ਵਿਦੇਸ਼ੀ ਧਰਤੀ ਤੋਂ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਦੁਖ-ਦਾਈ ਖਬਰ ਸਾਹਮਣੇ ਆਈ ਹੈ। ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਇਕ ਸੜਕ ਹਾਦਸੇ ਵਿਚ ਮੌ-ਤ ਹੋ ਗਈ।ਮ੍ਰਿਤਕ ਨੌਜਵਾਨ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਰਹਿਣ ਵਾਲਾ ਸੀ। ਜਿਸ ਦੀ ਪਹਿਚਾਣ ਸਿਮਰਨਪਾਲ ਸਿੰਘ ਸਿੱਧੂ ਉਮਰ 28 ਸਾਲ ਦੇ ਰੂਪ ਵਜੋਂ ਹੋਈ ਹੈ। ਜੋ ਮੁਕੇਰੀਆਂ ਦੇ ਪਿੰਡ ਭੰਗਾਲਾ ਦਾ ਰਹਿਣ ਵਾਲਾ ਸੀ। ਇਸ ਦੁਖ-ਦਾਈ ਸੂਚਨਾ ਦੇ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਹਨ।
ਸੜਕ ਹਾਦਸੇ ਦੌਰਾਨ ਹੋਈ ਮੌ-ਤ
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਪਾਲ ਸਿੰਘ ਅਮਰੀਕਾ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਜਦੋਂ ਉਹ ਟਰੱਕ ਲੈ ਕੇ ਕਿਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਜ਼ਿਆਦਾ ਬਰਫ ਹੋਣ ਕਾਰਨ ਉਸ ਦਾ ਟਰੱਕ ਤਿਲਕ ਗਿਆ। ਇਸ ਦੌਰਾਨ ਸਿਮਰਨਪਾਲ ਸਿੰਘ ਟਰੱਕ ਹੇਠਾਂ ਦੱ-ਬ ਗਿਆ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ।
ਸਿਮਰਨਪਾਲ ਸਿੰਘ ਆਪਣੇ ਸੁਨਹਿਰੇ ਭਵਿੱਖ ਲਈ ਸਾਲ 2018 ਦੇ ਵਿੱਚ ਅਮਰੀਕਾ ਗਿਆ ਸੀ। ਅਮਰੀਕਾ ਜਾਣ ਤੋਂ ਬਾਅਦ ਉਸ ਨੂੰ ਟਰੱਕ ਡਰਾਈਵਰ ਦੀ ਨੌਕਰੀ ਮਿਲ ਗਈ ਸੀ ਅਤੇ ਉਹ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਪਰ ਅਚਾ-ਨਕ ਉਸਦੀ ਮੌ-ਤ ਦੀ ਖਬਰ ਸੁਣ ਕੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ।
ਪਰਿਵਾਰਕ ਮੈਂਬਰਾਂ ਵਲੋਂ ਦੇਹ ਵਾਪਸ ਲਿਆਉਣ ਦੀ ਅਪੀਲ
ਸਿਮਰਨਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ (ਪੰਜਾਬ) ਵਾਪਸ ਲਿਆਂਦੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਰਸਮਾਂ ਅਨੁਸਾਰ ਕੀਤਾ ਜਾ ਸਕੇ।