ਸੈਲੂਨ ਵਿਚ, ਵਾਲ ਕਟਵਾਉਣ ਆਏ ਸਰਪੰਚ ਉਤੇ, ਹੋਏ ਫਾ-ਇ-ਰ, ਜਖਮੀਂ ਨੂੰ ਹਸਪਤਾਲ ਲਿਜਾਣ ਤੇ, ਡਾਕਟਰਾਂ ਨੇ ਕੀਤਾ ਮ੍ਰਿਤਕ ਐਲਾਨ

Punjab

ਤਰਨਤਾਰਨ (ਪੰਜਾਬ) ਵਿਚ ਸਰ-ਪੰਚ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਅੱਡਾ ਝਬਾਲ ਪਿੰਡ ਦਾ ਸਰ-ਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਸੈਲੂਨ ਵਿੱਚ ਆਪਣੇ ਵਾਲ ਕਟਵਾ ਰਿਹਾ ਸੀ। ਉਸ ਸਮੇਂ ਮੋਟਰਸਾਈਕਲ ਉਤੇ ਆਏ ਵਿਆਕਤੀਆਂ ਨੇ ਉਸ ਦੇ ਪੇ-ਟ ਵਿਚ ਦੋ ਵਾਰ ਗੋ-ਲੀ ਮਾ-ਰ ਦਿੱਤੀ। ਉਸ ਨੂੰ ਗੰਭੀਰ ਹਾਲ ਦੇ ਵਿਚ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੌ-ਤ ਹੋ ਗਈ।

ਇਸ ਮਾਮਲੇ ਬਾਰੇ ਸੈਲੂਨ ਸੰਚਾਲਕ ਵਿਜੇ ਦੇ ਦੱਸਣ ਮੁਤਾਬਕ ਦੁਕਾਨ ਦੇ ਅੰਦਰ ਇਕ ਨੌਜਵਾਨ ਆਇਆ। ਉਸ ਨੇ ਵਾਲ ਕੱ-ਟ-ਣ ਲਈ ਕਿਹਾ। ਜਿਸ ਉਤੇ ਉਨ੍ਹਾਂ ਨੇ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ। ਕੁਝ ਮਿੰਟਾਂ ਬਾਅਦ ਹੀ ਉਸ ਨੇ ਕਟਿੰਗ ਕਰਵਾ ਰਹੇ ਸੋਨੂੰ ਚੀਮਾ ਉਤੇ ਗੋ-ਲੀ ਚਲਾ ਦਿੱਤੀ। 2 ਫਾਇਰ ਚਲਾ-ਉਣ ਤੋਂ ਬਾਅਦ ਨੌਜਵਾਨ ਦੁਕਾਨ ਤੋਂ ਫ਼ਰਾਰ ਹੋ ਗਏ।

CCTV ਫੁਟੇਜ ਵਿਚ ਦਿਖਾਈ ਦੇ ਰਿਹਾ ਹੈ ਕਿ ਗੋ-ਲੀ ਚਲਾ-ਉਣ ਵਾਲਾ ਨੌਜਵਾਨ ਮੋਟਰਸਾਈਕਲ ਉਤੇ ਆਇਆ ਸੀ। ਉਸ ਨੌਜਵਾਨ ਦਾ ਇੱਕ ਸਾਥੀ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਦੁਕਾਨ ਦੇ ਬਾਹਰ ਖੜ੍ਹਾ ਸੀ। ਸਰਪੰਚ ਉਤੇ ਗੋ-ਲੀ ਚਲਾ-ਉਣ ਤੋਂ ਬਾਅਦ ਦੋਵੇਂ ਮੋਟਰਸਾਈਕਲ ਉਤੇ ਫਰਾਰ ਹੋ ਗਏ।

