ਨਹਿਰ ਵਿਚ ਨਾਰੀਅਲ ਵਹਾਉਣ ਸਮੇਂ, ਮਾਂ ਅਤੇ ਪੁੱਤਰ ਨਾਲ ਵਾਪਰਿਆ ਹਾਦਸਾ, ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਸਦਮੇ ਵਿਚ

Punjab

ਜਿਲ੍ਹਾ ਪਟਿਆਲਾ (ਪੰਜਾਬ) ਦੀ ਭਾਖੜਾ ਨਹਿਰ ਵਿਚ ਹਰਿਆਣਾ ਦੇ ਮਾਂ ਅਤੇ ਪੁੱਤ ਡੁੱ-ਬ ਗਏ। ਮਹਿਲਾ ਗੁਰਪ੍ਰੀਤ ਕੌਰ ਆਪਣੇ ਲੜਕੇ ਗੁਰਨਾਜ਼ ਸਿੰਘ ਨੂੰ ਗੋਦੀ ਵਿੱਚ ਲੈ ਕੇ ਨਾਰੀਅਲ ਬਹਾਉਣ ਲਈ ਨਹਿਰ ਕਿਨਾਰੇ ਗਈ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਜੁਆਕ ਸਮੇਤ ਨਹਿਰ ਵਿੱਚ ਡਿੱ-ਗ ਪਈ।

ਇਸ ਸਬੰਧੀ ਸੂਚਨਾ ਮਿਲਣ ਉਤੇ ਨੇੜੇ ਦੇ ਲੋਕ ਇਕੱਠੇ ਹੋ ਗਏ। ਗੋਤਾ-ਖੋਰਾਂ ਵਲੋਂ ਨਹਿਰ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਔਰਤ ਦੀ ਦੇਹ ਬਰਾਮਦ ਹੋਈ ਅਤੇ ਲੜਕੇ ਦੀ ਭਾਲ ਅਜੇ ਜਾਰੀ ਹੈ।

ਅੰਮ੍ਰਿਤਸਰ ਮੱਥਾ ਟੇਕਣ ਜਾ ਰਿਹਾ ਸੀ ਪਰਿਵਾਰ

ਇਸ ਦੌਰਾਨ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦਾ ਪਰਿਵਾਰ ਹਰਿਆਣਾ ਦੇ ਕੈਥਲ ਇਲਾਕੇ ਦਾ ਰਹਿਣ ਵਾਲਾ ਹੈ। ਪਰਿਵਾਰ ਦੇ ਸਾਰੇ ਮੈਂਬਰ ਸੋਮਵਾਰ ਸਵੇਰੇ ਮੱਥਾ ਟੇਕਣ ਲਈ ਅੰਮ੍ਰਿਤਸਰ ਨੂੰ ਜਾ ਰਹੇ ਸਨ। ਜਦੋਂ ਉਹ ਪਟਿਆਲਾ ਦੇ ਸਮਾਣਾ ਸਥਿਤ ਭਾਖੜਾ ਨਹਿਰ ਨੇੜੇ ਪਹੁੰਚੇ ਤਾਂ ਗੁਰਪ੍ਰੀਤ ਕੌਰ ਨੇ ਕਾਰ ਰੁਕਵਾ ਲਈ।

ਉਸ ਨੇ ਦੱਸਿਆ ਕਿ ਉਹ ਨਹਿਰ ਵਿੱਚ ਨਾਰੀਅਲ ਬਹਾਉਣ ਜਾ ਰਹੀ ਹੈ ਅਤੇ ਜਾਂਦੇ ਸਮੇਂ ਉਹ ਆਪਣੇ ਡੇਢ ਸਾਲ ਦੇ ਪੁੱਤਰ ਗੁਰਨਾਜ਼ ਸਿੰਘ ਨੂੰ ਵੀ ਆਪਣੇ ਨਾਲ ਲੈ ਗਈ। ਜਿਵੇਂ ਹੀ ਉਹ ਨਹਿਰ ਕਿਨਾਰੇ ਗਈ ਤਾਂ ਉਸ ਦਾ ਪੈਰ ਤਿਲਕ ਗਿਆ। ਉਹ ਗੁਰਨਾਜ਼ ਸਿੰਘ ਸਮੇਤ ਨਹਿਰ ਵਿੱਚ ਡਿੱ-ਗ ਪਈ। ਆਵਾਜ਼ ਸੁਣ ਕੇ ਨੇੜੇ ਦੇ ਲੋਕਾਂ ਨੇ ਉਸ ਨੂੰ ਦੇਖ ਲਿਆ। ਉਹ ਲੋਕ ਕਾਰ ਵਿੱਚ ਬੈਠੇ ਸਨ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਵੀ ਮੌਕੇ ਉਤੇ ਪਹੁੰਚ ਗਏ।

ਡੀ. ਐਸ. ਪੀ. ਨੇ ਦੱਸਿਆ- ਜੁਆਕ ਦੀ ਭਾਲ ਜਾਰੀ

ਇਸ ਦੌਰਾਨ ਸਮਾਣਾ ਦੀ ਡੀ. ਐਸ. ਪੀ. ਨੇਹਾ ਅਗਰਵਾਲ ਨੇ ਦੱਸਿਆ ਕਿ ਘ-ਟ-ਨਾ ਤੋਂ ਬਾਅਦ ਗੋਤਾ-ਖੋਰਾਂ ਦੀ ਮਦਦ ਨਾਲ ਔਰਤ ਦੀ ਦੇਹ ਨੂੰ ਬਾਹਰ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ। ਪਰ ਅਜੇ ਤੱਕ ਜੁਆਕ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਉਸ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *