ਜਿਲ੍ਹਾ ਪਾਣੀਪਤ (ਹਰਿਆਣਾ) ਦੇ ਪਿੰਡ ਗੜ੍ਹੀ ਭਲੌਰ ਵਿੱਚ ਇੱਕ 35 ਸਾਲ ਉਮਰ ਦੇ ਡਰਾਈਵਰ ਦਾ ਕ-ਤ-ਲ ਕਰ ਦਿੱਤਾ ਗਿਆ। ਉਹ 5 ਅਣ-ਪਛਾਤੇ ਨੌਜਵਾਨਾਂ ਨਾਲ ਸ਼-ਰਾ-ਬ ਦੀ ਪਾਰਟੀ ਕਰ ਰਿਹਾ ਸੀ। ਇਸ ਤੋਂ ਬਾਅਦ ਉਹ ਰਾਤ ਭਰ ਲਾ-ਪ-ਤਾ ਰਿਹਾ। ਬੁੱਧਵਾਰ ਸਵੇਰੇ ਉਹ ਪਿੰਡ ਦੇ ਸਟੇਡੀਅਮ ਨੇੜੇ ਬਲੱਡ ਨਾਲ ਲੱਥ-ਪੱਥ ਹਾਲ ਵਿਚ ਮਿਲਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਕੁਝ ਸਮੇਂ ਬਾਅਦ ਉਸ ਦੀ ਮੌ-ਤ ਹੋ ਗਈ।
ਕਿਸੇ ਕੰਮ ਲਈ ਘਰੋਂ ਗਿਆ ਸੀ ਬਾਹਰ
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਭਵਨ ਦੇ ਮੁਖੀ ਸੂਰਜ ਭਾਨ ਨੇ ਦੱਸਿਆ ਕਿ ਇਹ ਮਾਮਲਾ ਪਿੰਡ ਗੜ੍ਹੀ ਭਲੌਰ ਦਾ ਹੈ। ਪਿੰਡ ਦਾ ਰਹਿਣ ਵਾਲਾ ਸੰਦੀਪ ਉਮਰ 35 ਸਾਲ ਪੇਸ਼ੇ ਤੋਂ ਡਰਾਈਵਰ ਸੀ। ਮੰਗਲਵਾਰ ਰਾਤ ਕਰੀਬ 8 ਵਜੇ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ। ਕੁਝ ਸਮੇਂ ਬਾਅਦ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਪ੍ਰੇ-ਮ ਗੁਰਜਰ ਦੇ ਟਿਊਬਵੈੱਲ ਉਤੇ ਅਣ-ਪਛਾਤੇ ਨੌਜਵਾਨਾਂ ਨਾਲ ਸ਼-ਰਾ-ਬ ਦੀ ਪਾਰਟੀ ਕਰਦੇ ਦੇਖਿਆ ਸੀ। ਜਦੋਂ ਰਾਤ ਨੂੰ ਉਹ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਸਵੇਰੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਸਵੇਰੇ ਪੌਣੇ 12 ਵਜੇ ਦੇ ਕਰੀਬ ਪਿੰਡ ਦੇ ਠੇਕੇ ਦੇ ਸੇਲਜ਼ਮੈਨ ਰਾਮ ਸਿੰਘ ਅਤੇ ਜੱਸੂ ਨੇ ਉਸ ਨੂੰ ਸਟੇਡੀਅਮ ਰੋਡ ਉਤੇ ਬਲੱਡ ਨਾਲ ਲੱਥ-ਪੱਥ ਪਿਆ ਦੇਖਿਆ। ਜਦੋਂ ਉਸ ਨੂੰ ਦੇਖਿਆ ਤਾਂ ਉਸ ਵਕਤ ਉਸ ਦੇ ਸਾਹ ਚੱਲ ਰਹੇ ਸੀ। ਪੁਲਿਸ ਅਤੇ ਐਂਬੂਲੈਂਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਜਦੋਂ ਤੱਕ ਉਹ ਉੱਥੇ ਪਹੁੰਚੇ ਤਾਂ ਨੌਜਵਾਨ ਦੀ ਮੌ-ਤ ਹੋ ਗਈ।
ਅਣ-ਪਛਾਤੇ ਨੌਜਵਾਨਾਂ ਨੇ ਮਾ-ਰੀਆਂ ਸੱ-ਟਾਂ
ਸੂਚਨਾ ਮਿਲੀ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ। ਜਿਸ ਦੌਰਾਨ ਦੇਖਿਆ ਗਿਆ ਕਿ ਨੌਜਵਾਨ ਦੇ ਹੱਥਾਂ, ਲੱਤਾਂ ਅਤੇ ਸਿਰ ਉਤੇ ਗੰਭੀਰ ਸੱ-ਟਾਂ ਲੱਗੀਆਂ ਹੋਈਆਂ ਸਨ। ਉਸ ਦੇ ਨੱਕ ਵਿੱਚੋਂ ਵੀ ਬਲੱਡ ਵਹਿ ਰਿਹਾ ਸੀ। ਜਿਸ ਕਾਰਨ ਉਕਤ ਅਣ-ਪਛਾਤੇ ਨੌਜਵਾਨਾਂ ਉਤੇ ਕ-ਤ-ਲ ਕਰਨ ਦਾ ਸ਼ੱ-ਕ ਗੂੜ੍ਹਾ ਹੋ ਗਿਆ ਜੋ ਬੀਤੀ ਰਾਤ ਉਸ ਨਾਲ ਸ਼-ਰਾ-ਬ ਦੀ ਪਾਰਟੀ ਕਰ ਰਹੇ ਸਨ।
ਦੱਸਿਆ ਜਾ ਰਿਹਾ ਹੈ ਸੰਦੀਪ ਦੋ ਜੁਆਕਾਂ ਦਾ ਪਿਤਾ ਸੀ। ਜਿਨ੍ਹਾਂ ਵਿੱਚ ਇੱਕ 4 ਸਾਲ ਦੀ ਲੜਕੀ ਅਤੇ ਇੱਕ ਡੇਢ ਸਾਲ ਉਮਰ ਦਾ ਲੜਕਾ ਹੈ। ਇਸ ਤੋਂ ਇਲਾਵਾ ਉਹ ਤਿੰਨ ਭਰਾਵਾਂ ਅਤੇ ਦੋ ਭੈਣਾਂ ਵਿੱਚੋਂ ਸਭ ਤੋਂ ਛੋਟਾ ਸੀ।