ਬਿਹਾਰ ਦੇ ਬੇਗੂਸਰਾਏ ਵਿਚ ਸ਼ੱ-ਕੀ ਹਾਲ ਵਿਚ ਆਪਣੇ ਸਹੁਰੇ ਘਰ ਆਏ ਨੌਜਵਾਨ ਦੀ ਦੇਹ ਮਿਲਣ ਉਤੇ ਪੂਰੇ ਇਲਾਕੇ ਵਿਚ ਡ-ਰ ਦਾ ਮਾਹੌਲ ਬਣ ਗਿਆ। ਇਹ ਘ-ਟ-ਨਾ ਖੋਦਾਵੰਦਪੁਰ ਥਾਣਾ ਇਲਾਕੇ ਦੇ ਫਫੌਤ ਪਿੰਡ ਦੀ ਹੈ। ਮ੍ਰਿਤਕ ਦੀ ਪਹਿਚਾਣ ਮਹੇਸ਼ਵਰ ਰਾਏ ਦੇ ਰੂਪ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਮਹੇਸ਼ਵਰ ਰਾਏ ਦੀ ਪਤਨੀ ਇੰਸਟਾਗ੍ਰਾਮ ਉਤੇ ਰੀਲਾਂ ਬਣਾਉਣ ਦੀ ਆਦੀ ਸੀ। ਮਹੇਸ਼ਵਰ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਲਗਾਤਾਰ ਮਨ੍ਹਾ ਕਰਦਾ ਸੀ। ਇਸ ਤੋਂ ਗੁੱਸੇ ਵਿਚ ਆ ਕੇ ਉਸ ਦੀ ਪਤਨੀ ਨੇ ਆਪਣੇ ਪੇਕੇ ਪਰਿਵਾਰ ਨਾਲ ਮਿਲ ਕੇ ਮਹੇਸ਼ਵਰ ਰਾਏ ਨੂੰ ਫਾ-ਹਾ ਲਗਾ ਕੇ ਉਸ ਦਾ ਕ-ਤ-ਲ ਕਰ ਦਿੱਤਾ।
ਜਾਣਕਾਰੀ ਮੁਤਾਬਕ ਕਰੀਬ 7 ਸਾਲ ਪਹਿਲਾਂ ਸਮਸਤੀਪੁਰ ਜ਼ਿਲੇ ਦੇ ਵਿਭੂਤੀਪੁਰ ਥਾਣਾ ਏਰੀਏ ਦੇ ਨਰਹਨ ਦੇ ਰਹਿਣ ਵਾਲੇ ਮਹੇਸ਼ਵਰ ਰਾਏ ਦਾ ਵਿਆਹ ਬੇਗੂਸਰਾਏ ਜ਼ਿਲ੍ਹੇ ਦੇ ਫਫੌਤ ਦੀ ਰਹਿਣ ਵਾਲੀ ਰਾਣੀ ਦੇਵੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ। ਪਰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਉਸ ਦੀ ਪਤਨੀ ਨੂੰ ਇੰਸਟਾਗ੍ਰਾਮ ਉਤੇ ਰੀਲਾਂ ਬਣਾਉਣ ਦੀ ਆਦਤ ਪੈ ਗਈ ਸੀ, ਜੋ ਕਿ ਮਹੇਸ਼ਵਰ ਰਾਏ ਨੂੰ ਪਸੰਦ ਨਹੀਂ ਸੀ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਵੀ ਇਸ ਗੱਲ ਤੋਂ ਮਨ੍ਹਾ ਕਰਨ ਤੋਂ ਨਾਰਾਜ਼ ਹੋਈ ਪਤਨੀ ਦੇ ਕਹਿਣ ਉਤੇ ਸਹੁਰੇ ਪਰਿਵਾਰ ਨੇ ਮਹੇਸ਼ਵਰ ਦਾ ਕ-ਤ-ਲ ਕਰ ਦਿੱਤਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਪਰ ਕਿਸੇ ਤਰ੍ਹਾਂ ਕੋਲਕਾਤਾ ਵਿੱਚ ਰਹਿੰਦੇ ਮ੍ਰਿਤਕ ਦੇ ਭਰਾ ਨੂੰ ਇਸ ਘ-ਟ-ਨਾ ਦੀ ਜਾਣਕਾਰੀ ਮਿਲ ਗਈ। ਇਸ ਤੋਂ ਬਾਅਦ ਉਸ ਨੇ ਪਿੰਡ ਵਾਸੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਦੋਂ ਪਿੰਡ ਵਾਸੀ ਫਫੌਤ ਪਹੁੰਚੇ ਤਾਂ ਉਥੇ ਮਹੇਸ਼ਵਰ ਰਾਏ ਦੀ ਦੇਹ ਸ਼ੱ-ਕੀ ਹਾਲ ਵਿਚ ਮਿਲੀ।
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਰਾਮ ਪ੍ਰਵੇਸ਼ ਰਾਏ ਨੇ ਦੱਸਿਆ ਕਿ ਮੋਬਾਇਲ ਰਾਹੀਂ ਸੂਚਨਾ ਮਿਲੀ ਸੀ ਕਿ ਮਹੇਸ਼ਵਰ ਰਾਏ ਦੀ ਮੌ-ਤ ਹੋ ਗਈ ਹੈ। ਪੂਰਾ ਪਰਿਵਾਰ ਜਲਦਬਾਜ਼ੀ ਵਿਚ ਮ੍ਰਿਤਕ ਦੇ ਸਹੁਰੇ ਘਰ ਪਹੁੰਚਿਆ, ਜਿੱਥੇ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਪਾਇਆ। ਰਾਮ ਪ੍ਰਵੇਸ਼ ਨੇ ਦੱਸਿਆ ਕਿ ਇਸ ਤੋਂ ਬਾਅਦ ਘ-ਟ-ਨਾ ਦੀ ਸੂਚਨਾ ਥਾਣਾ ਖੋਦਾਵੰਦਪੁਰ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਉਤੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਦਰ ਹਸਪਤਾਲ ਬੇਗੂਸਰਾਏ ਭੇਜ ਦਿੱਤਾ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਵਿਚ ਪੁਲਿਸ ਵਲੋਂ ਦੋਸ਼ੀ ਪਤਨੀ ਅਤੇ ਸਾਲੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹੇਸ਼ਵਰ ਰਾਏ ਕੋਲਕਾਤਾ ਵਿਚ ਰਹਿੰਦਾ ਸੀ ਅਤੇ ਮਿਹਨਤ ਮਜ਼ਦੂਰੀ ਕਰਕੇ ਪੂਰੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਾਰਾ ਮਾਮਲਾ ਕੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।