ਧਨਬਾਦ (ਝਾਰਖੰਡ) ਦੇ ਵਿੱਚ ਇੱਕ ਕਲ-ਯੁਗੀ ਪੁੱਤਰ ਨੇ ਆਪਣੇ ਪਿਤਾ ਦਾ ਕੁ-ਹਾ-ੜੀ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਇਹ ਘ-ਟ-ਨਾ ਭੂਲੀ ਓਪੀ ਇਲਾਕੇ ਦੇ ਪੰਦਰਪਾਲਾ ਵਿੱਚ ਵਾਪਰੀ ਹੈ। ਮ੍ਰਿਤਕ ਪਿਤਾ ਦੀ ਪਹਿਚਾਣ ਮੁਜ਼ੱਫਰ ਉਮਰ 50 ਸਾਲ ਦੇ ਰੂਪ ਵਜੋਂ ਹੋਈ ਹੈ। ਜਦੋਂ ਕਿ ਪੁੱਤਰ ਦਾ ਨਾਮ ਜ਼ਫਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਸ਼ੀ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਉੱਠ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਨਾਸ਼ਤਾ ਕੀਤਾ। ਇਸ ਤੋਂ ਬਾਅਦ ਮੁਜੱਫਰ ਉਮਰ 50 ਸਾਲਾ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਚਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਮੁਜ਼ੱਫਰ ਮੰਜੇ ਉਤੇ ਲੇਟਿਆ ਹੋਇਆ ਸੀ। ਉਦੋਂ ਹੀ ਉਸ ਦਾ ਪੁੱਤਰ ਜ਼ਫਰ ਉਥੇ ਪਹੁੰਚ ਗਿਆ। ਉਸ ਨੇ ਆਪਣੇ ਹੱਥਾਂ ਵਿੱਚ ਕੁ-ਹਾ-ੜੀ ਫੜੀ ਹੋਈ ਸੀ। ਉਸ ਨੇ ਆਪਣੇ ਪਿਤਾ ਉਤੇ ਵਾਰ ਕਰ ਦਿੱਤਾ। ਇਸ ਦੌਰਾਨ ਪਿਤਾ ਦੀ ਗਰ-ਦਨ ਉਤੇ ਕੁ-ਹਾ-ੜੀ ਦਾ ਵਾਰ ਹੋ ਗਿਆ। ਉਹ ਆਪਣੀ ਬਚਾਅ ਲਈ ਮੰਜੇ ਤੋਂ ਉੱਠਿਆ। ਇਸ ਦੌਰਾਨ ਬੇਟੇ ਜ਼ਫਰ ਨੇ ਆਪਣੇ ਪਿਤਾ ਉਤੇ ਫਿਰ ਵਾਰ ਕਰ ਦਿੱਤਾ। ਜਿਸ ਕਾਰਨ ਉਸ ਦਾ ਸਿ-ਰ ਬੁ-ਰੀ ਤਰ੍ਹਾਂ ਜ਼ਖਮੀ ਹੋ ਗਿਆ।
ਰੌਲਾ ਸੁਣ ਕੇ ਘਰ ਦੇ ਹੋਰ ਲੋਕ ਇਕੱਠੇ ਹੋ ਗਏ। ਮੁਜ਼ੱਫਰ ਨੂੰ ਬਲੱਡ ਨਾਲ ਭਿੱਜੇ ਅਤੇ ਬੇ-ਹੋ-ਸ਼ ਪਿਆ ਦੇਖ ਕੇ ਉਸ ਨੂੰ ਤੁਰੰਤ ਚੁੱਕ ਕੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਦੇਹ ਲੈ ਕੇ ਘਰ ਪਹੁੰਚੇ। ਬਾਅਦ ਵਿਚ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਐਸ. ਡੀ. ਓ. ਕਾਨੂੰਨ ਵਿਵਸਥਾ ਦੀ ਟੀਮ ਫੋਰਸ ਸਮੇਤ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਕ-ਤ-ਲ ਦੇ ਦੋਸ਼ੀ ਪੁੱਤਰ ਜ਼ਫ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਬੇਟੇ ਜ਼ਫਰ ਦਾ ਦਿਮਾਗੀ ਹਾਲ ਠੀਕ ਨਹੀਂ ਹੈ। ਉਸ ਦਾ ਇਲਾਜ ਚੱਲ ਰਿਹਾ ਸੀ। ਜਦੋਂ ਪੁਲਿਸ ਨੇ ਉਸ ਦੇ ਇਲਾਜ ਲਈ ਡਾਕਟਰੀ ਕਾਗਜ਼ਾਤ ਮੰਗੇ ਤਾਂ ਪਰਿਵਾਰ ਨੇ ਅਸਮਰੱਥਾ ਪ੍ਰਗਟਾਈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਪਿਓ ਅਤੇ ਪੁੱਤ ਵਿਚਾਲੇ ਝ-ਗ-ੜਾ ਚੱਲ ਰਿਹਾ ਸੀ। ਦੋਵਾਂ ਵਿਚਕਾਰ ਅਕਸਰ ਝ-ਗ-ੜਾ ਹੁੰਦਾ ਰਹਿੰਦਾ ਸੀ।