ASI ਦੇ ਪਿਤਾ ਨਾਲ, ਘਰ ਨੂੰ ਆਉਂਦੇ ਸਮੇਂ ਵਾਪਰਿਆ ਹਾਦਸਾ, ਜਖਮੀਂ ਨੇ ਮੌਕੇ ਉਤੇ ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਡੂੰਘੇ ਦੁੱਖ ਵਿਚ

Punjab

ਖੰਨਾ (ਪੰਜਾਬ) ਦੇ ਅਮਲੋਹ ਰੋਡ ਉਪਰ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ASI ਦੇ ਪਿਤਾ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਿਟਾਇਰਡ ਈਟੀਓ ਇੰਸਪੈਕਟਰ ਨਵਤੇਜ ਸਿੰਘ ਉਮਰ 74 ਸਾਲ ਵਾਸੀ ਕ੍ਰਿਸ਼ਨਾ ਨਗਰ ਖੰਨਾ ਦੇ ਰੂਪ ਵਜੋਂ ਹੋਈ ਹੈ। ਗੰਨੇ ਨਾਲ ਭਰੀ ਟਰੈਕਟਰ ਟਰਾਲੀ ਦੀ ਲਪੇਟ ਵਿਚ ਆਉਣ ਨਾਲ ਬਜ਼ੁਰਗ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਨੇ ਟ੍ਰੈਕਟਰ ਟ੍ਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨਵਤੇਜ ਸਿੰਘ ਮੋਟਰਸਾਈਕਲ ਉਤੇ ਆਪਣੇ ਘਰ ਜਾ ਰਿਹਾ ਸੀ। ਅਮਲੋਹ ਰੋਡ ਉਤੇ ਮਹਿਲਾ ਕਾਲਜ ਨੇੜੇ ਟ੍ਰੈਕਟਰ ਟ੍ਰਾਲੀ ਡਰਾਈਵਰ ਨੇ ਅਚਾ-ਨਕ ਬ੍ਰੇਕ ਲਗਾ ਦਿੱਤੀ। ਇਸ ਦੌਰਾਨ ਮੋਟਰਸਾਈਕਲ ਦਾ ਹੈਂਡਲ ਟਰਾਲੀ ਵਿਚ ਫਸ ਗਿਆ। ਜਿਸ ਕਾਰਨ ਨਵਤੇਜ ਸਿੰਘ ਸੜਕ ਉਤੇ ਡਿੱਗ ਗਿਆ ਅਤੇ ਟ੍ਰਾਲੀ ਉਪਰ ਦੀ ਲੰ-ਘ ਗਈ। ਇਸ ਹਾਦਸੇ ਵਿਚ ਨਵਤੇਜ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਪੁੱਤਰ ਦੇ ਜਨਮ ਦਿਨ ਵਾਲੇ ਦਿਨ ਹਾਦਸਾ

ਨਵਤੇਜ ਸਿੰਘ ਦੇ ਦੋ ਪੁੱਤਰ ਹਨ, ਏ. ਐੱਸ. ਆਈ.ਅਵਤਾਰ ਸਿੰਘ ਅਤੇ ਏ. ਐਸ. ਆਈ. ਜਗਤਾਰ ਸਿੰਘ ਦੀ ਡਿਊਟੀ ਖੰਨਾ ਵਿੱਚ ਹੀ ਹੈ। ਏ. ਐਸ. ਆਈ. ਅਵਤਾਰ ਸਿੰਘ ਦਾ ਬੁੱਧਵਾਰ ਨੂੰ ਜਨਮ ਦਿਨ ਸੀ। ਸਵੇਰੇ ਬੇਟੇ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਡਿਊਟੀ ਤੋਂ ਵਾਪਸ ਆ ਕੇ ਉਹ ਰਾਤ ਨੂੰ ਆਪਣਾ ਜਨਮ ਦਿਨ ਘਰ ਹੀ ਮਨਾਉਣਗੇ। ਪਰ ਏ. ਐਸ. ਆਈ. ਪੁੱਤਰ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਵਿੱਚ ਪਿਤਾ ਦੀ ਮੌ-ਤ ਹੋ ਗਈ।

ਪੁੱਤਰ ਨੇ ਕਿਹਾ- ਮੈਂ ਕਦੇ ਨਹੀਂ ਭੁੱਲ ਸਕਦਾ ਇਹ ਦਿਨ

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਏ. ਐਸ. ਆਈ. ਅਵਤਾਰ ਸਿੰਘ ਤੁਰੰਤ ਸਿਵਲ ਹਸਪਤਾਲ ਪੁੱਜੇ। ਹਸਪਤਾਲ ਦੀ ਮੋਰਚਰੀ ਵਿੱਚ ਆਪਣੇ ਪਿਤਾ ਦੀ ਦੇਹ ਦੇਖ ਕੇ ਏ. ਐਸ. ਆਈ. ਪੁੱਤਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਨੇੜੇ ਖੜ੍ਹੇ ਲੋਕਾਂ ਨੇ ਉਸ ਨੂੰ ਦਿਲਾਸਾ ਦਿੱਤਾ। ਰੋਂਦੇ ਹੋਏ ਬੇਟੇ ਦੇ ਮੂੰਹੋਂ ਇੱਕੋ ਸ਼ਬਦ ਨਿਕਲ ਰਹੇ ਸੀ ਕਿ ਅੱਜ ਦਾ ਦਿਨ ਕਿਵੇਂ ਭੁੱਲ ਸਕਦਾ ਹਾਂ। ਅੱਜ ਮੇਰਾ ਜਨਮ ਦਿਨ ਹੈ। ਸ਼ਾਮ ਨੂੰ ਪਰਿਵਾਰ ਨਾਲ ਮਨਾਉਣਾ ਸੀ। ਉਦੋਂ ਹੀ ਦੁਖਦਾਈ ਖ਼ਬਰ ਆਈ। ਪਿਤਾ ਨੂੰ ਸਦਾ ਲਈ ਗੁਆ ਦਿੱਤਾ।

Leave a Reply

Your email address will not be published. Required fields are marked *