ਉੱਤਰ ਪ੍ਰਦੇਸ਼ (UP) ਦੇ ਸੰਭਲ ਵਿਚ ਐਤਵਾਰ ਨੂੰ ਇਕ ਨੌਜਵਾਨ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ। ਉਸ ਦੀ ਦੇਹ ਖੰਡ ਮਿੱਲ ਨੇੜੇ ਖੇਤਾਂ ਵਿਚ ਬਣੀ ਇਕ ਝੌਂਪੜੀ ਵਿਚ ਪਈ ਮਿਲੀ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਮੌਕੇ ਉਤੇ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ। ਐਸ. ਪੀ. ਕੁਲਦੀਪ ਸਿੰਘ ਗੁਣਾਵਤ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ। ਇਹ ਘ-ਟ-ਨਾ ਅਸਮੋਲੀ ਥਾਣਾ ਏਰੀਏ ਦੀ ਹੈ।
ਖੇਤਾਂ ਵਿਚ ਬਣੀ ਝੌਂਪੜੀ ਵਿਚ ਨੌਜਵਾਨ ਦੀ ਦੇਹ ਦੇਖ ਕੇ ਖੇਤ ਮਾਲਕ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਪਿੰਡ ਦੇ ਮੁਖੀ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ। ਮੁਖੀ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਨੌਜਵਾਨ ਦੀ ਪਹਿਚਾਣ ਮਹਿੰਦੀ ਹਸਨ ਉਮਰ 24 ਸਾਲ ਪੁੱਤਰ ਸ਼ਮੀਮ ਵਾਸੀ ਬਿਲਾਲਪਤ ਅਸਮੌਲੀ ਦੇ ਰੂਪ ਵਜੋਂ ਹੋਈ ਹੈ।
ਐਸ. ਪੀ. ਨੇ ਮੌਕੇ ਦਾ ਜਾਇਜ਼ਾ ਲਿਆ
ਨੌਜਵਾਨ ਦੇ ਕ-ਤ-ਲ ਦੀ ਸੂਚਨਾ ਮਿਲਦੇ ਹੀ ਐਸ. ਪੀ. ਕੁਲਦੀਪ ਸਿੰਘ ਗੁਣਾਵਤ, ਐਸ. ਪੀ. ਸ਼੍ਰੀਸ਼ਚੰਦਰ, ਸੀਓ ਸੰਤੋਸ਼ ਕੁਮਾਰ ਸਿੰਘ ਅਤੇ ਅਸਮੋਲੀ ਇੰਸਪੈਕਟਰ ਹਰੀਸ਼ ਕੁਮਾਰ ਪਹੁੰਚੇ। ਐਸ. ਓ. ਜੀ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਪਹੁੰਚੀ ਅਤੇ ਘ-ਟ-ਨਾ ਦੀ ਜਾਣਕਾਰੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਵਿਆਹ ਇੱਕ ਮਹੀਨਾ ਪਹਿਲਾਂ ਹੀ ਤੈਅ ਹੋਇਆ ਸੀ।
ਟ੍ਰੈਕਟਰ ਉਤੇ ਗੰਨਾ ਲੈਕੇ ਗਿਆ ਸੀ
ਪਰਿਵਾਰ ਨੇ ਦੱਸਿਆ ਕਿ ਮਹਿੰਦੀ ਹਸਨ ਖੰਡ ਮਿੱਲ ਲਈ ਟਰੈਕਟਰ ਉਤੇ ਗੰਨਾ ਲੈ ਕੇ ਗਿਆ ਸੀ, ਅਸੀਂ ਸੋਚਿਆ ਕਿ ਸ਼ਾਇਦ ਉਹ ਕਿਸੇ ਹੋਰ ਦਾ ਗੰਨਾ ਲੈ ਕੇ ਚਲਿਆ ਗਿਆ ਹੋਵੇਗਾ, ਜਿਸ ਕਾਰਨ ਉਹ ਵਾਪਸ ਨਹੀਂ ਆਇਆ। ਉਹ ਉਸ ਨੂੰ ਲੱਭ ਹੀ ਰਹੇ ਸਨ ਕਿ ਇਸ ਘ-ਟ-ਨਾ ਦਾ ਪਤਾ ਲੱਗਿਆ।
ਦੇਹ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ
ਐੱਸ. ਪੀ. ਕੁਲਦੀਪ ਸਿੰਘ ਗੁਣਾਵਤ ਨੇ ਦੱਸਿਆ ਕਿ ਥਾਣਾ ਅਸਮੋਲੀ ਦੇ ਏਰੀਏ ਦੀ ਖੰਡ ਮਿੱਲ ਨੇੜੇ ਖੇਤਾਂ ਵਿਚ ਬਣੀ ਝੌਂਪੜੀ ਵਿਚੋਂ ਨੌਜਵਾਨ ਦੀ ਦੇਹ ਮਿਲੀ ਹੈ। ਜਿਸ ਦੀ ਪਹਿਚਾਣ ਮਹਿੰਦੀ ਹਸਨ ਪੁੱਤਰ ਸ਼ਮੀਮ ਵਾਸੀ ਬਿਲਾਲਪਤ ਦੇ ਰੂਪ ਵਜੋਂ ਹੋਈ ਹੈ। ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਤਾਂ ਜੋ ਕ-ਤ-ਲ ਦੇ ਸਪੱਸ਼ਟ ਕਾਰਨਾਂ ਦਾ ਪਤਾ ਲੱਗ ਸਕੇ।