ਜਿਲ੍ਹਾ ਪਟਿਆਲਾ (ਪੰਜਾਬ) ਦੇ ਸਨੌਰੀ ਅੱਡਾ, ਮਰਕਲ ਕਲੋਨੀ ਵਿੱਚ ਦੇਰ ਰਾਤ ਠੰਢ ਕਾਰਨ ਅੰਗੀਠੀ ਜਲਾਉਣ ਵਾਲੇ ਪਰਿ-ਵਾਰ ਦੇ ਚਾਰ ਮੈਂਬਰਾਂ ਦੀ ਮੌ-ਤ ਹੋ ਗਈ। ਅੱਧੀ ਰਾਤ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਵਲੋਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਰਜਿੰਦਰਾ ਹਸਪਤਾਲ ਪਹੁੰਚਾਇਆ ਗਿਆ।
ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਨਵਾਬ, ਉਸ ਦੀ ਪਤਨੀ, ਪੁੱਤਰ ਅਰਮਾਨ ਅਤੇ ਧੀ ਰੁਕਈਆ ਦੇ ਰੂਪ ਵਜੋਂ ਹੋਈ ਹੈ। ਜੁਆਕਾਂ ਦੀ ਉਮਰ ਦੋ ਤੋਂ ਛੇ ਸਾਲ ਦੇ ਵਿਚਕਾਰ ਹੈ। ਦੱਸਿਆ ਜਾ ਰਿਹਾ ਹੈ ਕਿ ਨਵਾਬ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ, ਜੋ ਮਰਕਲ ਕਲੋਨੀ ਇਲਾਕੇ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।
ਇੱਕ ਕਮਰੇ ਵਿੱਚ ਰਹਿੰਦਾ ਸੀ ਪਰਿਵਾਰ
ਇਸ ਮਾਮਲੇ ਵਿਚ ਪੁਲਿਸ ਦੇ ਦੱਸਣ ਮੁਤਾਬਕ ਨਵਾਬ ਮਰਕਲ ਕਲੋਨੀ ਵਿੱਚ ਬਣੇ ਕੁਆਰਟਰ ਵਿੱਚ ਰਹਿੰਦਾ ਹੈ। ਇਸ ਪਲਾਟ ਵਿੱਚ ਕਈ ਘਰ ਬਣੇ ਹੋਏ ਹਨ, ਇਨ੍ਹਾਂ ਵਿੱਚੋਂ ਇੱਕ ਕਮਰਾ ਨਵਾਬ ਨੇ ਕਿਰਾਏ ਉਤੇ ਲਿਆ ਹੋਇਆ ਸੀ। ਸੋਮਵਾਰ ਨੂੰ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਉਹ ਆਪਣੇ ਕਮਰੇ ਵਿਚ ਪਹੁੰਚਿਆ, ਜਿੱਥੇ ਉਸ ਨੇ ਠੰਡ ਤੋਂ ਬਚਾਅ ਲਈ ਅੰਗੀਠੀ ਉਤੇ ਕੋਲਾ ਜਲਾ ਲਿਆ। ਦੇਰ ਰਾਤ ਕਮਰੇ ਵਿਚ ਧੂੰਆਂ ਫੈਲ ਗਿਆ, ਜਿਸ ਨੂੰ ਜਦੋਂ ਨੇੜੇ ਦੇ ਲੋਕਾਂ ਨੇ ਦੇਖਿਆ।
ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਨਹੀਂ ਖੋਲ੍ਹਿਆ ਤਾਂ ਜਦੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਤਾਂ ਚਾਰੇ ਬੇ-ਹੋ-ਸ਼ ਹਾਲ ਵਿਚ ਮਿਲੇ। ਮੌਕੇ ਉਤੇ ਪਹੁੰਚੇ ਜਗਦੀਸ਼ ਕਾਲੋਨੀ ਵਾਸੀ ਅਮਨ ਬਾਂਸਲ ਨੇ ਦੱਸਿਆ ਕਿ ਜਦੋਂ ਉਹ ਪਹੁੰਚੇ ਤਾਂ ਚਾਰੇ ਬੇ-ਹੋ-ਸ਼ ਸਨ, ਜਿਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਜਾਂਚ ਅਧਿਕਾਰੀ ਨੇ ਦੱਸਿਆ- ਦੇਹਾਂ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ
ਇਸ ਮਾਮਲੇ ਸਬੰਧੀ ਥਾਣਾ ਸਬ-ਇੰਸਪੈਕਟਰ ਸੰਦੀਪ ਕੌਰ ਮੌਕੇ ਉਤੇ ਪਹੁੰਚੀ ਉਸ ਨੇ ਦੱਸਿਆ ਕਿ ਦੇਹਾਂ ਦੇ ਪੋਸਟ ਮਾਰਟਮ ਤੋਂ ਬਾਅਦ ਹੀ ਕਾਰਨ ਸਪੱਸ਼ਟ ਹੋ ਸਕੇਗੀ। ਮੌਕੇ ਉਤੇ ਅੰਗੀਠੀ ਬਲਦੀ ਹੋਈ ਮਿਲੀ ਹੈ, ਜਿਸ ਕਾਰਨ ਦਮ ਘੁੱ-ਟ-ਣ ਕਾਰਨ ਮੌ-ਤ ਹੋਣ ਦਾ ਖਦਸ਼ਾ ਹੈ।