ਪਤਨੀ ਨੂੰ ਵੀਡੀਓ ਪੋਸਟ ਕਰਨ ਤੋਂ ਰੋਕਦਾ ਸੀ ਪਤੀ, ਜਦੋਂ ਨਾ ਰੁਕੀ ਤਾਂ ਕੀਤਾ ਦੁ-ਖ-ਦ ਕਾਰ-ਨਾਮਾ, ਹਸਪਤਾਲ ਭਰਤੀ, ਜਾਂਂਚ ਜਾਰੀ

Punjab

ਜਿਲ੍ਹਾ ਮੋਗਾ (ਪੰਜਾਬ) ਦੇ ਬਹੋਨਾ ਰੋਡ ਉਤੇ ਰਹਿਣ ਵਾਲੀ ਇਕ ਔਰਤ ਨੂੰ ਉਸ ਦੇ ਪਤੀ ਨੇ ਕਿਸੇ ਤਿੱਖੀ ਚੀਜ ਨਾਲ ਵਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਔਰਤ ਦੇ ਦੋਵੇਂ ਗੁੱਟ ਅਤੇ ਸਿਰ ਬੁ-ਰੀ ਤਰ੍ਹਾਂ ਟੁੱ-ਟ ਗਏ। ਇੰਨਾ ਹੀ ਨਹੀਂ ਉਸ ਦੀ ਇਕ ਅੱਖ ਉਤੇ ਵੀ ਸੱ-ਟ ਲੱਗ ਗਈ। ਔਰਤ ਨੂੰ ਇਲਾਜ ਲਈ ਗੁਆਂਢੀ ਕੈਂਟਰ ਵਿਚ ਬਿਠਾ ਕੇ ਤੁਰੰਤ ਸਿਵਲ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਮੋਗਾ ਦੇ ਹਸਪਤਾਲ ਵਿਚ ਜ਼ਖਮੀ ਸਰਬਜੀਤ ਕੌਰ ਉਮਰ 40 ਸਾਲ ਦੀ ਧੀ ਨੇ ਦੱਸਿਆ ਕਿ ਉਹ 5 ਭੈਣਾਂ ਅਤੇ ਇਕ ਭਰਾ ਹਨ। ਉਸ ਦੀਆਂ ਦੋ ਭੈਣਾਂ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਹੈ।

ਧੀ ਨੇ ਦੱਸਿਆ ਕਿ ਉਹ ਪਿੰਡ ਕਮਾਲਕੇ ਵਿੱਚ ਵਿਆਹੀ ਹੋਈ ਹੈ ਅਤੇ ਉਸ ਦੀ ਛੋਟੀ ਭੈਣ ਵੀ ਉਸ ਦੇ ਨਾਲ ਰਹਿੰਦੀ ਹੈ। ਦੋਵੇਂ ਭੈਣਾਂ ਘਰ ਵਿੱਚ ਲ-ੜਾ-ਈ, ਝ-ਗ-ੜੇ ਕਾਰਨ ਨਹੀਂ ਆਉਂਦੀਆਂ ਅਤੇ ਆਪਣੇ ਮਾਪਿਆਂ ਨਾਲ ਗੱਲ ਨਹੀਂ ਕਰ ਪਾਉਂਦੀਆਂ। ਧੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਆਪਣੀਆਂ ਵੀਡੀਓਜ਼ ਇੰਸਟਾ-ਗ੍ਰਾਮ ਉਤੇ ਪੋਸਟ ਕਰਦੀ ਸੀ ਅਤੇ ਉਸ ਦੇ ਪਿਤਾ ਇਸ ਦਾ ਵਿਰੋਧ ਕਰਦੇ ਸਨ। ਬੇਟੀ ਦਾ ਕਹਿਣਾ ਹੈ ਕਿ ਪਿਤਾ ਉਸ ਨੂੰ ਵੀਡੀਓਜ਼ ਅਪਲੋਡ ਕਰਨ ਤੋਂ ਰੋਕਦੇ ਸਨ।

ਉਸ ਨੇ ਦੋਸ਼ ਲਾਇਆ ਕਿ ਉਸ ਦੀ ਮਾਂ ਦੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਨਾਜਾ-ਇਜ਼ ਸਬੰਧ ਸਨ ਅਤੇ ਦੋਵੇਂ ਤਲਾਕ ਦੇ ਕੰਢੇ ਉਤੇ ਸਨ। ਦੋਹਾਂ ਨੇ ਅਦਾਲਤ ਵਿਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ਉਤੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਤਰੀਕ ਸੀ। ਉਸ ਦੀ ਮਾਂ ਦਾ ਉਸ ਦੇ ਪਿਤਾ ਤੋਂ ਤਲਾਕ ਹੋਣ ਤੋਂ ਬਾਅਦ, ਉਸ ਨੇ ਪਿੰਡ ਦੇ ਉਕਤ ਵਿਅਕਤੀ ਨਾਲ ਸਬੰਧਾਂ ਕਰਕੇ ਦੂਜਾ ਵਿਆਹ ਕਰਵਾਉਣਾ ਸੀ। ਸ਼ਨੀਵਾਰ ਸਵੇਰੇ ਕਿਸੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਨੇ ਤਿੱਖੀ ਚੀਜ ਨਾਲ ਹ-ਮ-ਲਾ ਕਰਕੇ ਉਸ ਦੀ ਮਾਂ ਨੂੰ ਜ਼ਖਮੀ ਕਰ ਦਿੱਤਾ ਹੈ। ਹਸਪਤਾਲ ਦੇ ਐਮਰਜੈਂਸੀ ਸਟਾਫ਼ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਭੇਜ ਦਿੱਤੀ ਹੈ।

Leave a Reply

Your email address will not be published. Required fields are marked *