਪੁਰ, ਪੰਮਾ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਕਸ਼ਮੀਰਾ ਲਾਲ ਨੇ ਦੱਸਿਆ ਕਿ 2021 ਵਿਚ ਜਦੋਂ ਉਸ ਦਾ ਲੜਕਾ ਸਾਹਿਲ ਸਕੂਲ ਵਿਚ ਪੜ੍ਹਦਾ ਸੀ ਤਾਂ ਦੋਸ਼ੀ ਆਸ਼ੂ ਨਾਲ ਲ-ੜਾ-ਈ ਹੋਈ ਸੀ।
ਜਿਸ ਤੋਂ ਬਾਅਦ ਮੇਰਾ ਲੜਕਾ ਵਿਦੇਸ਼ ਚਲਿਆ ਗਿਆ। ਮੇਰਾ ਪੁੱਤਰ ਸਾਹਿਲ 3 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ। 15 ਦਿਨ ਪਹਿਲਾਂ ਆਸ਼ੂ ਦੀ ਪੁਰਾਣੀ ਰੰ-ਜਿ-ਸ਼ ਕਾਰਨ ਮੇਰੇ ਲੜਕੇ ਨਾਲ ਲ-ੜਾ-ਈ ਹੋ ਗਈ ਸੀ। ਪਿੰਡ ਦੀ ਪੰਚਾਇਤ ਨੇ ਦੋਵਾਂ ਨੂੰ ਸਮਝਾ ਕੇ ਰਾਜੀਨਾਮਾ ਕਰਵਾ ਦਿੱਤਾ ਸੀ। ਪਰ ਉਸੀ ਰੰ-ਜਿ-ਸ਼ ਕਾਰਨ ਆਸ਼ੂ ਅਤੇ ਉਸ ਦੇ ਸਾਥੀਆਂ ਨੇ ਸ਼ੁੱਕਰਵਾਰ ਰਾਤ ਕਰੀਬ 8.15 ਵਜੇ ਉਸ ਦੇ ਲੜਕੇ ਉਤੇ ਉਸ ਵਕਤ ਵਾਰ ਕਰ ਦਿੱਤਾ, ਜਦੋਂ ਉਸ ਦਾ ਲੜਕਾ ਆਪਣੇ ਭਰਾ ਗੌਰਵ ਦੇ ਨਾਲ ਪਿੰਡ ਵਿਚ ਹੀ ਗੁਰਮੀਤ ਸਿੰਘ ਦੀ ਵੈਲਡਿੰਗ ਦੀ ਦੁਕਾਨ ਉਤੇ ਨਗਰ ਕੀਰਤਨ ਦੀ ਸੰਗਤ ਲਈ ਦੁੱਧ ਦਾ ਲੰਗਰ ਵਰਤਾ ਰਿਹਾ ਸੀ।
ਇਸ ਦੌਰਾਨ ਟ੍ਰੈਕਟਰ ਅਤੇ ਚਾਰੇ ਵਾਲੀ ਛੋਟੀ ਟ੍ਰਾਲੀ ਉਤੇ ਸਵਾਰ ਹੋ ਕੇ ਆਏ ਦੋਸ਼ੀਆਂ ਨੇ ਉਸ ਦੇ ਪੁੱਤਰ ਉਤੇ ਲੋਹੇ ਦੀਆਂ ਰਾ-ਡਾਂ, ਬੇਸ ਬੈਟ ਅਤੇ ਹੋਰ ਚੀਜਾਂ ਨਾਲ ਵਾਰ ਕਰ ਦਿੱਤਾ। ਜਦੋਂ ਉਹ ਅਤੇ ਉਸ ਦਾ ਭਰਾ ਮਲਕੀਤ ਲਾਲ ਸਾਹਿਲ ਨੂੰ ਬਚਾਉਣ ਲਈ ਅੱਗੇ ਆਏ ਤਾਂ ਉਨ੍ਹਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਲੜਕੇ ਦਾ ਮੋਬਾਈਲ ਵੀ ਖੋਹ ਲਿਆ। ਜਦੋਂ ਸੰਗਤ ਇਕੱਠੀ ਹੋਈ ਤਾਂ ਸਾਰੇ ਦੋਸ਼ੀ ਉਥੋਂ ਫ਼ਰਾਰ ਹੋ ਗਏ।
ਇਸ ਝ-ਗ-ੜੇ ਦੀ ਘ-ਟ-ਨਾ ਸੜਕ ਉਤੇ ਲੱਗੇ CCTV ਕੈਮਰਿਆਂ ਵਿਚ ਕੈਦ ਹੋ ਗਈ। ਉਨ੍ਹਾਂ ਵਲੋਂ ਇਸ ਦੌਰਾਨ ਗੰਭੀਰ ਜ਼ਖ਼ਮੀ ਹੋਏ ਸਾਹਿਲ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਪਰ ਉਸ ਦਾ ਹਾਲ ਨਾਜ਼ੁਕ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਲਈ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਸਵੇਰੇ ਉਸ ਦੀ ਮੌ-ਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐਸ. ਆਈ. ਦਲਜੀਤ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।