ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਸ਼ਨੀਵਾਰ ਨੂੰ ਕਰਜ਼ੇ ਤੋਂ ਪ੍ਰੇ-ਸ਼ਾ-ਨ ਇਕ ਨੌਜਵਾਨ ਨੇ ਕੋਈ ਜ਼-ਹਿ-ਰੀ ਚੀਜ਼ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਤੋਂ ਪਹਿਲਾਂ ਨੌਜਵਾਨ ਨੇ ਸੁ-ਸਾ-ਈ-ਡ ਨੋਟ ਵਿੱਚ ਉਸ ਨੂੰ ਤੰ-ਗ ਕਰਨ ਵਾਲਿਆਂ ਦੇ ਨਾਮ ਵੀ ਲਿਖੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਰਦੀਪ ਸਿੰਘ ਨੇ ਕੁਝ ਮਹੀਨੇ ਪਹਿਲਾਂ ਚਾਰ ਵਿਅਕਤੀਆਂ ਤੋਂ ਵਿਆਜ ਉਤੇ ਪੈਸੇ ਲਏ ਸਨ। ਉਹ ਰੈਗੂਲਰ ਪੈਸੇ ਵਾਪਸ ਕਰ ਰਿਹਾ ਸੀ, ਪਰ ਲੈਣਦਾਰਾਂ ਵੱਲੋਂ ਉਸ ਨੂੰ ਤੰ-ਗ ਕੀਤਾ ਜਾ ਰਿਹਾ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੁਧੀਰ ਕੁਮਾਰ ਨੇ ਦੱਸਿਆ ਕਿ ਹਰਦੀਪ ਨੇ ਕੁਝ ਪੈਸੇ ਵਾਪਸ ਕਰ ਦਿੱਤੇ ਸਨ। ਪਰ ਲੈਣਦਾਰ ਉਸ ਪੈਸੇ ਬਾਰੇ ਕੋਈ ਗੱਲ ਨਹੀਂ ਕਰਦੇ ਸਨ ਅਤੇ ਕਈ ਵਾਰ ਉਸ ਦੀ ਕੁੱਟ-ਮਾਰ ਕਰਦੇ ਸਨ ਅਤੇ ਰਸਤੇ ਵਿਚ ਜ਼-ਲੀ-ਲ ਕਰਦੇ ਸਨ। ਇਸ ਤੋਂ ਤੰਗ ਆ ਕੇ ਹਰਦੀਪ ਸਿੰਘ ਨੇ ਕੋਈ ਜ਼-ਹਿ-ਰੀ-ਲੀ ਦਵਾਈ ਪੀ ਕੇ ਆਪਣੀ ਜਿੰਦਗੀ ਨੂੰ ਅਲਵਿਦਾ ਆਖ ਦਿੱਤੀ।
ਹਰਦੀਪ ਸਿੰਘ ਨੇ ਇਹ ਸਭ ਕਰਨ ਤੋਂ ਪਹਿਲਾਂ ਇਕ ਸੁ-ਸਾ-ਈ-ਡ ਨੋਟ ਵੀ ਲਿਖਿਆ। ਉਸ ਨੇ ਇਹ ਨੋਟ ਆਪਣੀ ਜੇਬ ਵਿਚ ਰੱਖਿਆ ਅਤੇ ਫਿਰ ਖੁ-ਦ-ਕੁ-ਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਹ ਨੋਟ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਹਰਦੀਪ ਸਿੰਘ ਦੀ ਉਮਰ 32 ਸਾਲ ਸੀ। ਉਸ ਦਾ ਵਿਆਹ ਨਹੀਂ ਹੋਇਆ ਸੀ। ਹਰਦੀਪ ਸਿੰਘ ਨਵੀਂ ਆਬਾਦੀ ਗਲੀ ਨੰਬਰ 2 ਦਾ ਰਹਿਣ ਵਾਲਾ ਸੀ। ਉਸ ਨੇ ਆਪਣੇ ਨੇੜੇ ਦੇ ਚਾਰ ਵਿਅਕਤੀਆਂ ਤੋਂ ਵਿਆਜ ਉਤੇ ਪੈਸੇ ਲਏ ਸਨ। ਉਸ ਨੇ ਆਪਣੇ ਸੁ-ਸਾ-ਈ-ਡ ਨੋਟ ਵਿੱਚ ਅਰਜੁਨ ਭਾਟੀਆ, ਛਿੰਦਰ, ਪੂਰਨ ਚੰਦ ਅਤੇ ਰਵੀ ਮੈਨੇਜਰ ਦੇ ਨਾਮ ਲਿਖੇ ਹਨ। ਜਿਸ ਦੇ ਆਧਾਰ ਉਤੇ ਕਾਰਵਾਈ ਕੀਤੀ ਜਾ ਰਹੀ ਹੈ।