ਵਿਦੇਸ਼ ਵਿਚ ਕੰਮ ਤੋਂ ਆਉਂਦੇ ਸਮੇਂ, ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ, ਮੌਕੇ ਤੇ ਤਿਆਗੇ ਪ੍ਰਾਣ, ਭਰੇ ਮਨ ਨਾਲ ਪਿਤਾ ਨੇ ਕੀਤੀ ਇਹ ਅਪੀਲ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਹਲਕਾ ਦਸੂਹਾ ਦੇ ਇੱਕ ਨੌਜਵਾਨ ਦੀ ਪੁਰਤਗਾਲ ਦੇ ਲਿਸਬਨ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਤਜਿੰਦਰ ਸਿੰਘ ਉਮਰ 24 ਸਾਲ ਪੁੱਤਰ ਭਗਵੰਤ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ। ਜਿਨ੍ਹਾਂ ਵਿੱਚੋਂ ਤਜਿੰਦਰ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਹੋਰ ਨੌਜਵਾਨਾਂ ਦੇ ਵੀ ਮਾਮੂਲੀ ਸੱ-ਟਾਂ ਲੱਗੀਆਂ ਹਨ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 16 ਮਹੀਨੇ ਪਹਿਲਾਂ ਆਪਣੇ ਲੜਕੇ ਨੂੰ ਕਰਜ਼ਾ ਲੈ ਕੇ ਪੁਰਤਗਾਲ ਭੇਜਿਆ ਸੀ ਤਾਂ ਜੋ ਘਰ ਦਾ ਆਰਥਿਕ ਹਾਲ ਸੁਧਰ ਸਕੇ। ਐਤਵਾਰ ਸਵੇਰੇ ਰਿਸ਼ਤੇਦਾਰਾਂ ਨੇ ਘਰ ਆ ਕੇ ਉਨ੍ਹਾਂ ਦੇ ਪੁੱਤਰ ਦੀ ਸੜਕ ਹਾਦਸੇ ਵਿਚ ਮੌ-ਤ ਹੋਣ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੈਂ ਪੁਰਤਗਾਲ ਵਿੱਚ ਰਹਿੰਦੇ ਤਜਿੰਦਰ ਸਿੰਘ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ।

ਕੰਮ ਤੋਂ ਬਾਅਦ ਪਰਤ ਰਹੇ ਸਨ ਘਰ

ਜਿਨ੍ਹਾਂ ਨੇ ਦੱਸਿਆ ਕਿ ਕੰਮ ਖਤਮ ਕਰਨ ਤੋਂ ਬਾਅਦ ਪੰਜੇ ਦੋਸਤ ਕਾਰ ਵਿੱਚ ਘਰ ਵਾਪਸ ਆ ਰਹੇ ਸਨ। ਕੁਝ ਦੇਰ ਸਫਰ ਕਰਨ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਡ ਵਿਚ ਪਲਟ ਗਈ। ਜਿਵੇਂ ਹੀ ਉਹ ਸਾਰੇ ਕਾਰ ਵਿਚੋਂ ਉਤਰੇ। ਪਰ ਤਜਿੰਦਰ ਸਿੰਘ ਨੂੰ ਬੇ-ਹੋ-ਸ਼ੀ ਦੇ ਹਾਲ ਵਿਚ ਕਾਰ ਵਿਚੋਂ ਬਾਹਰ ਕੱਢਿਆ।

ਪਰਿਵਾਰ ਨੇ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ

ਜਦੋਂ ਦੋਸਤਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਤਜਿੰਦਰ ਸਿੰਘ ਨੂੰ ਹੋਸ਼ ਨਾ ਆਇਆ ਤਾਂ ਉਸ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਵਾਪਸ ਭਾਰਤ (ਪੰਜਾਬ) ਲਿਆਂਦਾ ਜਾਵੇ ਤਾਂ ਜੋ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚ ਕਰ ਸਕੇ।

Leave a Reply

Your email address will not be published. Required fields are marked *