ਐੱਸ. ਐੱਸ. ਪੀ. ਨੇ ਦੱਸਿਆ- ਸੋਸ਼ਲ ਮੀਡੀਆ ਉਤੇ ਮਿਲੀ ਸੀ ਧ-ਮ-ਕੀ

ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਐੱਸ. ਐੱਸ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਸਰਪੰਚ ਸੋਨੂੰ ਵਿਜੇ ਸੈਲੂਨ ਵਿਚ ਐਤਵਾਰ ਸਵੇਰੇ 9 ਵਜੇ ਦੇ ਕਰੀਬ ਕਟਿੰਗ ਕਰਵਾ ਰਿਹਾ ਸੀ। ਦੋਸ਼ੀ ਸੈਲੂਨ ਦੇ ਅੰਦਰ ਆਇਆ। ਨੌਜਵਾਨ 5 ਮਿੰਟ ਉੱਥੇ ਖੜ੍ਹਾ ਰਿਹਾ। ਸਰਪੰਚ ਨੇ ਕੰਟਿੰਗ ਕਰਵਾਈ। ਇਸ ਤੋਂ ਬਾਅਦ ਉਹ ਵੇਟਿੰਗ ਵਾਲੀ ਥਾਂ ਉਤੇ ਬੈਠ ਗਿਆ। ਇਸ ਦੌਰਾਨ ਹੀ ਉਸ ਨੂੰ ਗੋ-ਲੀ ਮਾ-ਰ ਦਿੱਤੀ ਗਈ। ਉਸ ਸਮੇਂ ਸਰਪੰਚ ਦਾ ਹ-ਥਿ-ਆ-ਰ ਵੀ ਕਾਰ ਵਿੱਚ ਪਿਆ ਸੀ। ਪੁਲਿਸ ਨੇ CCTV ਫੁਟੇਜ ਕਬਜੇ ਵਿੱਚ ਲੈ ਲਈ ਹੈ।

ਇਸ ਮਾਮਲੇ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੋਨੂੰ ਚੀਮਾ ਦੀ ਵਿਦੇਸ਼ ਵਿੱਚ ਰਹਿੰਦੇ ਅੰਮ੍ਰਿਤਪਾਲ ਨਾਮ ਦੇ ਕਿਸੇ ਵਿਅਕਤੀ ਨਾਲ ਰੰ-ਜਿ-ਸ਼ ਚੱਲ ਰਹੀ ਸੀ। ਉਸ ਖ਼ਿਲਾਫ਼ ਪਹਿਲਾਂ ਹੀ 17-18 ਪਰਚੇ ਦਰਜ ਹਨ। ਸੋਨੂੰ ਚੀਮਾ ਨੂੰ ਸੋਸ਼ਲ ਮੀਡੀਆ ਰਾਹੀਂ ਵੀ ਧ-ਮ-ਕੀ ਦਿੱਤੀ ਗਈ ਸੀ।

ਸਰਕਾਰ ਬਣਨ ਤੋਂ ਬਾਅਦ ਕਾਂਗ-ਰਸ ਛੱਡ ਕੇ ‘aap’ ਵਿੱਚ ਹੋਏ ਸੀ ਸ਼ਾਮਲ

ਸੋਨੂੰ ਚੀਮਾ ਦਾ ਸਿਆਸੀ ਕਰੀਅਰ ਕਾਫੀ ਚਰਚਾ ਵਿਚ ਰਿਹਾ ਹੈ। 2017 ਤੋਂ ਪਹਿਲਾਂ ਸੋਨੂੰ ਚੀਮਾ ਨੂੰ ਅਕਾਲੀ ਦਲ ਦਾ ਸਮਰਥਨ ਸੀ। ਉਹ 2017 ਵਿੱਚ ਸਰਕਾਰ ਬਦਲਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਸੋਨੂੰ ਦੀ ਸਾਬਕਾ ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ ਨਾਲ ਨਹੀਂ ਬਣੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹ ਇਸ ਵਿੱਚ ਸ਼ਾਮਲ ਹੋ ਗਏ।

Leave a Reply

Your email address will not be published. Required fields are marked *