ਵਿਦੇਸ਼ੀ ਧਰਤੀ ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਐਤਵਾਰ ਨੂੰ ਇੱਕ ਭਾਰਤੀ ਵਿਦਿਆਰਥੀ ਨੀਲ ਆਚਾਰੀਆ ਦੀ ਮੌ-ਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਐਤਵਾਰ ਸਵੇਰੇ ਕਰੀਬ 11:30 ਵਜੇ ਪਰਡਿਊ ਯੂਨੀਵਰਸਿਟੀ ਕੈਂਪਸ ਵਿਚ ਇਕ ਦੇਹ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਨੀਲ ਦੀ ਮੌ-ਤ ਦੀ ਪੁਸ਼ਟੀ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਨੀਲ ਦੀ ਮਾਂ ਗੌਰੀ ਅਚਾਰੀਆ ਨੇ ਸੋਸ਼ਲ ਮੀਡੀਆ ਉਤੇ ਕਰੀਬ 12 ਘੰਟੇ ਤੋਂ ਨੀਲ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ। ਉਸ ਨੂੰ ਆਖਰੀ ਵਾਰ ਉਦੋਂ ਦੇਖਿਆ ਗਿਆ ਸੀ ਜਦੋਂ ਉਹ ਸ਼ਨੀਵਾਰ ਨੂੰ ਕੈਬ ਰਾਹੀਂ ਕਾਲਜ ਪਹੁੰਚਿਆ ਸੀ। ਇਸ ਪੋਸਟ ਤੋਂ ਬਾਅਦ ਸ਼ਿਕਾਗੋ ਵਿੱਚ ਮੌਜੂਦ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਸੀ ਕਿ ਉਹ ਪਰਡਿਊ ਯੂਨੀਵਰਸਿਟੀ ਦੇ ਸੰਪਰਕ ਵਿੱਚ ਹਨ। ਨੀਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੌ-ਤ ਦਾ ਕਾਰਨ ਸਪੱਸ਼ਟ ਨਹੀਂ
ਫਿਲਹਾਲ ਨੀਲ ਦੀ ਮੌ-ਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਨੀਲ ਦੀ ਮੌ-ਤ ਬਾਰੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਈਮੇਲ ਰਾਹੀਂ ਜਾਣਕਾਰੀ ਦਿੱਤੀ।
ਯੂਨੀਵਰਸਿਟੀ ਦੇ ਸਟੂਡੈਂਟ ਨਿਊਜਪੇਪਰ ਪਰਡਿਊ ਐਕਸਪੋਨੈਂਟ ਦੇ ਅਨੁਸਾਰ, ਕਾਲਜ ਪ੍ਰਸ਼ਾਸਨ ਨੇ ਇੱਕ ਈਮੇਲ ਵਿੱਚ ਕਿਹਾ ਕਿ ਨੀਲ ਨਾਮ ਵਜੋਂ ਪਹਿਚਾਣ ਕੀਤੇ ਗਏ ਇੱਕ ਵਿਦਿਆਰਥੀ ਦੀ ਦੇਹ ਕੈਂਪਸ ਵਿੱਚ ਮਿਲੀ ਹੈ। ਦੇਹ ਦੇ ਕੋਲ ਨੀਲ ਦਾ ਇੱਕ ਆਈ. ਡੀ. ਪਰੂਫ ਵੀ ਮੌਜੂਦ ਸੀ।
ਉਸ ਦੇ ਦੋਸਤ ਅਤੇ ਰੂਮਮੇਟ ਆਰੀਅਨ ਖਾਨੋਲਕਰ ਨੇ ਕਿਹਾ ਕਿ ਨੀਲ ਇੱਕ ਚੰਗਾ ਵਿਅਕਤੀ ਸੀ ਅਤੇ ਅਸੀਂ ਸਾਰੇ ਉਸ ਨੂੰ ਹਮੇਸ਼ਾ ਯਾਦ ਰੱਖਾਂਗੇ। ਨੀਲ ਆਚਾਰੀਆ ਸਾਲ 2022 ਤੋਂ ਪਰਡਿਊ ਯੂਨੀਵਰਸਿਟੀ ਦੇ ਜੌਹਨ ਮਾਰਟਿਨਸਨ ਆਨਰਜ਼ ਕਾਲਜ ਵਿੱਚ ਕੰਪਿਊਟਰ ਸਾਇੰਸ ਅਤੇ ਡੇਟਾ ਸਾਇੰਸ ਵਿੱਚ ਡਬਲ ਮੇਜਰ ਕਰ ਰਿਹਾ ਸੀ। ਉਸ ਨੇ ਪੁਣੇ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਸੀ।
ਬੇਘਰ ਵਿਅਕਤੀ ਨੇ ਭਾਰਤੀ ਵਿਦਿਆਰਥੀ ਉਤੇ ਹ-ਥੌ-ੜੇ ਨਾਲ ਵਾਰ ਕੀਤਾ (ਹੋਰ ਮਾਮਲਾ)
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕਰੀਬ 15 ਦਿਨ ਪਹਿਲਾਂ ਹੀ ਅਮਰੀਕਾ ਦੇ ਇੱਕ ਹੋਰ ਸੂਬੇ ਜਾਰਜੀਆ ਵਿਚ ਇਕ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਣਕਾਰੀ ਐਤਵਾਰ ਨੂੰ ਸਾਹਮਣੇ ਆਈ ਸੀ। ਫੌਕਸ ਨਿਊਜ਼ ਮੁਤਾਬਕ ਵਿਦਿਆਰਥੀ ਵਿਵੇਕ ਉਮਰ 25 ਸਾਲ ਦੇ ਸਿ-ਰ ਉਤੇ ਇਕ ਬੇਘਰ ਵਿਅਕਤੀ ਨੇ ਹ-ਥੌ-ੜੇ ਨਾਲ 50 ਵਾਰ ਕੀਤੇ ਸਨ। ਵਿਵੇਕ ਇੱਕ ਫੂਡ ਮਾਰਟ ਵਿੱਚ ਕੰਮ ਕਰਦਾ ਸੀ।
ਉਸ ਸਟੋਰ ਦੇ ਬਾਹਰ ਇੱਕ ਬੇਘਰ ਵਿਅਕਤੀ ਆਉਂਦਾ ਸੀ। ਵਿਵੇਕ ਅਤੇ ਸਟੋਰ ਦੇ ਹੋਰ ਕਰਮਚਾਰੀਆਂ ਨੇ ਇਸ ਬੇਘਰ ਵਿਅਕਤੀ ਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ। ਉਹ ਇੱਥੇ ਹੀ ਰਹਿੰਦਾ ਸੀ, ਪਰ 16 ਜਨਵਰੀ ਨੂੰ ਜਦੋਂ ਵਿਵੇਕ ਨੇ ਉਸ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ ਤਾਂ ਉਸ ਨੇ ਗੁੱਸੇ ਵਿਚ ਆ ਕੇ ਵਿਵੇਕ ਦਾ ਕ-ਤ-ਲ ਕਰ ਦਿੱਤਾ। ਪੁਲਿਸ ਨੇ ਐਤਵਾਰ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘ-ਟ-ਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਸੀ।