ਦੋ ਦਿਨਾਂ ਤੋਂ ਘਰੋਂ ਗਈ ਮਹਿਲਾ ਦੀ, ਦੁ-ਖ-ਦ ਹਾਲ ਵਿਚ ਮਿਲੀ ਦੇਹ, 3 ਜੁਆਕਾਂ ਦੇ ਸਿਰ ਤੋਂ ਉੱਠਿਆ ਮਾਂ ਦਾ ਛਾਇਆ, ਜਾਂਂਚ ਜਾਰੀ

Punjab

ਅਨੂਪਗੜ੍ਹ ਸ਼ਹਿਰ (ਰਾਜਸਥਾਨ) ਦੀ ਨਹਿਰ ਵਿਚੋਂ ਅੱਜ ਦੁਪਹਿਰ ਸਮੇਂ ਆਰੀਆ ਨਗਰ ਅਬੋਹਰ ਦੀ ਰਹਿਣ ਵਾਲੀ ਇੱਕ ਔਰਤ ਦੀ ਦੇਹ ਸ਼ੱ-ਕੀ ਹਾਲ ਵਿਚ ਬਰਾ-ਮਦ ਹੋਈ ਹੈ। ਜਿਸ ਦੇ ਸਿਰ ਉਤੇ ਡੂੰਘੀਆਂ ਸੱ-ਟਾਂ ਵੀ ਲੱਗੀਆਂ ਹਨ। ਇਸ ਦੌਰਾਨ ਥਾਣਾ ਸਿਟੀ 2 ਦੀ ਪੁਲਿਸ ਨੇ ਮ੍ਰਿਤਕਾ ਦੀ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਮਹਿਲਾ ਤਿੰਨ ਜੁਆਕਾਂ ਦੀ ਮਾਂ ਸੀ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਤੀ ਕ੍ਰਿਸ਼ਨਾ ਵਾਸੀ ਆਰੀਆ ਨਗਰੀ ਨੇ ਦੱਸਿਆ ਕਿ ਉਸ ਦੀ ਪਤਨੀ ਪੂਜਾ ਉਮਰ ਕਰੀਬ 40 ਸਾਲ ਹਲਵਾਈਆਂ ਦੇ ਨਾਲ ਮਜ਼ਦੂਰੀ ਦਾ ਕੰਮ ਕਰਦੀ ਸੀ। ਬੀਤੇ ਦਿਨ ਉਹ ਆਪਣੀ ਇੱਕ ਸਾਥੀ ਸੁਮਨ ਦੇ ਨਾਲ ਕੰਮ ਦਾ ਪਤਾ ਕਰਨ ਲਈ ਇਕ ਪਿੰਡ ਗਈ ਸੀ।

ਮੋਬਾਈਲ ਲੈ ਕੇ ਕਿਤੇ ਚਲੀ ਗਈ ਸੀ

ਜਿੱਥੋਂ ਉਹ ਸੁਮਨ ਦਾ ਮੋਬਾਈਲ ਲੈ ਕੇ ਕਿਤੇ ਚਲੀ ਗਈ। ਸ਼ਾਮ ਨੂੰ ਸੁਮਨ ਤਾਂ ਘਰ ਆ ਗਈ ਪਰ ਪੂਜਾ ਦਾ ਕੋਈ ਪਤਾ ਨਹੀਂ ਲੱਗਿਆ। ਸੁਮਨ ਤੋਂ ਪੁੱਛਣ ਉਤੇ ਉਸ ਨੇ ਦੱਸਿਆ ਕਿ ਉਸ ਨੂੰ ਪੂਜਾ ਬਾਰੇ ਕੁਝ ਪਤਾ ਨਹੀਂ ਬਲਕਿ ਉਹ ਉਸ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਈ ਹੈ।

ਪੁਲਿਸ ਜਾਂਚ ਵਿੱਚ ਲੱਗੀ

ਇਸ ਦੌਰਾਨ ਅੱਜ ਬਾਅਦ ਦੁਪਹਿਰ ਥਾਣਾ ਸਿਟੀ 2 ਦੀ ਪੁਲਿਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਪੂਜਾ ਦੀ ਦੇਹ ਅਨੂਪਗੜ੍ਹ ਦੀ ਨਹਿਰ ਵਿਚੋਂ ਬਰਾਮਦ ਹੋਈ ਹੈ। ਇਸ ਸਬੰਧੀ ਥਾਣੇ ਦੇ ਇੰਚਾਰਜ ਹਰਪ੍ਰੀਤ ਨਾਲ ਗੱਲ ਕਰਨ ਉਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜਸਥਾਨ ਪੁਲਿਸ ਤੋਂ ਦੇਹ ਮਿਲਣ ਦੀ ਕੇਵਲ ਸੂਚਨਾ ਮਿਲੀ ਹੈ, ਜਦੋਂ ਕਿ ਪਰਿਵਾਰਕ ਮੈਂਬਰਾਂ ਨੇ ਇੱਥੇ ਗੁੰਮ-ਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ, ਜਿਸ ਕਾਰਨ ਉਥੋਂ ਦੀ ਪੁਲਿਸ ਹੀ ਪੂਰੀ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *