ਫਰੀਦਾਬਾਦ (ਹਰਿਆਣਾ) ਦੇ ਕਲਿਆਣਪੁਰੀ ਇਲਾਕੇ ਵਿਚ ਪਿਛਲੇ ਡੇਢ ਸਾਲ ਤੋਂ ਕਿਸੇ ਹੋਰ ਔਰਤ ਨਾਲ ਲਿਵ-ਇਨ ਵਿਚ ਰਹਿ ਰਹੇ 30 ਸਾਲ ਉਮਰ ਦੇ ਨੌਜਵਾਨ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਫਿਲਹਾਲ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਬਾਦਸ਼ਾਹ ਖਾਨ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਵਲੋਂ ਕ-ਤ-ਲ ਦਾ ਸ਼ੱ-ਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਆਰੋਪੀ ਔਰਤ ਤੋਂ ਪੁੱਛ-ਗਿੱਛ ਕਰ ਰਹੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਰਵਿੰਦਰ ਨੇ ਦੱਸਿਆ ਕਿ ਧਰਮਿੰਦਰ ਦੇ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੇ ਉਸ ਨੂੰ ਉਸ ਦੇ ਭਰਾ ਦੀ ਮੌ-ਤ ਦੀ ਸੂਚਨਾ ਦੇਣ ਲਈ ਫੋਨ ਕੀਤਾ ਸੀ। ਜਿਸ ਤੋਂ ਬਾਅਦ ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਧਰਮਿੰਦਰ ਜ਼ਮੀਨ ਉਤੇ ਮ੍ਰਿਤਕ ਪਿਆ ਸੀ, ਉਸ ਦੇ ਕੱਪੜੇ ਉਤਰੇ ਹੋਏ ਸਨ। ਉਸ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਧਰਮਿੰਦਰ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਬੀ. ਕੇ. ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।
3 ਜੁਆਕਾਂ ਦਾ ਸੀ ਪਿਤਾ
ਜਾਣਕਾਰੀ ਦਿੰਦੇ ਹੋਏ ਰਵਿੰਦਰ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ 2010 ਵਿਚ ਫਰੀਦਾਬਾਦ ਦੇ ਚਾਰ ਨੰਬਰ ਇਲਾਕੇ ਦੀ ਰਹਿਣ ਵਾਲੀ ਨਿਸ਼ਾਨ ਨਾਲ ਹੋਇਆ ਸੀ। ਨਿਸ਼ਾ ਅਤੇ ਧਰਮਿੰਦਰ ਦੇ ਤਿੰਨ ਜੁਆਕ ਹਨ। ਉਸ ਦਾ ਭਰਾ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਪਾਰਟ ਟਾਈਮ ਢੋਲ ਵਜਾਉਂਣ ਦਾ ਕੰਮ ਕਰਦਾ ਸੀ।
ਇਸ ਦੌਰਾਨ ਉਸ ਦਾ ਭਰਾ ਇੱਕ ਔਰਤ ਦੇ ਸੰਪਰਕ ਵਿੱਚ ਆਇਆ। ਉਹ ਪਿਛਲੇ ਡੇਢ ਸਾਲ ਤੋਂ ਕਲਿਆਣਪੁਰੀ ਵਿੱਚ ਉਸ ਨਾਲ ਰਹਿ ਰਿਹਾ ਸੀ। ਧਰਮਿੰਦਰ ਅਤੇ ਪੂਨਮ ਦਾ ਇਕੱਠੇ ਰਹਿਣ ਦੌਰਾਨ ਇੱਕ ਬੇਟਾ ਵੀ ਹੈ। ਉਨ੍ਹਾਂ ਨੂੰ ਕ-ਤ-ਲ ਦਾ ਸ਼ੱ-ਕ ਹੈ। ਉਹ ਚਾਹੁੰਦੇ ਹਨ ਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇ ਤਾਂ ਜੋ ਧਰਮਿੰਦਰ ਦੀ ਮੌ-ਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ। ਪੁਲਿਸ ਉਕਤ ਔਰਤ ਤੋਂ ਪੁੱਛ ਗਿੱਛ ਕਰ ਰਹੀ ਹੈ।