ਅਸਟ੍ਰੇਲੀਆ ਵਿਚ, ਦੋਸਤਾਂ ਨਾਲ ਬੀਚ ਉਤੇ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਤਿਆਗੇ ਪ੍ਰਾਣ, ਸਟੱਡੀ ਵੀਜ਼ੇ ਉਤੇ ਗਿਆ ਸੀ ਵਿਦੇਸ਼

Punjab

ਕਰਨਾਲ (ਹਰਿਆਣਾ) ਦੇ ਪਿੰਡ ਕੈਮਲਾ ਦੇ ਨੌਜਵਾਨ ਸਾਹਿਲ ਉਮਰ 27 ਸਾਲ ਦੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਵਿਕਟੋਰੀਆ ਬੀਚ ਉਤੇ ਡੁੱ-ਬ-ਣ ਕਾਰਨ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 12 ਜਨਵਰੀ ਦੀ ਸ਼ਾਮ ਨੂੰ ਸਾਹਿਲ ਆਪਣੇ ਦੋਸਤਾਂ ਨਾਲ ਨਹਾਉਣ ਲਈ ਗਿਆ ਸੀ। ਜਦੋਂ ਉਹ ਬੀਚ ਉਤੇ ਨਹਾ ਰਿਹਾ ਸੀ, ਤਾਂ ਉਸ ਦੀ ਐਨਕ ਪਾਣੀ ਵਿਚ ਡਿੱਗ ਗਈ ਅਤੇ ਉਹ ਉਸ ਨੂੰ ਚੁੱਕਣ ਲਈ ਹੇਠਾਂ ਝੁਕ ਗਿਆ। ਇਸ ਦੌਰਾਨ ਇਕ ਤੇਜ਼ ਲਹਿਰ ਉਸ ਨੂੰ ਸਮੁੰਦਰ ਦੀ ਡੂੰਘਾਈ ਵਿਚ ਲੈ ਗਈ।

ਇਸ ਦੌਰਾਨ ਉਸ ਦੇ ਦੋਸਤ ਕੰਢੇ ਉਤੇ ਹੀ ਰਹਿ ਗਏ, ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਕਾਮਯਾਬ ਨਹੀਂ ਹੁੰਦੇ। ਦੋ ਆਸਟ੍ਰੇਲੀਅਨ ਵੀ ਬੀਚ ਉਤੇ ਸਾਹਿਲ ਨੂੰ ਬਚਾਉਣ ਲਈ ਗਏ, ਪਰ ਉਹ ਵੀ ਉਸ ਨੂੰ ਲੱਭ ਨਹੀਂ ਸਕੇ। ਬਚਾਅ ਲਈ ਪੁਲਿਸ ਦਾ ਹੈਲੀਕਾਪਟਰ ਵੀ ਉੱਥੇ ਪਹੁੰਚ ਗਿਆ ਸੀ ਪਰ ਹਨੇਰਾ ਹੋਣ ਕਾਰਨ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਕਈ ਘੰਟੇ ਬਾਅਦ ਦੂਜੇ ਪਾਸੇ ਤੋਂ ਮਿਲੀ ਦੇਹ

ਸਾਹਿਲ ਦੀ ਦੇਹ ਰਾਤ ਨੂੰ ਕਰੀਬ 9 ਵਜੇ ਕਾਫੀ ਦੂਰੀ ਊਤੇ ਦੂਜੇ ਸਿਰੇ ਪਹੁੰਚ ਗਈ ਸੀ। ਪੁਲਿਸ ਨੂੰ ਇਕ ਨੌਜਵਾਨ ਦੇ ਡੁੱ-ਬ-ਣ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ, ਇਸ ਲਈ ਉਨ੍ਹਾਂ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਦੋਂ ਸਾਹਿਲ ਦੇ ਦੋਸਤਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ਉਤੇ ਪਹੁੰਚ ਕੇ ਦੇਹ ਦੀ ਪਹਿਚਾਣ ਕੀਤੀ। ਸਾਹਿਲ ਦੀ ਮੌ-ਤ ਦੀ ਸੂਚਨਾ ਜਿਵੇਂ ਹੀ ਸਾਹਿਲ ਦੀ ਪਤਨੀ ਨੂੰ ਮਿਲੀ ਤਾਂ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਉਸ ਨੇ ਇਸ ਹਾਦਸੇ ਬਾਰੇ ਪਿੰਡ ਰਹਿੰਦੇ ਆਪਣੇ ਸੱਸ-ਸਹੁਰੇ ਨੂੰ ਸੂਚਿਤ ਕੀਤਾ।

2016 ਵਿੱਚ ਸਟੱਡੀ ਵੀਜ਼ੇ ਉਤੇ ਗਿਆ ਸੀ ਆਸਟ੍ਰੇਲੀਆ

ਜਾਣਕਾਰੀ ਦਿੰਦਿਆਂ ਸਾਹਿਲ ਦੇ ਚਚੇਰੇ ਭਰਾ ਸੰਦੀਪ ਨੇ ਦੱਸਿਆ ਕਿ ਉਸ ਦੇ ਚਾਚੇ ਭੀਮ ਸਿੰਘ ਦਾ ਪੁੱਤਰ ਸਾਹਿਲ 2016 ਵਿੱਚ ਸਟੱਡੀ ਵੀਜ਼ੇ ਉਤੇ ਆਸਟ੍ਰੇਲੀਆ ਗਿਆ ਸੀ। ਉਹ ਮੈਲਬੌਰਨ ਵਿੱਚ ਇੱਕ ਫਰਨੀਚਰ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਦੋ ਸਾਲ ਪਹਿਲਾਂ ਹੀ ਉਸ ਨੂੰ ਪੀ. ਆਰ. ਮਿਲੀ ਸੀ। ਸਾਲ 2020 ਵਿਚ ਉਸ ਦਾ ਵਿਆਹ ਗੁਧਾ ਪਿੰਡ ਦੀ ਅੰਨੂ ਨਾਲ ਹੋਇਆ ਸੀ ਅਤੇ 2022 ਵਿਚ ਸਾਹਿਲ ਅਨੂੰ ਨੂੰ ਵੀ ਆਪਣੇ ਨਾਲ ਆਸਟ੍ਰੇਲੀਆ ਲੈ ਗਿਆ ਸੀ।

5 ਮਹੀਨੇ ਪਹਿਲਾਂ ਖਰੀਦਿਆ ਸੀ ਘਰ

ਉਸ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਸਾਹਿਲ ਨੇ ਆਸਟ੍ਰੇਲੀਆ ਵਿਚ ਆਪਣਾ ਘਰ ਖਰੀਦਿਆ ਸੀ ਅਤੇ ਉਸ ਨੇ ਆਪਣੇ ਮਾਤਾ-ਪਿਤਾ ਨੂੰ ਵੀ ਆਸਟ੍ਰੇਲੀਆ ਬੁਲਾਇਆ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਹੀ ਘਰ ਦਾ ਮਹੂਰਤ ਕੀਤਾ ਗਿਆ ਸੀ। ਮਹੂਰਤ ਤੋਂ ਬਾਅਦ ਹੀ ਮਾਤਾ-ਪਿਤਾ ਉਥੋਂ ਪਰਤ ਆਏ ਸਨ। ਸੰਦੀਪ ਨੇ ਦੱਸਿਆ ਕਿ ਸਾਹਿਲ ਦੀ ਦੇਹ ਮੈਲਬੌਰਨ ਦੇ ਹਸਪਤਾਲ ਵਿਚ ਹੈ ਅਤੇ ਉਸ ਨੂੰ ਭਾਰਤ ਲਿਆਉਣ ਵਿਚ 7 ਤੋਂ 10 ਦਿਨ ਲੱਗ ਸਕਦੇ ਹਨ।

Leave a Reply

Your email address will not be published. Required fields are marked *